ਕਰਾਟੇ ਖਿਡਾਰਣ ਲੜਕੀ ਨਾਲ ਧੋਖਾ , ਡੇਰਾਬੱਸੀ ਦੇ ਇੱਕ ਹੋਟਲ ‘ਚ ਹੋਇਆ ਜ਼ਬਰ ਜਨਾਹ

West Bengal train Coming Karate player Girl Rape In Derabassi Hotel
ਕਰਾਟੇ ਖਿਡਾਰਣ ਲੜਕੀ ਨਾਲ ਧੋਖਾ , ਡੇਰਾਬੱਸੀ ਦੇ ਇੱਕ ਹੋਟਲ 'ਚ ਹੋਇਆ ਜ਼ਬਰ ਜਨਾਹ 

ਕਰਾਟੇ ਖਿਡਾਰਣ ਲੜਕੀ ਨਾਲ ਧੋਖਾ , ਡੇਰਾਬੱਸੀ ਦੇ ਇੱਕ ਹੋਟਲ ‘ਚ ਹੋਇਆ ਜ਼ਬਰ ਜਨਾਹ:ਡੇਰਾਬੱਸੀ  : ਪੱਛਮੀ ਬੰਗਾਲ ਤੋਂ ਟਰੇਨ ‘ਚ ਆ ਰਹੀ 20 ਸਾਲਾ ਲੜਕੀ ਨਾਲ ਉਸ ਦੇ ਤਾਜ਼ੇ ਬਣੇ ਦੋਸਤ ਵੱਲੋਂ ਅਗਵਾ ਕਰਕੇ ਡੇਰਾਬੱਸੀ ਦੇ ਹੋਟਲ ‘ਚ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਿਆ ਹੈ। ਜਿਸ ਮਗਰੋਂ ਪੀੜਤ ਲੜਕੀ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

West Bengal train Coming Karate player Girl Rape In Derabassi Hotel
ਕਰਾਟੇ ਖਿਡਾਰਣ ਲੜਕੀ ਨਾਲ ਧੋਖਾ , ਡੇਰਾਬੱਸੀ ਦੇ ਇੱਕ ਹੋਟਲ ‘ਚ ਹੋਇਆ ਜ਼ਬਰ ਜਨਾਹ

ਮਿਲੀ ਜਾਣਕਾਰੀ ਅਨੁਸਾਰ ਪੀੜਤਾ ਪੱਛਮੀ ਬੰਗਾਲ ਤੋਂ ਕਰਾਟੇ ਮੁਕਾਬਲੇ ‘ਚ ਹਿੱਸਾ ਲੈਣ ਤੋਂ ਬਾਅਦ ਟਰੇਨ ‘ਚਵਾਪਸ ਆ ਰਹੀ ਸੀ। ਇਸ ਦੌਰਾਨ ਟਰੇਨ ‘ਚ ਉਸ ਨੂੰ ਕੁਲਵਿੰਦਰ ਨਾਂ ਦਾ ਇਕ ਨੌਜਵਾਨ ਮਿਲਿਆ, ਜਿਸ ਨਾਲ ਜਾਣ-ਪਛਾਣ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਅੰਬਾਲਾ ਰੇਲਵੇ ਸਟੇਸ਼ਨ ‘ਤੇ ਉਤਰਨ ਤੋਂ ਬਾਅਦ ਲੜਕੀ ਮੁੰਡੇ ਨਾਲ ਇਕ ਆਟੋ ‘ਚ ਚੰਡੀਗੜ੍ਹ ਲਈ ਰਵਾਨਾ ਹੋਈ ਪਰ ਆਟੋ ਵਾਲੇ ਨੇ ਦੋਹਾਂ ਨੂੰ ਡੇਰਾਬੱਸੀ ‘ਚ ਹੀ ਉਤਾਰ ਦਿੱਤਾ, ਜਿੱਥੇ ਉਹ ਇਕ ਹੋਟਲ ‘ਚ ਰੁਕ ਗਏ।

West Bengal train Coming Karate player Girl Rape In Derabassi Hotel
ਕਰਾਟੇ ਖਿਡਾਰਣ ਲੜਕੀ ਨਾਲ ਧੋਖਾ , ਡੇਰਾਬੱਸੀ ਦੇ ਇੱਕ ਹੋਟਲ ‘ਚ ਹੋਇਆ ਜ਼ਬਰ ਜਨਾਹ

ਇਸ ਦੌਰਾਨ ਕੁਲਵਿੰਦਰ ਨੇ ਪੀੜਤਾ ਨਾਲ ਜ਼ਬਰ ਜਨਾਹ ਕੀਤਾ ਅਤੇ ਫਿਰ ਉਸ ਨੂੰ ਇਕੱਲੀ ਛੱਡ ਕੇ ਫਰਾਰ ਹੋ ਗਿਆ। ਜਿਸ ਮਗਰੋਂ ਲੜਕੀ ਨੇ ਸਵੇਰੇ 4 ਵਜੇ 112 ਨੰਬਰ ਡਾਇਲ ਕਰਕੇ ਪੁਲਿਸ ਤੋਂ ਮਦਦ ਮੰਗੀ ਅਤੇ ਜਿਸ ‘ਤੇ ਉਸ ਨੂੰ ਪੰਚਕੂਲਾ ਦੇ ਸੈਕਟਰ-6 ਸਰਕਾਰੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।

West Bengal train Coming Karate player Girl Rape In Derabassi Hotel
ਕਰਾਟੇ ਖਿਡਾਰਣ ਲੜਕੀ ਨਾਲ ਧੋਖਾ , ਡੇਰਾਬੱਸੀ ਦੇ ਇੱਕ ਹੋਟਲ ‘ਚ ਹੋਇਆ ਜ਼ਬਰ ਜਨਾਹ

ਡੇਰਾਬੱਸੀ ਥਾਣਾ ਮੁਖੀ ਸਬ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਦੋਸ਼ ਲਾਇਆ ਕਿ ਕੁਲਵਿੰਦਰ ਨਾਂ ਦਾ ਨੌਜਵਾਨ ਧੋਖੇ ਨਾਲ ਉਸ ਨੂੰ ਡੇਰਾਬੱਸੀ ਲੈ ਆਇਆ, ਜਿੱਥੇ ਇਕ ਹੋਟਲ ‘ਚ ਰੁਕਣ ਦੇ ਬਹਾਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਰਾਰ ਹੋ ਗਿਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ‘ਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews