Advertisment

ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ  

author-image
Shanker Badra
Updated On
New Update
ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ  
Advertisment
ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਨੋਮ ਗੈਬਰੇਸਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਰੋਨਾ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਬਹੁਤ ਸਾਰੇ ਰਾਜਾਂ ਵਿੱਚ ਸੰਕਰਮਿਤ, ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਕੋਰੋਨਾ ਮਹਾਮਾਰੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਤੇ ਜਿਆਦਾ ਘਾਤਕ ਸਾਬਤ ਹੋ ਸਕਦੀ ਹੈ। WHO worried about uncontrolled corona in India, said – second year of epidemic is fatal for the world ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਵਿੱਚ ਫਸਿਆ ਹੋਇਆ ਹੈ, ਅਜਿਹੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਕੋਰੋਨਾ ਦੇ ਹੱਲੇ ਹੋਰ ਘਾਤਕ ਹੋ ਸਕਦੇ ਹਨ। ਭਾਰਤ ਦੇ ਨਾਲ ਜਾਪਾਨ ਵੀ ਮਹਾਂਮਾਰੀ ਦੀ ਜਬਰਦਸਤ ਲਪੇਟ ਵਿਚ ਆ ਗਿਆ ਹੈ ਅਤੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
Advertisment
WHO worried about uncontrolled corona in India, said – second year of epidemic is fatal for the world ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ ਡਬਲਯੂਐਚਓ ਦੇ ਡਾਇਰੈਕਟਰ ਗੈਬਰੇਸਸ ਨੇ ਕਿਹਾ ਕਿ ਡਬਲਯੂਐਚਓ ਇਸ ਦੇ ਲਈ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਆਕਸੀਜਨ ਕੌਂਸਨਟ੍ਰੈਟਰ, ਟੈਂਟ , ਮਾਸਕ ਅਤੇ ਹੋਰ ਮੈਡੀਕਲ ਉਪਕਰਣ ਮੋਬਾਈਲ ਫੀਲਡ ਹਸਪਤਾਲ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦਾ ਧੰਨਵਾਦ ਕੀਤਾ ,ਜਿਨ੍ਹਾਂ ਨੇ ਭਾਰਤ ਦੀ ਸਹਾਇਤਾ ਕੀਤੀ ਹੈ। WHO worried about uncontrolled corona in India, said – second year of epidemic is fatal for the world ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ ਇਧਰ ਭਾਰਤ ਸਰਕਾਰ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ 16 ਤੋਂ 31 ਮਈ ਦੌਰਾਨ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ ਕੁੱਲ ਮਿਲਾ ਕੇ 191.99 ਲੱਖ ਖੁਰਾਕਾਂ ਬਿਲਕੁਲ ਮੁਫ਼ਤ ਸਪਲਾਈ ਕਰੇਗਾ। WHO worried about uncontrolled corona in India, said – second year of epidemic is fatal for the world ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ ਮੰਤਰਾਲੇ ਨੇ ਕਿਹਾ ਕਿ ਵੈਕਸੀਨਾਂ ਦੀ ਡਲਿਵਰੀ ਸਬੰਧੀ ਸ਼ਡਿਊਲ ਅਗਾਊਂ ਸਾਂਝਾ ਕੀਤਾ ਜਾਵੇਗਾ। ਮੰਤਰਾਲੇ ਨੇ ਰਾਜਾਂ ਤੇ ਯੂਟੀਜ਼ ਨੂੰ ਕਿਹਾ ਕਿ ਉਹ ਅਲਾਟ ਕੀਤੀਆਂ ਖੁਰਾਕਾਂ ਦੀ ਸੁਚੱਜੀ ਵਰਤੋਂ ਕਰਨ ਤੇ ਇਹ ਯਕੀਨੀ ਬਣਾਉਣ ਕਿ ਘੱਟ ਤੋਂ ਘੱਟ ਵੈਕਸੀਨਾਂ ਖਰਾਬ ਹੋਣ। ਮੰਤਰਾਲੇ ਵੱਲੋਂ ਅਗਲੇ 15 ਦਿਨਾਂ ਲਈ ਅਲਾਟ ਕੀਤੀਆਂ ਜਾਣ ਵਾਲੀਆਂ 191.99 ਲੱਖ ਖੁਰਾਕਾਂ 'ਚੋਂ 162.5 ਲੱਖ ਕੋਵੀਸ਼ੀਲਡ ਤੇ 29.49 ਲੱਖ ਕੋਵੈਕਸੀਨ ਦੀਆਂ ਹਨ। WHO worried about uncontrolled corona in India, said – second year of epidemic is fatal for the world ਭਾਰਤ 'ਚ ਬੇਕਾਬੂ ਕੋਰੋਨਾ ਨੂੰ ਲੈ ਕੇ WHO ਚਿੰਤਤ , ਕਿਹਾ-ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਵਧੇਰੇ ਘਾਤਕ ਮੰਤਰਾਲੇ ਨੇ ਕਿਹਾ ਕਿ ਰਾਜਾਂ ਤੇ ਯੂਟੀਜ਼ ਨੂੰ ਮੁਫਤ ਵੈਕਸੀਨ ਖੁਰਾਕਾਂ ਦੀ ਮਿਕਦਾਰ ਬਾਰੇ ਅਗਾਊਂ ਸੂਚਿਤ ਕਰਨ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਤਿਆਰੀਆਂ ਨੂੰ ਪੂਰਾ ਰੱਖਣ।ਮੰਤਰਾਲੇ ਨੇ ਕਿਹਾ ਕਿ 1 ਤੋਂ 15 ਮਈ ਦੇ ਅਰਸੇ ਦੌਰਾਨ ਕੇਂਦਰ ਰਾਜਾਂ ਤੇ ਯੂਟੀਜ਼ ਨੂੰ 1.7 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾ ਚੁੱਕਾ ਹੈ। -PTCNews-
who world-health-organization indias-covid-19-situation covid-in-india uncontrolled-corona
Advertisment

Stay updated with the latest news headlines.

Follow us:
Advertisment