Advertisment

ਚਿੱਟੇ ਨੇ ਦੁਸਹਿਰੇ ਵਾਲੇ ਦਿਨ ਇਕ ਹੋਰ ਘਰ ਦਾ ਬੁਝਾਇਆ ਚਿਰਾਗ਼

author-image
Ravinder Singh
Updated On
New Update
ਚਿੱਟੇ ਨੇ ਦੁਸਹਿਰੇ ਵਾਲੇ ਦਿਨ ਇਕ ਹੋਰ ਘਰ ਦਾ ਬੁਝਾਇਆ ਚਿਰਾਗ਼
Advertisment
ਬਠਿੰਡਾ : ਬਠਿੰਡਾ ਧੋਬੀਆਣਾ ਬਸਤੀ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦੀ ਲਾਸ਼ ਚੁਰਸਤੇ ਵਿੱਚ ਪਈ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ 'ਚ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਏ। ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਤੇ ਉਸ ਦੀ ਲਾਸ਼ ਨੇੜੇ ਇੰਜੈਕਸ਼ਨ ਪਿਆ ਸੀ।
Advertisment
ਚਿੱਟੇ ਨੇ ਦੁਸਹਿਰੇ ਵਾਲੇ ਦਿਨ ਇਕ ਹੋਰ ਘਰ ਦਾ ਬੁਝਾਇਆ ਚਿਰਾਗ਼ਮੌਕੇ ਉਪਰ ਪਹੁੰਚੇ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਕਿਹਾ ਕਿ ਨੌਜਵਾਨ ਦੀ ਲਾਸ਼ ਪਈ ਹੋਣ ਸਬੰਧੀ ਉਨ੍ਹਾਂ ਦੇ ਕੰਟਰੋਲ ਰੂਮ ਉੱਪਰ ਸੂਚਨਾ ਆਈ ਸੀ, ਜਿਸ ਸਬੰਧੀ ਉਹ ਮੌਕੇ ਉਤੇ ਪਹੁੰਚੇ ਹਨ ਪਰ ਇਸ ਤੋਂ ਪਹਿਲਾਂ ਹੀ ਇਕ ਸੌ ਅੱਠ ਐਬੂਲੈਂਸ ਪਹੁੰਚ ਜਾਣ ਉਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਮਾਡਲ ਟਾਊਨ ਚੌਕੀ ਦੇ ਏਐੱਸਆਈ ਨੇ ਕਿਹਾ ਕਿ ਫਿਲਹਾਲ ਲਾਸ਼ ਉਨ੍ਹਾਂ ਵੱਲੋਂ ਪੋਸਟਮਾਰਟਮ ਲਈ ਹਸਪਤਾਲ ਲਿਜਾਈ ਜਾ ਰਹੀ ਹੈ, ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। publive-image -PTC News ਇਹ ਵੀ ਪੜ੍ਹੋ : ਚੰਡੀਗੜ੍ਹ 'ਚ 24 ਥਾਵਾਂ 'ਤੇ ਹੋਵੇਗਾ ਰਾਵਣ ਦਹਿਨ , ਟ੍ਰੈਫਿਕ/ਪਾਰਕਿੰਗ ਪ੍ਰਬੰਧਾਂ ਬਾਰੇ ਜਾਣੋ
latestnews crimenews youthdeath drugs ptcnews punjabnews
Advertisment

Stay updated with the latest news headlines.

Follow us:
Advertisment