Wed, Apr 24, 2024
Whatsapp

ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ

Written by  Shanker Badra -- February 19th 2020 11:05 AM
ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ

ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ

ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ:ਜਲੰਧਰ : ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹਰ ਸੈਕਿੰਡ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ। ਚੀਨ ਸਮੇਤ ਪੂਰੀ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਹੜਕੰਪ ਮਚਿਆ ਹੋਇਆ ਹੈ ਅਤੇ ਪੂਰੀ ਦੁਨੀਆ ‘ਚ ਇਸ ਨਾਲ ਨਜਿੱਠਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੀਨ ਤੋਂ ਬਾਅਦ ਹੁਣ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਮਾਮਲੇ ਸਾਹਮਣੇ ਆ ਰਹੇ ਹਨ। [caption id="attachment_389897" align="aligncenter" width="300"]What is Corona Virus? Below are some precautionary methods suggested by Dr C S PRUTHI M.D. Capitol Hopsital, Jalandhar ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ[/caption] ਕੋਰੋਨਾ ਵਾਇਰਸ ਕਾਰਨ ਚੀਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2000 ਤੱਕ ਪੁੱਜ ਗਈ ਹੈ ,ਕਿਉਂਕਿ ਕਿਉਂਕਿ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਚੀਨ ਦੀ ਯਾਤਰਾ ਨਹੀਂ ਕਰ ਰਹੇ ਹਨ, ਉਹ ਇੱਕ ਵੱਡੀ ਅੱਗ ਲਈ ਚੰਗਿਆੜੀ ਬਣ ਸਕਦੇ ਹਨ। ਵਿਸ਼ਵ ਵਿੱਚ 74000 ਤੋਂ ਵੱਧ ਵਿਅਕਤੀ ਇਸ ਵਾਇਰਸ ਨਾਲ ਇਨਫੈਕਟਡ ਹੋਏ ਹਨ। ਇਸ ਦੀ ਗਿਣਤੀ ਲਗਾਤਾਰ ਦਿਨ -ਬ -ਦਿਨ ਵੱਧਦੀ ਜਾ ਰਹੀ ਹੈ। [caption id="attachment_389896" align="aligncenter" width="300"]What is Corona Virus? Below are some precautionary methods suggested by Dr C S PRUTHI M.D. Capitol Hopsital, Jalandhar ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ[/caption] ਕੋਰੋਨਾ ਵਾਇਰਸ ਕੀ ਹੈ? ਲੋਕ ਕੋਰੋਨਾ ਵਾਇਰਸ ਤੋਂ ਬਿਮਾਰ ਹੋ ਰਹੇ ਹਨ ਕਿਉਂਕਿ ਵਾਇਰਸਾਂ ਦਾ ਸਮੂਹ ਹੈ ,ਜਿਸਦਾ ਸਿੱਧਾ ਅਸਰ ਸਰੀਰ 'ਤੇ ਹੋ ਸਕਦਾ ਹੈ। ਇਹ ਨਵੀਂ ਕਿਸਮ ਦਾ ਮਾਰੂ ਤੇ ਜਾਨਲੇਵਾ ਵਾਇਰਸ ਹੈ, ਜਿਹੜਾ ਇਸ ਵੇਲੇ ਚੀਨ ਦੇ ਕੁੱਝ ਇਲਾਕਿਆਂ ਚ ਫੈਲਿਆ ਹੋਇਆ ਹੈ। ਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਫੈਲਦਾ ਹੈ। ਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ। [caption id="attachment_389898" align="aligncenter" width="300"]What is Corona Virus? Below are some precautionary methods suggested by Dr C S PRUTHI M.D. Capitol Hopsital, Jalandhar ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ[/caption] ਇਸਦੇ ਲੱਛਣ ਕੀ ਹਨ ? ਇਸ ਸਮੇਂ ਸਿਹਤ ਅਧਿਕਾਰੀ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਬਿਮਾਰੀ ਹਰੇਕ ਵਿਅਕਤੀ ਲਈ ਕਿੰਨੀ ਗੰਭੀਰ ਹੋਵੇਗੀ। ਕੁਝ ਮਰੀਜ਼ਾਂ ਵਿੱਚ ਕੋਈ ਦਿਖਾਈ ਦੇ ਲੱਛਣ ਨਹੀਂ ਹੁੰਦੇ ਜਾਂ ਹਲਕੇ ਜਿਹੇ ਲੱਛਣ ਦਿਖਾਈ ਦਿੰਦੇ ਹਨ ਅਤੇ ਕੁੱਝ ਇਕਦਮ ਬਿਮਾਰ ਹੋ ਜਾਂਦੇ ਹਨ ਅਤੇ ਮਰ ਜਾਂਦੇ ਹਨ। ਇਸ ਵਾਇਰਸ ਦੇ ਨਤੀਜੇ ਵਜੋਂ ਤੇਜ਼ ਬੁਖ਼ਾਰ, ਜ਼ੁਕਾਮ, ਖੰਘ ,ਸਾਹ ਲੈਣ ਵਿਚ ਤਕਲੀਫ, ਸਰੀਰ ਵਿਚ ਗੰਭੀਰ ਦਰਦ ,ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। [caption id="attachment_389900" align="aligncenter" width="300"]What is Corona Virus? Below are some precautionary methods suggested by Dr C S PRUTHI M.D. Capitol Hopsital, Jalandhar ਜਾਣੋਂ ਕੀ ਹੈ ਕੋਰੋਨਾ ਵਾਇਰਸ? ਪੜ੍ਹੋ ਇਸ ਦੇ ਲੱਛਣ ਤੇ ਬਚਾਅ ਕਰਨ ਦੇ ਤਰੀਕੇ[/caption] ਜਲੰਧਰ ਕੈਪੀਟੋਲ ਹਸਪਤਾਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਸੀ.ਐਸ. ਪਰੁਥੀ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਲਈ ਚੌਕਸੀ ਅਤੇ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਖੁੱਲ੍ਹੇਆਮ ਰਹਿਣ ਵਾਲੇ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਬਣਾਓ। ਮੀਟ ਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਕੱਚੇ ਮੀਟ ਦਾ ਸੇਵਨ ਨਾ ਕਰੋ।ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ। ਭੀੜ ਵਾਲੀਆਂ ਥਾਵਾਂ ਤੋਂ ਬਚੋ ਅਤੇ ਉਨ੍ਹਾਂ ਲੋਕਾਂ ਨਾਲ ਸੰਪਰਕ ਕਰੋ ,ਜੋ ਬਿਮਾਰ ਨਹੀਂ ਹਨ। ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ। ਆਪਣੇ ਹੱਥ ਸਾਬਣ ਤੇ ਪਾਣੀ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਸਾਫ ਕਰੋ। ਛਿੱਕਦੇ ਤੇ ਖੰਗਦੇ ਸਮੇਂ ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਓ। ਜੇ ਤੁਸੀਂ ਠੀਕ ਨਹੀਂ ਮਹਿਸੂਸ ਕਰ ਰਹੇ ਤਾਂ ਡਾਕਟਰ ਦੀ ਸਲਾਹ ਲਓ। -PTCNews


Top News view more...

Latest News view more...