ਇਸ ਸੂਬੇ ਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ

ਇਸ ਸੂਬੇ ਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ 

ਇਸ ਸੂਬੇ ਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ:ਨਵੀਂ ਦਿੱਲੀ : ਦੇਸ਼ ‘ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਮਾਰਚ ‘ਚ ਪੂਰੇ ਦੇਸ਼ ‘ਚ ਤਾਲਾਬੰਦੀ ਕਰ ਦਿੱਤੀ ਗਈ ਸੀ। ਜਿੱਥੇ ਆਮ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ ,ਓਥੇ ਹੀ ਲੰਬੇ ਸਮੇਂ ਤੋਂ ਥੀਏਟਰ ਨਾ ਖੁੱਲ੍ਹਣ ਨਾਲ ਇਸ ਦੇ ਕਾਰੋਬਾਰ ‘ਤੇ ਅਸਰ ਪਿਆ ਹੈ। ਹੁਣ ਸਰਕਾਰ ਹੌਲੀ-ਹੌਲੀ ਸਾਰਾ ਕੁਝ ਆਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਸੂਬੇ ਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ

ਕੋਰੋਨਾ ਕਰਕੇ ਸਿਨੇਮਾਘਰ ਬੰਦ ਹਨ ਤੇ ਕਈ ਵੱਡੀਆਂ ਫਿਲਮਾਂ ਦੀ ਰਿਲੀਜ਼ ਫ਼ਿਲਹਾਲ ਰੁਕੀ ਹੋਈ ਹੈ। ਇਸ ਦੌਰਾਨ ਫਿਲਮ ਮੇਕਰਜ਼ ਤੇ ਥੀਏਟਰ ਮਾਲਕਾਂ ਲਈ ਵੀ ਇਕ ਖੁਸ਼ਖਬਰੀ ਹੈ ,ਕਿਉਂਕਿ ਦੇਸ਼ ਦਾ ਇੱਕ ਸੂਬਾ ਅਜਿਹਾ ਹੈ ,ਜੋ ਇਕ ਅਕਤੂਬਰ ਤੋਂ ਥੀਏਟਰ ਖੋਲ੍ਹਣ ਦੀ ਮਨਜ਼ੂਰੀ ਦੇਣ ਜਾ ਰਿਹਾ ਹੈ।

ਇਸ ਸੂਬੇ ਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ

ਪੱਛਮੀ ਬੰਗਾਲ ਸਰਕਾਰ ਇਕ ਅਕਤੂਬਰ ਤੋਂ ਥੀਏਟਰ ਅਤੇ ਹੋਰ ਬਹੁਤ ਕੁਝ ਖੋਲ੍ਹਣ ਜਾ ਰਹੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ-ਆਮ ਹਾਲਾਤਾਂ ਨੂੰ ਦੇਖਦਿਆਂ ਯਾਤਰਾ, ਪਲੇਅ, ਓਏਟੀ, ਸਿਨੇਮਾ, ਮਿਊਜ਼ਿਕਲ, ਡਾਂਸ ਪ੍ਰੋਗਰਾਮ ਤੇ ਮੈਜਿਕ ਸ਼ੋਅ ਨੂੰ ਇਕ ਅਕਤੂਬਰ ਤੋਂ 50 ਜਾਂ ਇਸ ਤੋਂ ਘੱਟ ਲੋਕਾਂ ਦੇ ਨਾਲ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ। ਇਸ ਦੌਰਾਨ ਲੋਕਾਂ ਨੂੰ ਸੋਸ਼ਲ ਮੀਡੀਆ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ।

ਇਸ ਸੂਬੇ ਦੀ ਸਰਕਾਰ ਨੇ ਕੀਤਾ ਵੱਡਾ ਐਲਾਨ, 1 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ

ਉਨ੍ਹਾਂ ਨੇ ਆਪਣੇ ਟਵੀਟ ‘ਚ ਇਹ ਵੀ ਦੱਸਿਆ ਕਿ ਲੋਕਾਂ ਨੂੰ ਮਾਸਕ ਲਗਾਉਣਾ ਪਵੇਗਾ ਤੇ ਹੋਰ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅਨਲੌਕ 4 ਤਹਿਤ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ ਅਤੇ ਹੋਰ ਅਜਿਹੀਆਂ ਥਾਵਾਂ ਬੰਦ ਰਹਿਣਗੀਆਂ। ਹਾਲਾਂਕਿ ਸਰਕਾਰ ਨੇ ਓਪਨ ਏਅਰ ਥੀਏਟਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।
-PTCNews