Tue, Apr 16, 2024
Whatsapp

ਪੱਛਮੀ ਬੰਗਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ: ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ, ਮਰੀਜ਼ ਹੋਏ ਪਰੇਸ਼ਾਨ

Written by  Jashan A -- June 17th 2019 10:08 AM
ਪੱਛਮੀ ਬੰਗਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ: ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ, ਮਰੀਜ਼ ਹੋਏ ਪਰੇਸ਼ਾਨ

ਪੱਛਮੀ ਬੰਗਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ: ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ, ਮਰੀਜ਼ ਹੋਏ ਪਰੇਸ਼ਾਨ

ਪੱਛਮੀ ਬੰਗਾਲ 'ਚ ਡਾਕਟਰ ਦੀ ਕੁੱਟਮਾਰ ਦਾ ਮਾਮਲਾ: ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ 'ਤੇ, ਮਰੀਜ਼ ਹੋਏ ਪਰੇਸ਼ਾਨ,ਚੰਡੀਗੜ੍ਹ: ਪੱਛਮੀ ਬੰਗਾਲ ਆਪਣੇ ਸਾਥੀਆ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਸਮਰਥਨ ਕਰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਦੀ ਘੋਸ਼ਣਾ ਕੀਤੀ ਗਈ ਹੈ।ਜਿਸ ਦੌਰਾਨ ਦੇਸ਼ ਭਰ 'ਚ ਡਾਕਟਰ ਹੜਤਾਲ ਕਰ ਰਹੇ ਹਨ। ਦੇਸ਼ ਭਰ 'ਚ ਕਰੀਬ 5 ਲੱਖ ਡਾਕਟਰ ਅੱਜ ਹੜਤਾਲ 'ਤੇ ਰਹਿਣਗੇ।

ਇਸ ਦੇ ਚੱਲਦਿਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਪਟਿਆਲਾ ਦੇ ਸਰਕਾਰੀ ਖੇਤਰ ਦੇ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਟੀ ਬੀ ਹਸਪਤਾਲ ਅਤੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਲੋਂ ਆਪਣਾ ਕੰਮ ਕਾਜ ਬੰਦ ਰੱਖਿਆ ਜਾ ਰਿਹਾ ਹੈ। ਉਥੇ ਹੀ ਮਾਲੇਰਕੋਟਲਾ, ਮੋਹਾਲੀ, ਫਰੀਦਕੋਟ, ਚੰਡੀਗੜ੍ਹ 'ਚ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ।ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਛਤੀਸ਼ਗੜ੍ਹ ਸਮੇਤ ਦੇਸ਼ ਦੇ ਹੋਰ ਸੂਬਿਆਂ 'ਚ ਵੀ ਡਾਕਟਰ ਹੜਤਾਲ 'ਤੇ ਹਨ। ਹੋਰ ਪੜ੍ਹੋ: Advanced IIT/JEE ਦੇ ਨਤੀਜਿਆਂ ਦਾ ਹੋਇਆ ਐਲਾਨ, ਚੰਡੀਗੜ੍ਹ ਦੇ ਪ੍ਰਣਵ ਨੇ  ਉਥੇ ਹੀ ਚੰਡੀਗੜ੍ਹ 'ਚ ਪੀਜੀਆਈ ਦੇ ਨਾਲ ਸੈਕਟਰ 32 ਹਸਪਤਾਲ ਦੇ ਡਾਕਟਰ ਵੀ ਹੜਤਾਲ 'ਤੇ ਰਹਿਣਗੇ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨਆਰਐੱਸ ਮੈਡੀਕਲ ਕਾਲਜ ‘ਚ ਹੜਤਾਲ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ।ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਨਾਲ ਕੁੱਟਮਾਰ ਕੀਤੀ।ਦੋਸ਼ ਹਨ ਕਿ ਕਰੀਬ 200 ਲੋਕ ਟਰੱਕਾਂ ‘ਚ ਸਵਾਰ ਹੋ ਕੇ ਆਏ ਅਤੇ ਹਸਪਤਾਲ ‘ਤੇ ਹਮਲਾ ਕਰ ਦਿੱਤਾ।ਇਸ ਹਮਲੇ ‘ਚ ਦੋ ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। -PTC News

Top News view more...

Latest News view more...