ਪੱਛਮੀ ਬੰਗਾਲ ‘ਚ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ 50 ਬੰਬ

ਪੱਛਮੀ ਬੰਗਾਲ ‘ਚ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ 50 ਬੰਬ,ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ‘ਚ ਭਾਟਪਾਰਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਰੀਬ 50 ਬੰਬ ਬਰਾਮਦ ਕੀਤੇ। ਇਸ ਸੰਬੰਧੀ ਬੈਰਕਪੁਰ ਦੇ ਡੀ. ਸੀ. ਜ਼ੋਨ ਵਨ ਅਜੈ ਠਾਕੁਰ ਨੇ ਦੱਸਿਆ ਹੈ ਕਿ ਇਲਾਕੇ ‘ਚ ਸਥਿਤੀ ਹੁਣ ਸਾਧਾਰਨ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਜਪਾ ਵਰਕਰਾਂ ਦੀ ਹੱਤਿਆ ਤੋਂ ਬਾਅਦ ਭਾਟਪਾਰਾ ‘ਚ ਹਿੰਸਾ ਭੜਕ ਉੱਠੀ ਸੀ।

ਹੋਰ ਪੜ੍ਹੋ:ਫਾਜ਼ਿਲਕਾ ਪੁਲਿਸ ਨੇ 18 ਲੱਖ ਦੀ ਜਾਅਲੀ ਕਰੰਸੀ ਸਮੇਤ 1 ਨੂੰ ਦਬੋਚਿਆ

ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਭਾਟਪਾਰਾ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖਮੀ ਹੋ ਗਏ ਸੀ। ਪ੍ਰਸ਼ਾਸਨ ਨੂੰ ਪ੍ਰਭਾਵਿਤ ਇਲਾਕੇ ‘ਚ ਕਰਫਿਊ ਲਾਗੂ ਕਰਨਾ ਪਿਆ ਸੀ।

-PTC News