Sat, Apr 20, 2024
Whatsapp

ਸਕਿਨ ਗਲੋਇੰਗ ਦੇ ਨਾਲ ਗੁਲਾਬ ਜਲ ਦੇ ਹੋਰ ਕੀ ਹਨ ਫਾਇਦੇ ?

Written by  Shanker Badra -- September 19th 2020 12:44 PM
ਸਕਿਨ ਗਲੋਇੰਗ ਦੇ ਨਾਲ ਗੁਲਾਬ ਜਲ ਦੇ ਹੋਰ ਕੀ ਹਨ ਫਾਇਦੇ ?

ਸਕਿਨ ਗਲੋਇੰਗ ਦੇ ਨਾਲ ਗੁਲਾਬ ਜਲ ਦੇ ਹੋਰ ਕੀ ਹਨ ਫਾਇਦੇ ?

ਸਕਿਨ ਗਲੋਇੰਗ ਦੇ ਨਾਲ ਗੁਲਾਬ ਜਲ ਦੇ ਹੋਰ ਕੀ ਹਨ ਫਾਇਦੇ ?ਬਦਲਦੇ ਮੌਸਮ ਦੇ ਨਾਲ ਹਰ ਕੋਈ ਚਾਹੁੰਦਾ ਹੈ ਕਿ ਉਸਦੀ ਤਵਚਾ (ਸਕਿਨ) ਖੂਬਸੂਰਤ ਰਹੇ। ਉਸੇ ਤਰ੍ਹਾਂ ਹੀ ਚਿਹਰੇ ਦੀ ਸੁੰਦਰਤਾ ਅਹਿਮ ਹੈ , ਜਿਸ 'ਤੇ ਪਿਆ ਛੋਟਾ-ਜਿਹਾ ਦਾਗ ਖੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ ਤਾਂ ਇਸ ਖੂਬਸੂਰਤੀ ਨੂੰ ਬਣਾਈ ਰੱਖਣ ਦੇ ਲਈ ਗੁਲਾਬ ਜਿਹਾ ਨਿਖਾਰ ਪਾਉਣ ਲਈ ਆਪਣੀ ਸਕਿਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਖੂਬਸੂਰਤੀ ਵਧਾਉਣ ਲਈ ਗੁਲਾਬ ਜਲ ਸਭ ਤੋਂ ਬਿਹਤਰ ਹੈ। [caption id="attachment_432114" align="aligncenter" width="300"] ਸਕਿਨ ਗਲੋਇੰਗ ਦੇ ਨਾਲ ਗੁਲਾਬ ਜਲ ਦੇ ਹੋਰ ਕੀ ਹਨ ਫਾਇਦੇ ?[/caption] . ਗੁਲਾਬ 'ਚ ਪਾਏ ਜਾਣ ਵਾਲੇ ਆਯੁਰਵੈਦਿਕ ਗੁਣ ਚਮੜੀ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਗੁਲਾਬ ਜਲ ਤੁਹਾਡੀ ਡ੍ਰਾਈ, ਆਇਲੀ, ਨਾਰਮਲ ਸ੍ਕਿਨ ਨੂੰ ਸੂਟ ਕਰਦਾ ਹੈ। ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਇਸ ਦੀ ਵਰਤੋਂ ਹਰ ਵਰਗ ਦੇ ਲੋਕ ਕਰ ਸਕਦੇ ਹਨ। ਜਿੰਨਾ ਵਿਚ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਸ਼ਾਮਿਲ ਹਨ । .ਗੁਲਾਬ ਜਲ 'ਚ ਐਂਟੀ ਬੈਕਟੀਰੀਅਲ ਗੁਣ ਇਨਫੈਕਸ਼ਨ ਨੂੰ ਦੂਰ ਕਰਦੇ ਹਨ। ਜੇਕਰ ਤੁਸੀਂ ਵੀ ਗਲੋਇੰਗ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਦਿਨ ਦੀ ਥਾਂ ਰਾਤ ਨੂੰ ਗੁਲਾਬ ਜਲ ਦੀ ਵਰਤੋਂ ਕਰਨ ਨਾਲ ਵੱਧ ਫਾਇਦਾ ਮਿਲਦਾ ਹੈ। .ਤੁਹਾਡੀ ਵੱਧਦੀ ਉਮਰ ਜਾਂ ਫਿਰ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਚਿਹਰੇ ‘ਤੇ ਪੈਣ ਵਾਲੀਆਂ ਝੁਰੜੀਆਂ ਘੱਟ ਕਰਨ ਵਿਚ ਵੀ ਗੁਲਾਬ ਜਲ ਮਦਦਗਾਰ ਹੈ। ਇਸ ਦੇ ਵਿਚ ਤੁਸੀਂ ਨਿੰਬੂ ਦਾ ਰਸ, ਚੰਦਨ ਪਾਊਡਰ ਦੀ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਝੁਰੜੀਆਂ ਘੱਟ ਹੋਣਗੀਆਂ। . ਜਿਥੇ ਗੁਲਾਬ ਜਲ ਦੀ ਵਰਤੋ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆਉਂਦਾ ਹੈ ਉਥੇ ਹੀ ਮੇਕਅਪ ਉਤਾਰਨ ਲਈ ਵੀ ਇਹ ਲਾਹੇਵੰਦ ਹੈ। ਇਸ ਵਿਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ‘ਚ ਗੁਲਾਬ ਜਲ ਮਿਕਸ ਕਰੋ। ਇਸ ਮਿਕਸਰ ਨੂੰ ਰੂੰ ਵਿਚ ਲਗਾ ਕੇ ਚਿਹਰਾ ਸਾਫ ਕਰੋ। .ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਨਾਲ ਸਿਰ ਦੀ ਮਾਲਿਸ਼ ਕਰੋ ਅਤੇ ਸਵੇਰੇ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ ਮੁਲਾਇਮ ਹੋਣਗੇ ਅਤੇ ਸਿੱਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ। . ਜੇ ਤੁਸੀਂ ਰੁੱਖੇ ਅਤੇ ਬੇਜਾਨ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰੋ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ ਵਿਚ ਮਿਕਸ ਕਰ ਲਓ। ਇਸ ਨੂੰ ਸਕੈਲਪ ‘ਤੇ ਲਗਾਓ। 10 ਤੋਂ 15 ਮਿੰਟ ਲਈ ਮਸਾਜ ਕਰੋ। ਅੱਧੇ ਘੰਟੇ ਬਾਅਦ ਵਾਲਾਂ ਨੂੰ ਧੋ ਲਓ। [caption id="attachment_432113" align="aligncenter" width="258"] ਸਕਿਨ ਗਲੋਇੰਗ ਦੇ ਨਾਲ ਗੁਲਾਬ ਜਲ ਦੇ ਹੋਰ ਕੀ ਹਨ ਫਾਇਦੇ ?[/caption] -PTCNews


Top News view more...

Latest News view more...