Sat, Apr 20, 2024
Whatsapp

WhatsApp ਦੇ ਨਵੇਂ ਫ਼ੀਚਰ ਨਾਲ ਰੱਖੋ ਪ੍ਰੇਸ਼ਾਨੀਆਂ ਨੂੰ Always mute

Written by  Jagroop Kaur -- October 23rd 2020 05:14 PM
WhatsApp ਦੇ ਨਵੇਂ ਫ਼ੀਚਰ ਨਾਲ ਰੱਖੋ ਪ੍ਰੇਸ਼ਾਨੀਆਂ ਨੂੰ Always mute

WhatsApp ਦੇ ਨਵੇਂ ਫ਼ੀਚਰ ਨਾਲ ਰੱਖੋ ਪ੍ਰੇਸ਼ਾਨੀਆਂ ਨੂੰ Always mute

ਮੋਬਾਈਲ ਫੋਂਨ ਯੂਜ਼ਰਸ ਲਈ ਸਮੇਂ ਸਮੇਂ 'ਤੇ ਨਵੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ , ਹਾਲ ਹੀ 'ਚ ਵਟਸਐਪ ਨੇ ਇਕ ਨਵੀਂ ਵਿਸ਼ੇਸ਼ਤਾ ਪੇਸ਼ ਕੀਤੀ ਹੈ ਜੋ ਕਿ ਯੂਜ਼ਰਸ ਨੂੰ ਇਕ ਅਜਿਹਾ ਫ਼ੀਚਰ ਦਿੱਤਾ ਹੈ ਜਿਸ ਨਾਲ ਉਹ ਅਣਚਾਹੇ ਮੈਸੇਜ ਕਰਨ ਵਾਲੇ ਨੂੰ ਸਦਾ ਲਈ ਮਿਊਟ ਕਰ ਸਕਦੇ ਹਨ। ਇਸ ਨਵੀਂ ਵਿਸ਼ੇਸ਼ਤਾ ਦਾ ਪਿਛਲੇ ਕੁਝ ਮਹੀਨਿਆਂ ਤੋਂ ਆਈਓਐਸ ਅਤੇ ਐਂਡਰਾਇਡ ਬੀਟਾ ਐਪ 'ਤੇ ਟੈਸਟ ਕੀਤਾ ਜਾ ਰਿਹਾ ਸੀ ਜੋ ਕਿ ਹੁਣ ਫਾਈਨਲ ਹੋ ਕੇ ਵਹਅਟਐਪ ਨੇ ਲਾਗੂ ਕਰ ਦਿੱਤਾ ਹੈ।WhatsApp Business Gets New Features Like Chat With QR Codes, Catalogue  Sharing, More | Technology Newswhatsapp new features ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲਗਭਗ ਹਰ ਯੂਜ਼ਰ ਦੇ ਵਟਸਐਪ ’ਚ ਕਈ ਗਰੁੱਪ ਹੁੰਦੇ ਹਨ, ਜਿਨ੍ਹਾਂ ਦਾ ਮੈਂਬਰ ਹੋਣਾ ਮਜ਼ਬੂਰੀ ਬਣ ਜਾਂਦੀ ਹੈ। ਇਹ ਫੈਮਲੀ ਗਰੁੱਪ ਜਾਂ ਫਿਰ ਦੋਸਤਾਂ ਦੇ ਗਰੁੱਪ ਵੀ ਹੋ ਸਕਦੇ ਹਨ। ਪਰ ਵ੍ਹਟਸਐਪ ਦੇ ਨਵੇਂ ਫ਼ੀਚਰ ਰਾਹੀਂ ਤੁਸੀਂ ਅਣਚਾਹੇ ਚੈਟ ਗਰੁੱਪ ਜਾਂ ਚੈਟਸ ਦੀ ਨੋਟੀਫਿਕੇਸ਼ੰਸ ਨੂੰ ਹਮੇਸ਼ਾ ਲਈ ਮਿਊਟ ਕਰ ਸਕੋਗੇ, ਤੇ ਉਨ੍ਹਾਂ ’ਚ ਆਉਣ ਵਾਲੇ ਮੈਸੇਜ ਦੇ ਫਾਲਤੂ ਨੋਟੀਫਿਕੇਸ਼ੰਸ ਹੁਣ ਤੁਹਾਨੂੰ ਕਦੇ ਪਰੇਸ਼ਾਨ ਨਹੀਂ ਕਰਨਗੇ।WhatsApp is working on a whatsapp new feature always mute ਵਟਸਐਪ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਗਰੁੱਪ ’ਚ ਮਿਲ ਰਹੀ ‘ਆਲਵੇਜ਼ ਮਿਊਟ’ ਆਪਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਹੁਣ ਤੁਸੀਂ ਜੇਕਰ ਵਟਸਐਪ ਗਰੁਪ ਦੀ ‘ਮਿਊਟ ਨੋਟੀਫਿਕੇਸ਼ੰਸ’ ਸੈਟਿੰਗਸ ’ਚ ਜਾਓਗੇ ਤਾਂ ਇਥੇ 1 ਹਫ਼ਤਾ ਅਤੇ 8 ਘੰਟਿਆਂ ਦੇ ਨਾਲ ਤੁਹਾਨੂੰ ਤੀਜਾ ਆਪਸ਼ਨ ਆਲਵੇਜ਼ ਵੀ ਵਿਖਾਈ ਦੇਵੇਗੀ। ਜਿਸ ਨੂੰ ਤੁਸੀਂ ਚੁਣ ਸਕਦੇ ਹੋ। ਤੁਸੀਂ ਇਸ ਆਪਸ਼ਨ ਨੂੰ ਕਿਵੇਂ ਵਰਤ ਸਕਦੇ ਹੋ,ਆਓ ਜਾਣਦੇ ਹਾਂWhatsApp Now Lets You Silence Chat Alerts Forever Through Always Mute FeatureWhatsApp : ਦੇ ਇਸ ਨਵੇਂ ਆਪਸ਼ਨ ਦਾ ਫਾਇਦਾ ਲੈਣ ਲਈ ਆਪਣੇ ਐਂਡਰਾਇਡ ਫੋਨ ਜਾਂ ਆਈ.ਓ.ਐੱਸ. ਡਿਵਾਈਸ ’ਚ ਵਟਸਐਪ ਨੂੰ ਸਭ ਤੋਂ ਪਹਿਲਾਂ ਅਪਡੇਟ ਕਰੋ। ਇਸ ਤੋਂ ਬਾਅਦ ਉਸ ਵਟਸਐਪ ਗਰੁੱਪ ਜਾਂ ਚੈਟ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਮਿਊਟ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਹੁਣ ਤੁਹਾਡੇ ਐਂਡਰਾਇਡ ਫੋਨ ’ਚ ਜੋ ਚੈਟ ਵਿੰਡੋ ਖੁੱਲ੍ਹੇਗੀ, ਉਸ ਦੇ ਟਾਪ ਰਾਈਟ ’ਚ ਵਿਖਾਈ ਦੇ ਰਹੇ ਤਿੰਨ ਡਾਟਸ ਨੂੰ ਚੁਣੋ ਅਤੇ ਸੈਟਿੰਗਸ ਮੈਨਿਊ ਓਪਨ ਕਰੋ। https://twitter.com/WhatsApp ਇਥੇ ਤੁਹਾਨੂੰ ਮਿਊਟ ਨੋਟੀਫਿਕੇਸ਼ੰਸ ਆਪਸ਼ਨ ’ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ 8 hours, 1 week ਅਤੇ Always ਦਾ ਆਪਸ਼ਨ ਵੀ ਵਿਖਾਈ ਦੇਵੇਗਾ। ਇਨ੍ਹਾਂ ’ਤੇ ਟੈਪ ਕਰਕੇ ਤੁਸੀਂ ਚੈਟ ਮਿਊਟ ਕਰ ਸਕਦੇ ਹੋ, ਇਸ ਤੋਂ ਬਾਅਦ ਮੈਸੇਜ ਆਉਣ ’ਤੇ ਉਸ ਗਰੁੱਪ ਜਾਂ ਚੈਟ ਦੀ ਕੋਈ ਵੀ ਨੋਟੀਫਿਕੇਸ਼ਨ ਤੁਹਾਨੂੰ ਸ਼ੋਅ ਨਹੀਂ ਹੋਵੇਗੀ। ਇਸ ਨਾਲ ਤੁਸੀਂ ਬਿਨਾ ਪ੍ਰੇਸ਼ਾਨ ਹੋਏ ਆਪਣਾ ਵ੍ਹਟਸਐਪ ਵਰਤ ਸਕਦੇ ਹੋ।educare


Top News view more...

Latest News view more...