ਮੁੱਖ ਖਬਰਾਂ

ਸ਼ਰਮਨਾਕ ਕਾਰਾ! ਮਹਿਲਾ ਅਧਿਆਪਕਾ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ

By Jagroop Kaur -- December 06, 2020 10:12 am -- Updated:Feb 15, 2021

ਸੂਬੇ ਵਿਚ ਲਗਾਤਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਧਾਰਮਿਕ ਭਾਵਨਾਵਾਂ ਨੂੰ ਵਲੂੰਧਰ ਦੇਣ ਵਾਲੀਆਂ ਹਨ , ਅਜਿਹਾ ਹੀ ਇਕ ਮਾਮਲਾ ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਇਕ ਔਰਤ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਔਰਤ ਜੋ ਕਿ ਨਜਦੀਕੀ ਸ਼ਹਿਰ ਕੋਟਕਪੂਰਾ ਦੀ ਵਾਸੀ ਹੈ,ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਇਕ ਸੇਵਾ ਮੁਕਤ ਅਧਿਆਪਕਾ ਹੈ।

ਇਸ ਔਰਤ ਕੋਲੋ 4 ਗੁਟਕਾ ਸਾਹਿਬ ਬਰਾਮਦ ਹੋਏ ਹਨ ਜਿੰਨਾਂ ਚੋਂ ਦੋ ਗੁਟਕਾ ਸਾਹਿਬ ਤੇ ਇਸ ਔਰਤ ਵਲੋਂ ਪੈਨ ਨਾਲ ਕੁਝ ਲਿਖਿਆ ਗਿਆ ਅਤੇ ਕੁਝ ਅੰਗਾਂ ਦੇ ਕੁਝ ਹਿੱਸੇ ਖੰਡਿਤ ਕੀਤੇ ਗਏ ਹਨ।ਉਥੇ ਹੀ ਇਸ ਔਰਤ ਵੱਲੋਂ ਕੀਤੇ ਗਏ ਇਸ ਘਿਨਾਉਣੇ ਕਾਂਡ ਤੋਂ ਬਾਅਦ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ , ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਦੇ ਬਿਆਨਾਂ ਤੇ ਇਸ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਇਹ ਔਰਤ ਦਿਮਾਗੀ ਤੌਰ ਤੇ ਪਰੇਸ਼ਾਨ ਦੱਸੀ ਜਾ ਰਹੀ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਔਰਤ ਖਿਲਾਫ ਕੀ ਕਾਰਵਾਈ ਹੁੰਦੀ ਹੈ ,ਪਰ ਅੱਜ ਅਜਿਹੀ ਘਿਨਾਉਣੀ ਕਰਤੁਤ ਕਰਨ ਵਾਲਿਆਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਅਜਿਹਾ ਕਰਨ ਦੀ ਕੋਈ ਹਿੰਮਤ ਨਾ ਕਰ ਸਕੇ।

ਪ੍ਰਕਾਸ਼ ਪੁਰਬ ਦੇ ਦਿਨ ਹੋਈ ਮੰਦਭਾਗੀ ਘਟਨਾ, ਪੰਜਾਬ 'ਚ ਫਿਰ ਹੋਈ ਬੇਅਦਬੀ

beadbi case In sri muktsar sahib