WeTransfer ਹੋਈ ਬੈਨ..? ਫ਼ਿਕਰ ਨਾ ਕਰੋ… ਇਨ੍ਹਾਂ tools ਨਾਲ share ਕਰੋ ਫ਼ਾਈਲਾਂ

WeTransfer banned in India

ਨਵੀਂ ਦਿੱਲੀ – ਅੱਜ ਦੇ ਡਿਜੀਟਲ ਯੁਗ ਵਿੱਚ ਫ਼ਾਈਲਾਂ ਦੇ ਆਦਾਨ-ਪ੍ਰਦਾਨ ਲਈ ਬਹੁਤ ਸਾਰੇ ਇੰਟਰਨੈੱਟ ਅਧਾਰਿਤ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਰਾਹੀਂ ਵੱਡੀਆਂ ਫ਼ਾਈਲਾਂ ਵੀ ਮਿੰਟਾਂ-ਸਕਿੰਟਾਂ ‘ਚ ਦੁਨੀਆ ਦੇ ਕਿਸੇ ਵੀ ਕੋਨੇ ‘ਚ ਭੇਜੀਆਂ ਜਾ ਸਕਦੀਆਂ ਹਨ। ਅਜਿਹਾ ਹੀ ਇੱਕ ਸਾਧਨ ਹੈ ਵੀਟ੍ਰਾਂਸਫਰ (WeTransfer) ਜੋ ਡਿਜੀਟਲ ਫ਼ਾਈਲਾਂ ਭੇਜਣ ਲਈ ਕਾਫ਼ੀ ਹਰਮਨਪਿਆਰੀ ਹੈ, ਪਰ ਹੁਣ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਇਸ ‘ਤੇ ਬੈਨ ਲਾ ਦਿੱਤਾ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਅਜਿਹੇ ਹੋਰ ਵਿਕਲਪ ਤੇ ਸਾਧਨਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵੀਟ੍ਰਾਂਸਫਰ (WeTransfer) ਤੋਂ ਇਲਾਵਾ ਵੀ ਆਪਣੀਆਂ ਫ਼ਾਈਲਾਂ ਆਸਾਨੀ ਨਾਲ ਭੇਜ ਸਕਦੇ ਹੋ।

ਸਮੈਸ਼ (Smash)

ਵੱਡੀ ਫਾਈਲ ਨੂੰ ਸ਼ੇਅਰ ਕਰਨ ਲਈ ਤੁਸੀਂ ਸਮੈਸ਼ ਦਾ ਇਸਤੇਮਾਲ ਕਰ ਸਕਦੇ ਹੋ। ਇੱਥੇ ਸ਼ੇਅਰ ਕੀਤੀਆਂ ਜਾਣ ਵਾਲੀਆਂ ਫਾਈਲਾਂ ਨੂੰ ਲੈ ਕੇ ਕੋਈ ਲਿਮਟ ਨਹੀਂ ਹੈ ਭਾਵ ਫਾਈਲ ਕਿੰਨੀ ਵੀ ਭਾਰੀ ਕਿਉਂ ਨਾ ਹੋਵੇ, ਉਸ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਇੱਥੇ ਵੀ ਵੀਟ੍ਰਾਂਸਫਰ ਵਾਂਗ ਹੀ ਫਾਈਲ ਸ਼ੇਅਰ ਕਰਨ ਲਈ ਲੌਗਿਨ ਕਰਨ ਦੀ ਲੋੜ ਨਹੀਂ ਹੈ। ਫਾਈਲ ਅਪਲੋਡ ਕਰਨ ਤੋਂ ਬਾਅਦ ਆਪਣਾ ਈਮੇਲ ਐਡਰੈੱਸ ਤੇ ਪ੍ਰਾਪਤਕਰਤਾ ਦਾ ਈਮੇਲ ਆਈਡੀ ਦਰਜ ਕਰਨ ਤੋਂ ਬਾਅਦ, ਉਸ ਨੂੰ ਭੇਜ ਸਕਦੇ ਹੋ। ਫਾਈਲ ਨੂੰ ਡ੍ਰੈਗ ਅਤੇ ਡ੍ਰਾਪ ਜ਼ਰੀਏ ਅਪਲੋਡ ਕਰਨ ਦੀ ਵੀ ਸਹੂਲਤ ਹੈ। ਹਾਲਾਂਕਿ ਫ੍ਰੀ ਵਰਜ਼ਨ ਵਿੱਚ ਸ਼ੇਅਰ ਕੀਤੀ ਜਾਣ ਵਾਲੀ ਫਾਈਲ ਸਿਰਫ਼ 14 ਦਿਨਾਂ ਤੱਕ ਮੌਜੂਦ ਰਹਿੰਦੀ ਹੈ, ਇਸ ਤੋਂ ਬਾਅਦ ਫਾਈਲ ਡਿਲੀਟ ਹੋ ਜਾਂਦੀ ਹੈ, ਜਦਕਿ ਪ੍ਰੀਮੀਅਮ ਅਕਾਊਂਟ ਵਿੱਚ ਫਾਈਲ 365 ਦਿਨਾਂ ਤੱਕ ਉਪਲਬਧ ਰਹਿੰਦੀ ਹੈ। ਫਾਈਲ ਦੀ ਸਕਿਓਰਿਟੀ ਲਈ ਇਥੇ ਵੀ ਪਾਸਵਰਡ ਦੀ ਵੀ ਸਹੂਲਤ ਹੈ।

https://fromsmash.com

ਡਰਾਪਬਾਕਸ (Dropbox)

ਡਰਾਪਬਾਕਸ ਨੂੰ ਕਲਾਊਡ ਸਟੋਰੇਜ਼ ਸਰਵਿਸਜ਼ ਲਈ ਜਾਣਿਆ ਜਾਂਦਾ ਹੈ ਪਰ ਇਹ ਤੁਹਾਡੇ ਲਈ ਵੀਟ੍ਰਾਂਸਫਰ ਦਾ ਸਹੀ ਆਪਸ਼ਨ ਹੋ ਸਕਦਾ ਹੈ। ਇਥੇ ਯੂਜ਼ਰ ਨੂੰ 2ਜੀਬੀ ਦੀ ਮੁਫ਼ਤ ਸਟੋਰੇਜ਼ ਸਹੂਲਤ ਮਿਲਦੀ ਹੈ ਪਰ ਪ੍ਰੀਮੀਅਮ ਵਰਜ਼ਨ ਦੇ ਨਾਲ ਅਪਗ੍ਰੇਡ ਕਰ ਲੈਂਦੇ ਹਾਂ ਤਾਂ 2 ਟੀਬੀ ਅਤੇ 3 ਟੀਬੀ ਤੱਕ ਦਾ ਵਿਕਲਪ ਮਿਲਦਾ ਹੈ। ਇੱਥੇ ਫਾਈਲ ਸ਼ੇਅਰਿੰਗ ਕਾਫੀ ਆਸਾਨ ਹੈ। ਇਸ ਲਈ ਡਰਾਪ ਬਾਕਸ ਟਰਾਂਸਫਰ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਵਿੱਚ ਵੀ ਲਿੰਕ ਜ਼ਰੀਏ ਫਾਈਲ ਟਰਾਂਸਫਰ ਦੀ ਸਹੂਲਤ ਮਿਲਦੀ ਹੈ।

https://www.dropbox.com/

ਹਾਈਟੇਲ (Hightail)

ਵੀਟ੍ਰਾਂਸਫਰ ਵਾਂਗ ਇਸ ਰਾਹੀਂ ਵੀ ਦੂਜੇ ਯੂਜ਼ਰ ਨਾਲ ਫਾਈਲ ਸਾਂਝੀ ਕੀਤੀ ਜਾ ਸਕਦੀ ਹੈ। ਇਹ ਫਾਈਲ ਸ਼ੇਅਰਿੰਗ ਤੇ ਕੋਲੈਬਰੇਸ਼ਨ ਟੂਲ ਹੈ। ਇਸ ‘ਚ ਯੂਜ਼ਰਜ਼ ਲਈ ਫ੍ਰੀ ਅਤੇ ਪੇਡ ਦੋਵੇਂ ਤਰ੍ਹਾਂ ਦੇ ਵਿਕਲਪ ਮੌਜੂਦ ਹਨ। ਫ੍ਰੀ ਲਾਈਟ ਪਲਾਨ ‘ਚ ਤੁਸੀਂ 100 ਐੱਮਬੀ ਤੱਕ ਦੀ ਇੱਕ ਫਾਈਲ ਅਪਲੋਡ ਕਰ ਸਕਦੇ ਹੋ ਅਤੇ ਸਟੋਰੇਜ਼ ਦੀ ਲਿਮਿਟ 2 ਜੀਬੀ ਤੱਕ ਹੈ।

https://www.hightail.com

ਸਰਜਸੈਂਡ (SurgeSend)

ਸਰਜਸੈਂਡ ਦੇ ਫ੍ਰੀ ਵਰਜ਼ਨ ਵਿੱਚ ਪ੍ਰਤੀ ਫ਼ਾਈਲ 3 ਜੀਬੀ ਦੀ ਅਪਲੋਡ ਸੀਮਾ ਮਿਲਦੀ ਹੈ। ਇਸ ਫਾਈਲ ਟ੍ਰਾਂਸਫਰ ਸੇਵਾ ਵੱਲੋਂ ਪੇਸ਼ ਕੀਤੀ ਸਟੋਰੇਜ ਸੀਮਾ 5 ਜੀਬੀ ਹੈ, ਜਦ ਕਿ ਪ੍ਰਾਪਤ ਕਰਨ ਵਾਲੇ ਨੂੰ ਲਿੰਕ ਸੱਤ ਦਿਨਾਂ ਤੱਕ ਉਪਲਬਧ ਰਹਿੰਦਾ ਹੈ। ਫ੍ਰੀ ਵਰਜ਼ਨ ਵੱਧ ਤੋਂ ਵੱਧ ਤਿੰਨ ਲੋਕਾਂ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਨਾਲ ਇੱਕ ਸਿੰਗਲ ਟਰਾਂਸਫਰ ਵਿੱਚ ਇੱਕ ਸਿੰਗਲ ਫ਼ਾਈਲ ਸ਼ੇਅਰ ਕੀਤੀ ਜਾ ਸਕਦੀ ਹੈ।

https://surgesend.com/