Advertisment

ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News

author-image
Shanker Badra
Updated On
New Update
ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News
Advertisment
ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News:ਨਵੀਂ ਦਿੱਲੀ : ਦੇਸ਼ ਭਰ 'ਚ 11 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਬੀਤੀ 19 ਮਈ ਨੂੰ ਮੁਕੰਮਲ ਹੋ ਗਈਆਂ ਸਨ ਪਰ ਉਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਦੇ ਲਈ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। Who Will Be India Next Modi government ? Counting Starts At 8 A.M. ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਸਾਫ਼ ਹੋ ਜਾਵੇਗਾ ਕਿ ਫਿਰ ਆਵੇਗੀ ਮੋਦੀ ਸਰਕਾਰ ਜਾਂ ਸੱਤਾ ਤਬਦੀਲ ਹੋਵੇਗੀ।ਇਸ ਦੇ ਲਈ PTC News ਵੇਖਦੇ ਰਹੋ।ਜਿਥੇ ਤੁਹਾਨੂੰ ਪਲ -ਪਲ ਦੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਹੋਣ ਤੋਂ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ, ਜਿਸ 'ਚ ਭਾਜਪਾ ਦੀ ਇਕ ਵਾਰ ਫਿਰ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ। Who Will Be India Next Modi government ? Counting Starts At 8 A.M. ਫਿਰ ਆਵੇਗੀ ਮੋਦੀ ਸਰਕਾਰ ਜਾਂ ਹੋਵੇਗੀ ਸੱਤਾ ਤਬਦੀਲ, ਫੈਸਲਾ ਅੱਜ , ਜਾਨਣ ਲਈ ਵੇਖਦੇ ਰਹੋ PTC News ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੇਸ਼ ਦੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਲਦ ਹੋਵੇਗਾ ਐਲਾਨ , ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ? ਦੇਸ਼ ਭਰ ਵਿੱਚ 542 ਸੀਟਾਂ ’ਤੇ 8,000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਸੱਤ ਗੇੜਾਂ ਦੌਰਾਨ ਪਈ ਵੋਟਿੰਗ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀ ਸਦੀ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੇਸ ‘ਚ 12 ਲੱਖ ਤੋਂ ਵੱਧ EVM ਮਸ਼ੀਨਾਂ ‘ਚ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ।ਪੂਰੇ ਦੇਸ਼ ‘ਚ 10 ਲੱਖ 35 ਹਜ਼ਾਰ ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ ਸਨ।ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਅੱਜ ਸ਼ਾਮ ਤੱਕ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ। -PTCNews-
latest-news punjab-news shiromani-akali-dal punjab-congress punjab-politics latest-news-in-punjabi lok-sabha-elections india-latest-news aap-punjab news-in-punjabi news-in-punjab aap-party lok-sabha-elections-2019 loksabhaelections2019
Advertisment

Stay updated with the latest news headlines.

Follow us:
Advertisment