Tue, Apr 16, 2024
Whatsapp

ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ੍ਹ , 4 ਸਾਲ ਦੀ ਲੱਗੀ ਪਾਬੰਦੀ

Written by  Shanker Badra -- January 08th 2020 03:23 PM
ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ੍ਹ , 4 ਸਾਲ ਦੀ ਲੱਗੀ ਪਾਬੰਦੀ

ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ੍ਹ , 4 ਸਾਲ ਦੀ ਲੱਗੀ ਪਾਬੰਦੀ

ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ੍ਹ , 4 ਸਾਲ ਦੀ ਲੱਗੀ ਪਾਬੰਦੀ:ਨਵੀਂ ਦਿੱਲੀ : ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਬੁੱਧਵਾਰ ਨੂੰ ਵੇਟਲਿਫਟਰ ਸਰਬਜੀਤ ਕੌਰ ਨੂੰ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਹੁਣ ਸਰਬਜੀਤ ਡੋਪਿੰਗ ਟੈਸਟ 'ਚ ਅਸਫਲ ਰਹੀ ਹੈ। ਜਿਸ ਤੋਂ ਬਾਅਦ ਉਸ 'ਤੇ 4 ਸਾਲ ਲਈ ਪਾਬੰਦੀ ਲਗਾਈ ਗਈ ਹੈ। ਇਸ ਦੇ ਇਲਾਵਾ ਬੀਤੀ 28 ਦਸੰਬਰ ਨੂੰ ਰਾਸ਼ਟਰਮੰਡਲ ਖੇਡਾਂ 2017 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਵਾਲੀ ਵੇਟਲਿਫਟਰ ਸੀਮਾ ਵੀ ਡੋਪ ਟੈਸਟ 'ਚ ਫੇਲ ਅਸਫਲ ਰਹੀ ਸੀ। [caption id="attachment_377827" align="aligncenter" width="300"]Weightlifter Sarbjeet Kaur Banned for Four Years for Doping Offence ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ੍ਹ , 4 ਸਾਲ ਦੀ ਲੱਗੀ ਪਾਬੰਦੀ [/caption] ਪੰਜਾਬ ਦੀ ਸਰਬਜੀਤ ਨੇ ਫਰਵਰੀ 2019 'ਚ ਔਰਤਾਂ ਦੇ 71 ਕਿੱਲੋ ਵਰਗ 'ਚ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਜਿੱਤੀ ਸੀ। ਉਸ ਦੇ ਖੂਨ ਦਾ ਸੈਂਪਲ ਇਸ ਸਾਲ ਵਿਸ਼ਾਖਾਪਟਨਮ 'ਚ 34ਵੀਂ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਨਾਡਾ ਵੱਲੋਂ ਲਿਆ ਗਿਆ ਸੀ। [caption id="attachment_377826" align="aligncenter" width="300"]Weightlifter Sarbjeet Kaur Banned for Four Years for Doping Offence ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ੍ਹ , 4 ਸਾਲ ਦੀ ਲੱਗੀ ਪਾਬੰਦੀ [/caption] ਇਸ ਤੋਂ ਇਲਾਵਾ ਸਾਬਕਾ ਓਲੰਪੀਅਨ ਮੁੱਕੇਬਾਜ਼ ਸੁਮਿਤ ਸਾਂਗਵਾਨ ਵੀ ਡੋਪ ਟੈਸਟ 'ਚ ਅਸਫਲ ਰਹੇ। ਨਾਡਾ ਨੇ ਉਸ 'ਤੇ 27 ਦਸੰਬਰ ਨੂੰ ਇਕ ਸਾਲ ਲਈ ਪਾਬੰਦੀ ਲਗਾਈ ਸੀ। ਸਾਲ 2012 ਦੇ ਲੰਡਨ ਓਲੰਪਿਕ 'ਚ ਉਤਰਨ ਵਾਲੇ ਸੁਮਿਤ ਦਾ ਅਕਤੂਬਰ ਵਿੱਚ ਨਾਡਾ ਨੇ ਸੈਂਪਲ ਲਈ ਸੀ। -PTCNews


Top News view more...

Latest News view more...