Sat, Apr 20, 2024
Whatsapp

ਸਿਰਫ ਚਾਰ ਜ਼ਿਲਿਆਂ ਤੱਕ ਮਹਿਦੂਦ ਹੋ ਕੇ ਕਿਉਂ ਰਹਿ ਗਈ ਆਮ ਆਦਮੀ ਪਾਰਟੀ ?

Written by  Jagroop Kaur -- November 06th 2020 04:32 PM
ਸਿਰਫ ਚਾਰ ਜ਼ਿਲਿਆਂ ਤੱਕ ਮਹਿਦੂਦ ਹੋ ਕੇ ਕਿਉਂ ਰਹਿ ਗਈ ਆਮ ਆਦਮੀ ਪਾਰਟੀ ?

ਸਿਰਫ ਚਾਰ ਜ਼ਿਲਿਆਂ ਤੱਕ ਮਹਿਦੂਦ ਹੋ ਕੇ ਕਿਉਂ ਰਹਿ ਗਈ ਆਮ ਆਦਮੀ ਪਾਰਟੀ ?

ਚੰਡੀਗੜ੍ਹ (ਰਮਨਦੀਪ) Aam admi party ਜਿਸ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀ ਸਿਆਸੀ ਧਰਾਤਲ ਤੇ ਜੋਰ ਅਜਮਾਈ ਕੀਤੀ ਅਤੇ 4 ਸੀਟਾਂ ਜਿੱਤ ਕੇ ਇਤਿਹਾਸ ਸਰਜਿਆ ਪਰ ਹੌਲੀ ਹੌਲੀ ਸਿਆਸੀ ਪਿੱਚ ਤੇ ਨਦਾਰਦ ਹੁੰਦੀ ਗਈ । ਪਾਰਟੀ ਦੇ ਵਕਾਰ ਨੂੰ ਢਾਅ ਕਦੇ ਪੰਜਾਬ ਕੋਆਰਡੀਨੇਟਰਾਂ ਵਲੋਂ ਅਸਤੀਫਾ ਦੇਣ ਜਾਂ ਉਨਾਂ ਨੂੰ ਲਾਂਭੇ ਕਰਨ ਨਾਲ ਵੱਜਦੀ ਰਹੀ ਪਰ ਸਭ ਤੋਂ ਸਿਆਸੀ ਢਾਅ ਚੁਣੇ ਗਏ ਸੰਸਦਾਂ ਵਿੱਚੋਂ ਦੋ ਵਲੋਂ ਪਾਰਟੀ ਤੋਂ ਕਿਨਾਰਾ ਕਰਨ ਵੇਲੇ ਵੱਡੇ ਰੂਪ ਵਿੱਚ ਲੱਗੀ । ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਤੇ ਫਿਰ ਫਤਹਿਗੜ ਸਾਹਿਬ ਤੋਂ ਸਾਂਸਦ ਹਰਿੰਦਰ ਸਿੰਘ ਖਾਲਸਾ ਦੇ ਅਸਤੀਫੇ ਨੇ ਪਾਰਟੀ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ ।AAP going hyper-local to rebuild image in Karnataka | Deccan Heraldਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪਾਰਟੀ ਨੇ ਇੱਕ ਵਾਰ ਫਿਰ ਮਜਬੂਤ ਇਰਾਦੇ ਨਾਲ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਲੜਾਈ ਲੜੀ । ਸ਼ੁਰੂਆਤੀ ਦੌਰ ਵਿੱਚ ਪਾਰਟੀ ਦਾ ਆਧਾਰ ਕਾਫੀ ਮਜਬੂਤ ਦਿਖਿਆ, ਪਾਰਟੀ ਦੇ ਅੰਦਰੂਨੀ ਸਰਵੇਖਣਾਂ ਵਿੱਚ ਪਾਰਟੀ ਨੇ 100 ਸੀਟਾਂ ਦੇ ਨੇੜ ਆਉਣ ਦਾ ਦਾਅਵਾ ਵੀ ਠੋਕਿਆ ਪਰ ਆਉਦੇ ਆਉਦੇ 20 ਸੀਟਾਂ ਤੇ ਸਿਮਟ ਕੇ ਰਹਿ ਗਈ । ਦਰਅਸਲ ਇਨਾਂ ਗੱਲਾਂ ਦਾ ਜਿਕਰ ਕਰਨ ਪਿੱਛੇ ਇਸ ਗੱਲ ਨੂੰ ਸਾਫ ਕਰਨਾ ਸੀ ਜੋ ਪਾਰਟੀ ਕਦੇ ਤੀਸਰਾ ਵਿਕਲਪ ਦੇਣ ਦਾ ਦਾਅਵਾ ਜਤਾਉਦੀ ਸੀ ਉਸ ਕੋਲ ਅੱਛਾ ਖਾਸਾ ਆਧਾਰ ਵੀ ਸੀ ਪਰ ਹੁਣ ਨਾਂ ਤਾਂ ਉਹ ਆਧਾਰ ਰਿਹਾ ਅਤੇ ਨਾ ਹੀ ਉਹ ਲੀਡਰਸ਼ਿਪ ਰਹੀ।Patiala MP Dharamvir Gandhi crowdfunds his Lok Sabha campaign | Cities  News,The Indian ExpressAam Aadmi Party ਜਿਸ ਨੇ ਸਿਆਸੀ ਪਿੱਚ ਤੇ ਸ਼ੁਰੂਆਤ ਜਬਰਦਸਤ ਕੀਤੀ ਪਰ ਹੌਲੀ ਹੌਲੀ ਗ੍ਰਾਫ ਡਿੱਗਦਾ ਗਿਆ ਤੇ ਪਾਰਟੀ ਨਿਘਾਰ ਵੱਲ ਆ ਖੜੀ ਹੋਈ । ਹੁਣ ਜਦੋਂ 2022 ਬਿਲਕੁਲ ਸਿਰ ਤੇ ਆ ਗਿਆ ਤੇ ਪੰਜਾਬ ਦੀ ਧਰਾਤਲ ਕਿਸਾਨੀ ਰੰਗ ਵਿੱਚ ਨਜਰ ਆ ਰਹੀ ਹੈ ਅਜਿਹੇ ਵਿਚਕਾਰ ਪਾਰਟੀ ਸੰਗਠਨ ਮਜਬੂਤੀ ਵੱਲ ਲੱਗੀ ਹੋਈ ਹੈ। ਪੰਜਾਬ ਦੀ ਧਰਾਤਲ ਤੇ ਇਸ ਵਾਰ ਮੁੱਦੇ 2017 ਦੇ ਮੁਕਾਬਲੇ ਵੱਖਰੇ ਹਨ, ਹਾਲੇ ਕਈ ਨਵੇਂ ਮੁੱਦੇ ਬਣਨਾ ਬਾਕੀ ਹੈ। ਸੱਤਾਧਿਰ ਕਾਂਗਰਸ ਸਮੇਤ ਮਜਬੂਤ ਆਧਾਰ ਰੱਖਣ ਵਾਲਾ ਅਕਾਲੀ ਦਲ ਅਤੇ ਬੀਜੇਪੀ ਸਮੇਤ ਹੋਰ ਛੋਟੀਆਂ ਪਾਰਟੀਆ ਬੀਐਸਪੀ, ਲੈਫਟ ਪਾਰਟੀਆਂ ਦਾ ਆਧਾਰ ਬੇਸ਼ੱਕ ਸੂੰਗੜਵਈ ਹੈ ਪਰ ਫਿਰ ਵੀ ਕੁੱਲ ਮਿਲਾ 6 ਫੀਸਦ ਤੱਕ ਵੋਟ ਸ਼ੇਅਰ ਲੈ ਡੁੱਬਦੇ ਹਨ ।Akali Dal, Congress, AAP target one another at religious gatheringਅਜਿਹੇ ਵਿੱਚ Aap ਦਾ ਆਧਾਰ ਕੀ ਹੈ ਇਸ ਵੇਲੇ ਪੰਜਾਬ ਅੰਦਰ ਇਹ ਵੇਖਣਾ ਕਾਫੀ ਰੌਚਕ ਹੈ। ਜੇਕਰ ਗਰਾਂਊਡ ਪੱਧਰ ਤੇ ਝਾਤ ਮਾਰੀ ਜਾਵੇ ਤਾਂ ਇੱਕ ਗੱਲ ਸਾਫ ਹੁੰਦੀ ਹੈ ਕਿ 78 ਸੀਟਾਂ ਵਾਲੇ ਮਾਲਵਾ ਜੋਨ ਅੰਦਰ ਆਮ ਆਦਮੀ ਪਾਰਟੀ ਸੰਗਰੂਰ, ਬਰਨਾਲਾ, ਬਠਿੰਡਾ ਅਤੇ ਫਰੀਦਕੋਟ ਵਿੱਚ ਹੀ ਮਜਬੂਤ ਆਧਾਰ ਨਾਲ ਬਚੀ ਹੋਈ ਹੈ ਜਿੱਥੇ ਪਾਰਟੀ ਦੋ ਤੋਂ ਪੰਜ ਸੀਟਾਂ ਉਪਰ ਪ੍ਰਭਾਵ ਦਿਖਾਉਦੀ ਨਜਰ ਆਉਦੀ ਹੈ। ਇਸ ਤੋਂ ਇਲਾਵਾ ਜੇਕਰ ਫਤਹਿਗੜ ਸਾਹਿਬ, ਪਟਿਆਲਾ, ਮਾਨਸਾ ਦੀ ਗੱਲ ਕਰੀਏ ਤਾਂ ਪਾਰਟੀ ਕਿਸੇ ਵੀ ਸੀਟ ਉਪਰ ਜਿੱਤ ਦਾ ਦਾਅਵਾ ਜਤਾਉਦੀ ਨਜਰ ਨਹੀਂ ਆਉਦੀ ਹਾਲਾਂਕਿ ਫਤਹਿਗੜ ਸਾਹਿਬ ਅਤੇ ਮਾਨਸਾ ਦੇ ਵਿੱਚ ਚੰਗੀ ਪਕੜ ਮਜਬੂਤ ਬਣਾਏ ਰੱਖਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ । Mansa Election Results 2017: AAP candidate Nazar Singh Manshahia wins this  seat in Punjab assembly polls | India.com ਇਸ ਤੋਂ ਇਲਾਵਾ ਮੋਗਾ, ਮੁਕਤਸਰ ਸਾਹਿਬ ਅਤੇ ਲੁਧਿਆਣਾ ਦੇ ਵਿੱਚ ਪਾਰਟੀ ਕੋਲ ਚੰਗੀ ਲੀਡਰਸ਼ਿਪ ਦੇ ਬਾਵਜੂਦ ਪ੍ਰਭਾਵ ਨਹੀਂ ਦਿਖਾ ਪਾਈ ਇਸ ਵਜਾ ਇਹ ਵੀ ਹੋ ਸਕਦੀ ਹੈ ਕਿ ਇਨਾਂ ਜਿਲਿਆ ਵਿੱਚ ਪਾਰਟੀ ਲੀਡਰਸ਼ਿਪ ਨੂੰ ਸੰਗਠਨ ਵਿੱਚ ਉਹ ਜਗਾ ਨਹੀਂ ਮਿਲ ਪਾਈ ਜਿਸ ਦੀ ਆਸ ਕੀਤੀ ਜਾ ਸਕਦੀ ਸੀ। ਜੇਕਰ ਮੋਟੇ ਤੌਰ ਤੇ ਮਾਝਾ ਅਤੇ ਦੁਆਬਾ ਜੋਨ ਵੱਲ ਨਜਰ ਮਾਰੀਏ ਤਾਂ ਪਹਿਲਾਂ ਦੀ ਤਰਾਂ ਇਸ ਵੇਲੇ ਵੀ ਪਾਰਟੀ ਕੋਈ ਚੰਗੇ ਆਧਾਰ ਵਿੱਚ ਨਜਰ ਨਹੀਂ ਹੈ। ਮਾਝਾ ਦੀ ਕਿਸੇ ਵੀ ਸੀਟ ਤੇ ਪਾਰਟੀ ਮਜਬੂਤ ਨਹੀਂ ਦਿਖਾ ਰਹੀ ਅਤੇ ਨਾ ਹੀ ਮੌਜੂਦਾ ਪਾਰਟੀਆਂ ਚੋਂ ਕਿਸੇ ਨੂੰ ਟੱਕਰ ਦਿੰਦੀ ਨਜਰ ਆ ਰਹੀ ਹੈ। ਅੰਮ੍ਰਿਤਸਰ, ਤਰਨਤਾਰਨ ਗੁਰਦਾਸਪੁਰ ਵਿੱਚ ਨਾਂ ਤਾ ਪਾਰਟੀ ਕੋਲ ਵੱਡਾ ਚਿਹਰਾ ਹੈ ਅਤੇ ਨਾ ਮਜਬੂਤ ਲੀਡਰਸ਼ਿਪ ਜੋ ਦੂਜੀਆ ਸਿਆਸੀ ਪਾਰਟੀਆਂ ਨੂੰ ਟੱਕਰ ਦੇ ਸਕੇ।AAp AApਇਸ ਤੋਂ ਇਲਾਵਾ ਦੁਆਬਾ ਵਿੱਚ ਵੀ ਬਿਖਰੀ ਹੋਈ ਲੀਡਰਸ਼ਿਪ ਪਾਰਟੀ ਨੂੰ ਤਣ ਪੱਤਣ ਲਗਾਉਣ ਵਿੱਚ ਨਾਕਾਮ ਨਜਰ ਆ ਰਹੀ ਹੈ। ਪਾਰਟੀ ਦੇ ਸੰਗਠਨ ਦੇ ਵਿੱਚ ਕੁਝ ਵੱਡੇ ਅਹੁਦਿਆਂ ਤੇ ਮਾਝਾ ਅਤੇ ਦੁਆਬਾ ਤੋਂ ਕਿਸੇ ਲੀਡਰ ਨੂੰ ਲੈਣਾ ਹਾਲੇ ਤੱਕ ਠੀਕ ਨਹੀਂ ਸਮਝਿਆ ਜਿਸ ਵਜਾ ਨਾਲ ਪਾਰਟੀ ਗਰਾਂਊਡ ਪੱਧਰ ਤੇ ਉਹ ਕੰਮ ਨਹੀਂ ਕਰ ਪਾਈ ਜੋ ਚੋਣਾਂ ਦੇ ਦੋ ਸਾਲ ਰਹਿੰਦਿਆਂ ਹੋ ਜਾਣੇ ਚਾਹੀਦੇ ਹਨ। ਇਸ ਤੋਂ ਵੀ ਵੱਡੀ ਗੱਲ ਮਾਝਾ ਅਤੇ ਦੁਆਬਾ ਤੋਂ ਕਿਸੇ ਵੀ ਸਿਆਸੀ ਦਲ ਦੇ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਦੀ ਇੱਛਾ ਵੀ ਨਹੀਂ ਜਤਾਈ ਅਤੇ ਭਵਿੱਖ ਵਿੱਚ ਨਜਰ ਵੀ ਨਹੀਂ ਆ ਰਹੀ ਹੈ। ਪਾਰਟੀ ਕੋਲ ਜੋ ਮਾਝਾ ਤੋਂ ਵੱਡੇ ਚਿਹਰੇ ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ ਅਤੇ ਗਰਪ੍ਰੀਤ ਸਿੰਘ ਵੜੈਂਚ (ਘੁੱਗੀ) ਆਏ ਜੋ ਉਨਾਂ ਦਾ ਪਾਰਟੀ ਨੇ ਸਿਆਸੀ ਕਤਲ ਕੀਤਾ ਉਸ ਤੋਂ ਮਾਝਾ ਦੀ ਲੀਡਰਸ਼ਿਪ ਕਾਫੀ ਡਰੀ ਹੋਈ ਹੈ। ਮਾਝਾ ਅਤੇ ਦੁਆਬਾ ਦੋਹਾਂ ਖਿੱਤਿਆਂ ਵਿੱਚ ਪਾਰਟੀ ਨੇ ਇਹ ਪ੍ਰਭਾਵ ਤੱਕ ਦਿੱਤਾ ਹੈ ਕਿ ਇਥੋ ਦੀ ਲੀਡਰਸ਼ਿਪ ਨੂੰ ਮਾਲਵਾ ਦੇ ਇੱਕ ਖਾਸ ਜਿਲੇ ਤੋਂ ਆਏ ਹੁਕਮਾਂ ਨੂੰ ਮੰਨਣਾ ਪਵੇਗਾ ਅਤੇ ਪਾਰਟੀ ਦੀਆਂ ਸਾਰੀਆਂ ਸਿਆਸੀ ਗਤੀਵਿਧਿਆਂ ਵੀ ਇਸ ਜਿਲੇ ਤੋਂ ਹੀ ਚੱਲਣਗੀਆਂ । ਅਜਿਹੇ ਮੌਕੇ ਜਦੋਂ ਪਾਰਟੀ ਨੇ ਮਜਬੂਤੀ ਲਈ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਾਰਟੀ ਨੂੰ ਸਿਰਫ ਸੰਗਰੂਰ ਜਿਲੇ ਤੋਂ ਹੀ ਲੀਡਰਸ਼ਿਪ ਨਜਰ ਆਈ । ਸਾਰੇ ਸੰਗਠਨ ਨੂੰ ਭੰਗ ਕਰਨ ਵੇਲੇ ਵੀ ਪਾਰਟੀ ਪ੍ਰਧਾਨ ਦੇ ਅਹੁਦੇ ਨੂੰ ਬਰਕਰਾਰ ਰੱਖਿਆ ਗਿਆ ਜੋ ਪਾਰਟੀ ਦੇ ਉਸ ਸਿਧਾਂਤ ਨੂੰ ਸੱਟ ਮਾਰਦਾ ਸੀ ਜਿਸ ਵਿਚ ਪਾਰਟੀ ਨੇ ਦਾਅਵਾ ਜਤਾਇਆ ਸੀ ਕਿ ਪਾਰਟੀ ਵਿੱਚ ਕੰਮ ਕਰਨ ਵਾਲੇ ਇੱਕ ਆਦਮੀ ਕੋਲ ਸਿਰਫ ਇੱਕ ਅਹੁਦਾ ਹੀ ਰਹੇਗਾ । ਹੁਣ ਜਦੋਂ ਪਾਰਟੀ ਨੇ ਮੁੜ ਸੰਗਠਨ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਉਸ ਵੇਲੇ ਪਾਰਟੀ ਨੇ ਸੰਗਰੂਰ ਜਿਲੇ ਦੀ ਲੀਡਰਸ਼ਿਪ ਨੂੰ ਹੀ ਗਹੁ ਨਾਲ ਵੇਖਿਆ । ਪਾਰਟੀ ਦੇ ਤਿੰਨ ਵੱਡੇ ਅਹੁਦੇ ਸੂਬਾ ਪ੍ਰਧਾਨ, ਵਿਰੋਧੀ ਧਿਰ ਦਾ ਲੀਡਰ ਅਤੇ ਯੂਥ ਦਾ ਲੀਡਰ ਸੰਗਰੂਰ ਤੋਂ ਪਾਰਟੀ ਨੂੰ ਮਿਲ ਪਾਇਆ । ਬੇਸ਼ੱਕ ਪਾਰਟੀ ਸਾਲ 2022 ਦੌਰਾਨ ਵਧੀਆ ਪ੍ਰਦਰਸ਼ਨ ਅਤੇ ਇੱਕ ਵਾਰ ਸੱਤਾ ਪਾਉਣ ਦਾ ਦਾਅਵਾ ਜਤਾ ਰਹੀ ਹੈ ਪਰ ਐਨੀ ਔਖੀ ਸਥਿਤੀ ਵਿੱਚ ਪਾਰਟੀ ਕਿਵੇਂ ਪੂਰੇ ਪੰਜਾਬ ਅੰਦਰ ਲੀਡਰਸ਼ਿਪ ਪ੍ਰਭਾਵ ਦੇ ਪਾਵੇਗੀ ਅਤੇ ਹਰ ਸੀਟ ਤੇ ਮਜਬੂਤੀ ਦੇ ਸਕੇਗੀ ਇਸ ਵੇਖਣਾ ਲਾਜਮੀ ਰਹੇਗਾ।


Top News view more...

Latest News view more...