ਪੇਕਿਆਂ ਤੋਂ 2000 ਰੁਪਏ ਲਿਆਉਣ ਦਾ ‘ਹੁਕਮ’ ਠੁਕਰਾਉਣ ‘ਤੇ ਪਤੀ ਨੇ ਦਿੱਤੀ ਅਜਿਹੀ ਦਿਲ ਦਹਿਲਾਉਣ ਵਾਲੀ ਸਜ਼ਾ!!

West Bengal village Jeetnagar Husband his wife Burned fire

ਪਤਨੀ ਵੱਲੋਂ ਅਜਿਹਾ ਕੰਮ ਨਾ ਕਰਨ ‘ਤੇ ਪਤੀ ਨੇ ਕੀਤਾ ਇਹ ਸ਼ਰਮਨਾਕ ਕਾਰਾ ,ਦਿਲ ਦਹਿਲਾਉਣ ਵਾਲੀ ਦਿੱਤੀ ਸਜ਼ਾ: ਪੱਛਮੀ ਬੰਗਾਲ ਦੇ ਪਿੰਡ ਜੀਤਨਗਰ ‘ਚ ਇੱਕ ਪਤੀ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ।ਔਰਤ ਦੇ ਪਤੀ ਤੇ ਉਸ ਦੇ ਸਹੁਰੇ ਪਰਿਵਾਰ ਨੇ ਜ਼ੰਜੀਰਾਂ ਨਾਲ ਬੰਨ੍ਹ ਕੇ ਉਸ ਨੂੰ ਜਿਊਂਦੇ-ਜੀਅ ਸਾੜ ਦਿੱਤਾ।ਜਾਣਕਾਰੀ ਅਨੁਸਾਰ 29 ਸਾਲਾ ਸ਼ੈਫ਼ਾਲੀ ਮੰਡਲ ਨਾਂਅ ਦੀ ਔਰਤ ਨੂੰ ਪੇਕਿਆਂ ਤੋਂ ਉਸਦੇ ਸਹੁਰੇ ਪਰਿਵਾਰ ਨੇ 2,000 ਰੁਪਏ ਲੈ ਕੇ ਆਉਣ ਲਈ ਕਿਹਾ ਸੀ।ਉਹ ਆਪਣੇ ਪਤੀ ਦੇ ‘ਹੁਕਮ ਮੁਤਾਬਕ ਆਪਣੇ ਪੇਕੇ ਪਰਿਵਾਰ ਤੋਂ 2,000 ਰੁਪਏ ਨਹੀਂ ਲੈ ਕੇ ਆਈ ਸੀ।ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਉਸਦੇ ਪਤੀ ਨੇ ਆਪਣੀ ਪਤਨੀ ਨੂੰ ਜਿਊਂਦੇ ਜੀਅ ਅੱਗ ‘ਚ ਸਾੜ ਦਿੱਤਾ।

ਇਸ ਘਟਨਾ ਤੋਂ ਬਾਅਦ ਉਕਤ ਔਰਤ ਨੂੰ ਜ਼ਖ਼ਮੀ ਹਾਲਤ ‘ਚ ਮਾਲਦਾ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਮੰਗਲਵਾਰ ਸਵੇਰੇ ਦਮ ਤੋੜ ਗਈ।ਇਸ ਤੋਂ ਬਾਅਦ ਔਰਤ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ ‘ਤੇ ਪਤੀ ਸਿੰਟੂ ਮੰਡਲ ਤੇ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ।ਉਨ੍ਹਾਂ ਦੇ ਘਰ 5 ਸਾਲ ਪਹਿਲਾਂ ਇੱਕ ਪੁੱਤਰ ਨੇ ਜਨਮ ਲਿਆ ਸੀ ਪਰ ਉਹ ਸਰੀਰਕ ਤੌਰ ‘ਤੇ ਅੰਗਹੀਣ ਸੀ।ਔਰਤ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੱਚਾ 6 ਕੁ ਮਹੀਨਿਆਂ ਦਾ ਸੀ, ਜਦੋਂ ਇੱਕ ਬੀਮਾਰੀ ਤੋਂ ਬਾਅਦ ਇਲਾਜ ਨਾ ਮਿਲਣ ਕਾਰਨ ਉਸ ਦਾ ਦੇਹਾਂਤ ਹੋ ਗਿਆ ਸੀ ਕਿਉਂਕਿ ਉਸ ਕੋਲ ਇਲਾਜ ਜੋਗੇ ਪੈਸੇ ਨਹੀਂ ਸਨ।

-PTC News