Wed, Apr 17, 2024
Whatsapp

ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ

Written by  Shanker Badra -- May 12th 2019 02:30 PM
ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ

ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ

ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ:ਪੱਛਮੀ ਬੰਗਾਲ : ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਹਿੰਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਓਥੇ ਘਾਟਲ ਤੋਂ ਭਾਜਪਾ ਉਮੀਦਵਾਰ ਭਾਰਤੀ ਘੋਸ਼ 'ਤੇ ਟੀ.ਐੱਮ.ਸੀ. ਸਮਰਥਕਾਂ ਨੇ ਹਮਲਾ ਕਰ ਦਿੱਤਾ ਹੈ।ਇੰਨਾ ਹੀ ਨਹੀਂ ਭਾਜਪਾ ਉਮੀਦਵਾਰ ਭਾਰਤੀ ਘੋਸ਼ ਦੀ ਗੱਡੀ ਨਾਲ ਵੀ ਭੰਨ-ਤੋੜ ਕੀਤੀ ਗਈ ਅਤੇ ਉਨ੍ਹਾਂ ਨੂੰ ਇੱਕ ਵੋਟਿੰਗ ਕੇਂਦਰ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ।ਇਸ ਪੂਰੇ ਘਟਨਾਕ੍ਰਮ ਦੀ ਚੋਣ ਕਮਿਸ਼ਨ ਨੇ ਡੀ.ਐੱਮ. ਏ. ਤੋਂ ਰਿਪੋਰਟ ਮੰਗੀ ਹੈ।ਉੱਥੇ ਹੀ ਬੰਗਾਲ ਦੇ ਭਾਜਪਾ ਮੁਖੀ ਦਿਲੀਪ ਘੋਸ਼ 'ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। [caption id="attachment_294417" align="aligncenter" width="300"]west-bengal-ghatal-bjp-candidate-vehicles-tmc-workers-attack
ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ[/caption] ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਐਤਵਾਰ ਨੂੰ ਵੋਟਾਂ ਪੈਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਬੂਥ ਵਰਕਰ ਦੀ ਲਾਸ਼ ਮਿਲੀ ਹੈ, ਮ੍ਰਿਤਕ ਦਾ ਨਾਂ ਰਾਮੇਨ ਸਿੰਘ ਦੱਸਿਆ ਜਾ ਰਿਹਾ ਹੈ।ਇਸੇ ਤਰ੍ਹਾਂ ਪੂਰਬੀ ਮੋਦਿਨੀਪੁਰ ਦੇ ਭਗਵਾਨਪੁਰ 'ਚ ਪਿਛਲੀ ਰਾਤ ਭਾਜਪਾ ਦੇ 2 ਵਰਕਰਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਰਣਜੀਤ ਮੈਤੀ ਅਤੇ ਅਨੰਤ ਗੁਚੈਤ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਦੋਹਾਂ ਦਾ ਇਲਾਜ ਚੱਲ ਰਿਹਾ ਹੈ। [caption id="attachment_294416" align="aligncenter" width="300"]west-bengal-ghatal-bjp-candidate-vehicles-tmc-workers-attack
ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ[/caption] ਦੱਸਿਆ ਜਾਂਦਾ ਹੈ ਕਿ ਪੱਛਮੀ ਬੰਗਾਲ 'ਚ ਚੋਣਾਂ ਦੌਰਾਨ ਹਿੰਸਾ ਦੀ ਘਟਨਾ ਹਮੇਸ਼ਾ ਸੁਣਨ ਨੂੰ ਮਿਲਦੀ ਹੈ ਫਿਰ ਭਾਵੇਂ ਉਹ ਵਰਕਰਾਂ ਦਰਮਿਆਨ ਹੱਥੋਪਾਈ ਹੋਵੇ ਜਾਂ ਫਿਰ ਪੋਲਿੰਗ ਬੂਥ 'ਤੇ ਹੀ ਦੇਸੀ ਬੰਬ ਨਾਲ ਹਮਲਾ ਕੀਤਾ ਜਾਣਾ ਹੋਵੇ।ਪੱਛਮੀ ਬੰਗਾਲ 'ਚ ਪਿਛਲੇ 5 ਗੇੜਾਂ ਦੌਰਾਨ ਹਿੰਸਾ ਲਗਾਤਾਰ ਵਧਦੀ ਗਈ ਹੈ। [caption id="attachment_294418" align="aligncenter" width="300"]west-bengal-ghatal-bjp-candidate-vehicles-tmc-workers-attack
ਲੋਕ ਸਭਾ ਚੋਣਾਂ 2019 : ਪੱਛਮੀ ਬੰਗਾਲ 'ਚ ਵੋਟਿੰਗ ਦੌਰਾਨ ਹੋਈ ਹਿੰਸਾ , ਭਾਜਪਾ ਉਮੀਦਵਾਰ ਦੀ ਭੰਨੀ ਗੱਡੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਸੁਸ਼ਮਾ ਸਵਰਾਜ ,ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ ਦੱਸ ਦੇਈਏ ਕਿ ਕਿ ਲੋਕ ਸਭਾ ਚੋਣਾਂ ਦੇ 6ਵੇਂ ਗੇੜ 'ਚ ਪੱਛਮੀ ਬੰਗਾਲ ਦੀਆਂ 8 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਇੱਥੇ ਦੀ ਤਾਮਲੁਕ, ਕਾਂਤੀ, ਘਾਟਲ, ਝਾਰਗ੍ਰਾਮ, ਮੇਦਿਨੀਪੁਰ, ਪੁਰੂਲੀਆ, ਬਾਂਕੁਰਾ, ਵਿਸ਼ਨੂੰਪੁਰ ਸੀਟਾਂ 'ਤੇ ਵੋਟਿੰਗ ਜਾਰੀ ਹੈ। -PTCNews


Top News view more...

Latest News view more...