ਵੈਸਟਇੰਡੀਜ਼ ਟੈਸਟ ਟੀਮ ‘ਚ ਖੇਡੇਗਾ ਇਹ143 ਕਿਲੋਗ੍ਰਾਮ ਭਾਰ ਵਾਲਾ ਖਿਡਾਰੀ !

ਵੈਸਟਇੰਡੀਜ਼ ਟੈਸਟ ਟੀਮ ‘ਚ ਖੇਡੇਗਾ ਇਹ143 ਕਿਲੋਗ੍ਰਾਮ ਭਾਰ ਵਾਲਾ ਖਿਡਾਰੀ !,ਨਵੀਂ ਦਿੱਲੀ: ਭਾਰਤ ਤੇ ਵੈਸਟਇੰਡੀਜ਼ ਟੀਮ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ‘ਚ ਇੰਡੀਜ਼ ਦੀ ਟੀਮ ਨੇ 2 ਵੱਡੇ ਬਦਲਾਅ ਕੀਤੇ ਹਨ। ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਕ੍ਰਿਸ ਗੇਲ ਨੂੰ ਟੈਸਟ ਟੀਮ ‘ਚ ਜਗ੍ਹਾ ਨਹੀਂ ਦਿੱਤੀ।

ਪਰ ਇਸ ਟੀਮ ‘ਚ 143 ਕਿਲੋਗ੍ਰਾਮ ਭਾਰ ਵਾਲੇ ਕ੍ਰਿਕਟਰ ਰਹਖੀਮ ਕਾਰਨਵੈਲ ਨੂੰ ਜਗ੍ਹਾ ਦੇ ਦਿੱਤੀ ਹੈ। ਦੱਸ ਦਈਏ ਕਿ ਰਹਖੀਮ ਨੇ 2011 ‘ਚ ਟੀ-20 ਕ੍ਰਿਕਟ ‘ਚ ਪ੍ਰਵੇਸ਼ ਕੀਤਾ ਸੀ।

ਹੋਰ ਪੜ੍ਹੋ:ਦਰਦਨਾਕ ਸੜਕ ਹਾਦਸੇ ‘ਚ ਅਧਿਆਪਕ ਦੀ ਮੌਤ, ਸੋਗ ‘ਚ ਡੁੱਬਿਆ ਪਰਿਵਾਰ

ਭਾਰਤ-ਏ ਵਿਰੁੱਧ ਖੇਡੀ ਗਈ ਲਿਸਟ-ਏ ਤੇ ਪਹਿਲੀ ਕਲਾਸ ਕ੍ਰਿਕਟ ‘ਚ ਉਸਦਾ ਪ੍ਰਦਰਸ਼ਨ ਵਧੀਆ ਰਿਹਾ ਸੀ। ਹੁਣ ਤੱਕ ਉਸਦੇ ਨਾਂ 55 ਮੈਚਾਂ ‘ਚ 2224 ਦੌੜਾਂ ਦਰਜ ਹਨ ਤੇ ਨਾਲ ਹੀ ਉਹ 260 ਵਿਕਟਾਂ ਵੀ ਹਾਸਲ ਕੀਤੀਆਂ ਹਨ।

ਹੁਣ ਦੇਖਣਾ ਇਹ ਹੋਵੇਗਾ ਕਿ ਰਹਖੀਮ ਕਾਰਨਵੈਲ ਇੰਟਰਨੈਸ਼ਨਲ ਮੈਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਨੇ। ਸਭ ਦੀਆਂ ਨਜ਼ਰਾਂ 143 ਕਿਲੋਗ੍ਰਾਮ ਭਾਰ ਵਾਲੇ ਇਸ ਖਿਡਾਰੀ ‘ਤੇ ਟਿਕੀਆਂ ਰਹਿਣਗੀਆਂ।

-PTC News