Sat, Apr 20, 2024
Whatsapp

ਹੁਣ ਵਟਸਐਪ 'ਚੋਂ ਡਿਲੀਟ ਕਰਨ ਦੇ ਬਾਵਜੂਦ ਨਹੀਂ ਡਿਲੀਟ ਹੋਵੇਗਾ ਡਾਟਾ

Written by  Joshi -- April 16th 2018 04:10 PM
ਹੁਣ ਵਟਸਐਪ 'ਚੋਂ ਡਿਲੀਟ ਕਰਨ ਦੇ ਬਾਵਜੂਦ ਨਹੀਂ ਡਿਲੀਟ ਹੋਵੇਗਾ ਡਾਟਾ

ਹੁਣ ਵਟਸਐਪ 'ਚੋਂ ਡਿਲੀਟ ਕਰਨ ਦੇ ਬਾਵਜੂਦ ਨਹੀਂ ਡਿਲੀਟ ਹੋਵੇਗਾ ਡਾਟਾ

ਹੁਣ ਵਟਸਐਪ 'ਚੋਂ ਡਿਲੀਟ ਕਰਨ ਦੇ ਬਾਵਜੂਦ ਨਹੀਂ ਡਿਲੀਟ ਹੋਵੇਗਾ ਡਾਟਾ, ਇਸ ਤਰ੍ਹਾਂ ਕਰੋ ਡਾਟਾ ਰਿਸਟੋਰ ! ਵਟਸਐਪ ਨੇ ਜਿੱਥੇ ਦੂਰ ਦੁਰਾਡੇ ਬੈਠੇ ਵਿਅਕਤੀਆਂ ਨਾਲ ਰਾਬਤਾ ਕਾਇਮ ਕਰਨ ਦਾ ਰਾਹ ਸੌਖਾ ਕੀਤਾ ਹੈ ਉਥੇ ਹੀ ਕਈ ਵਾਰ ਉਦੋਂ ਮੁਸ਼ਕਿਲ ਪੇਸ਼ ਆਉਂਦੀ ਹੈ ਜਦੋਂ ਇੱਕਸਮ ਡਾਟਾ ਡਿਲੀਟ ਹੋ ਜਾਂਦਾ ਹੈ ਅਤੇ ਤੁਹਾਡੇ ਕੋਲ ਸਿਵਾਏ ਪਛਤਾਵੇ ਕੁਝ ਨਹੀਂ ਰਹਿ ਜਾਂਦਾ। ਵਟਸਐਪ, ਜਿਸਨੂੰ ਕਿ ਫੇਸਬੁੱਕ ਨੇ ਖਰੀਦ ਲਿਆ ਹੈ, ਨੇ ਹੁਣ ਵਟਸਐਪ ਨੂੰ ਨਵਾਂ ਫੀਚਰ ਦਿੱਤਾ ਹੈ। ਇਸ ਫੀਚਰ ਨਾਲ ਹੁਣ ਡਿਲੀਟ ਕੀਤੀਆਂ ਹੋਈਆਂ ਫੋਟੋਆਂ ਅਤੇ ਵੀਡੀਓਜ਼ ਨੂੰ ਡਿਲੀਟ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਵਟਸਐਪ ੩੦ ਦਿਨਾਂ ਤੱਕ ਡਾਟਾ ਬਚਾ ਕੇ ਰੱਖਦਾ ਸੀ, ਜਿਸਨੁੰ ਕਿ ਬਾਅਦ 'ਚ ਬੰਦ ਕਰ ਦਿੱਤਾ ਗਿਆ ਸੀ। ਕੰਪਨੀ ਨੇ ਹੁਣ ਫਿਰ ਤੋਂ ਮੀਡੀਆ ਫਾਈਲਾਂ ਨੂੰ ਰਿਸਟੋਰ ਕਰਨਾ ਦਾ ਫੀਚਰ ਦੇਣ ਜਾ ਰਹੀ ਹੈ। ਅਜਿਹਾ ਕਰਨ ਲਈ, ਤੁਸੀਂ ਉਸ ਚੈਟ 'ਚ ਜਾਓ ਅਤੇ ਯੂਜ਼ਰਸ ਦੇ ਨਾਂ 'ਤੇ ਬਟਨ 'ਤੇ ਕਲਿੱਕ ਕਰੋ। ਜਿੱਥੇ 'ਮੀਡੀਆ' ਲਿਖਿਆ ਹੋਵੇਗਾ, ਉਥੇ ਮਨਚਾਹੀ ਫਾਈਲ 'ਤੇ ਕਲਿੱਕ ਕਰੋ ਅਤੇ ਇਸ ਤਰ੍ਹਾਂ ਤੁਸੀਂ ਉਸ ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ । —PTC News


Top News view more...

Latest News view more...