Wed, Apr 24, 2024
Whatsapp

1,2 ਨਹੀਂ 14 ਬੁਆਏਫ੍ਰੈਂਡ ਸੀ ਪਤਨੀ ਦੇ, 14 ਦੇ 14 'ਤੇ ਪਤੀ ਨੇ ਠੋਕਿਆ ਕਰੋੜਾਂ 'ਚ ਮੁਆਵਜ਼ਾ

Written by  Panesar Harinder -- July 23rd 2020 01:11 PM
1,2 ਨਹੀਂ 14 ਬੁਆਏਫ੍ਰੈਂਡ ਸੀ ਪਤਨੀ ਦੇ, 14 ਦੇ 14 'ਤੇ ਪਤੀ ਨੇ ਠੋਕਿਆ ਕਰੋੜਾਂ 'ਚ ਮੁਆਵਜ਼ਾ

1,2 ਨਹੀਂ 14 ਬੁਆਏਫ੍ਰੈਂਡ ਸੀ ਪਤਨੀ ਦੇ, 14 ਦੇ 14 'ਤੇ ਪਤੀ ਨੇ ਠੋਕਿਆ ਕਰੋੜਾਂ 'ਚ ਮੁਆਵਜ਼ਾ

ਕੋਲਕਾਤਾ - ਕੋਲਕਾਤਾ ਤੋਂ ਨਾਜਾਇਜ਼ ਸੰਬੰਧਾਂ ਦਾ ਇੱਕ ਅਜਿਹਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਜੋ ਲੱਗਦਾ ਕਿਸੇ ਫ਼ਿਲਮੀ ਕਹਾਣੀ ਵਰਗਾ ਹੈ, ਪਰ ਹੈ ਸੱਚ। ਇੱਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਗ਼ੈਰ-ਕਾਨੂੰਨੀ ਸੰਬੰਧਾਂ ਦਾ ਪਤਾ ਲਗਾਉਣ ਲਈ ਲਗਾਤਾਰ ਜਾਸੂਸੀ ਕੀਤੀ, ਜਿਸ ਤੋਂ ਬਾਅਦ ਜੋ ਸੱਚਾਈ ਉਸ ਦੇ ਸਾਹਮਣੇ ਆਈ ਉਹ ਹਰ ਕਿਸੇ ਨੂੰ ਹੈਰਾਨ ਕਰ ਦੇਣ ਵਾਲੀ ਸੀ। ਜਾਸੂਸੀ ਰਾਹੀਂ ਖੁਲਾਸਾ ਹੋਇਆ ਕਿ ਉਸ ਵਿਅਕਤੀ ਦੀ ਪਤਨੀ ਦੇ 1 ਨਹੀਂ, 2 ਨਹੀਂ ਬਲਕਿ 14 ਬੁਆਏਫ੍ਰੈਂਡ ਹਨ। ਆਪਣੀ ਪਤਨੀ ਦੇ 14 ਪੁਰਸ਼ਾਂ ਨਾਲ ਨਾਜਾਇਜ਼ ਸੰਬੰਧਾਂ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪਤੀ ਨੇ ਉਨ੍ਹਾਂ 14 ਦੇ 14 ਪੁਰਸ਼ਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ, ਉਨ੍ਹਾਂ ਤੋਂ 100 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੇ 14 ਲੋਕਾਂ ਨਾਲ ਗ਼ੈਰ-ਕਾਨੂੰਨੀ ਸੰਬੰਧ ਹੋਣ ਕਾਰਨ ਉਨ੍ਹਾਂ ਦਾ ਵਿਆਹੁਤਾ ਜੀਵਨ ਬਰਬਾਦ ਹੋ ਗਿਆ ਹੈ। 14 ਬੁਆਏਫ੍ਰੈਂਡ ਰੱਖਣ ਵਾਲੀ ਇਸ ਵਿਆਹੁਤਾ ਔਰਤ ਦਾ ਪਤੀ ਕੋਲਕਾਤਾ ਦਾ ਇੱਕ ਬਿਜ਼ਨਸਮੈਨ ਹੈ। ਆਪਣੀ ਪਤਨੀ ਖ਼ਿਲਾਫ਼ ਜਾਸੂਸੀ ਲਈ ਉਸ ਨੇ ਆਪਣੇ ਕਾਰ ਡਰਾਇਵਰ ਨੂੰ ਜਾਸੂਸ ਬਣਾਇਆ ਤੇ ਪਤਨੀ ਤੇ ਉਸ ਦੇ 14 ਬੁਆਏਫ੍ਰੈਂਡਾਂ ਖ਼ਿਲਾਫ਼ ਸਬੂਤ ਇਕੱਠੇ ਕੀਤੇ। ਪਤੀ ਨੇ ਉਕਤ 14 ਲੋਕਾਂ ਨੂੰ ਵੱਖ-ਵੱਖ ਨੋਟਿਸ ਭੇਜ ਦਿੱਤੇ ਹਨ। ਉਸ ਨੋਟਿਸ 'ਚ ਲਿਖਿਆ ਹੈ ਕਿ ਨੋਟਿਸ ਮਿਲਣ ਦੇ 2 ਹਫ਼ਤਿਆਂ ਦੇ ਅੰਦਰ ਜੇਕਰ ਮਾਣਹਾਨੀ ਦੇ ਨੁਕਸਾਨ ਦੀ ਅਦਾਇਗੀ ਨਹੀਂ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੋਟਿਸ 'ਚ ਪਤੀ ਨੇ ਇਹ ਬਕਾਇਦਾ ਲਿਖਿਆ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਮੇਰੀ ਪਤਨੀ ਨਾਲ ਸਰੀਰਕ ਸੰਬੰਧ ਹਨ ਅਤੇ ਤੁਸੀਂ ਗੁਪਤ ਤਰੀਕੇ ਨਾਲ ਮੇਰੀ ਪਤਨੀ ਦੇ ਸੰਪਰਕ 'ਚ ਰਹਿੰਦੇ ਹੋ। ਆਮ ਤੌਰ 'ਤੇ ਪਤੀ ਜਾਂ ਪਤਨੀ ਦੇ ਨਾਜਾਇਜ਼ ਸੰਬੰਧਾਂ ਦੀਆਂ ਖ਼ਬਰਾਂ 'ਚ ਕੁੱਟ-ਮਾਰ ਤੇ ਕਈ ਵਾਰ ਕਤਲ ਕਰਨ ਤੱਕ ਪਹੁੰਚ ਜਾਣ ਦਾ ਪਤਾ ਲੱਗਦਾ ਹੈ, ਪਰ ਆਪਣੀ ਪਤਨੀ ਦੇ 14 ਬੁਆਏਫ੍ਰੈਂਡ ਹੋਣ ਦੇ ਸਬੂਤ ਇਕੱਤਰ ਕਰਨ ਤੋਂ ਬਾਅਦ ਇਸ ਪਤੀ ਨੇ ਅਜਿਹਾ ਕੁਝ ਕਰਨ ਦੀ ਬਜਾਏ ਜੋ ਕਦਮ ਚੁੱਕਿਆ, ਉਸ ਨੇ ਸਭ ਨੂੰ ਚੌਂਕਾ ਕੇ ਰੱਖ ਦਿੱਤਾ ਹੈ। ਉਡੀਕ ਰਹੇਗੀ ਕਿ ਜ਼ਿੰਦਗੀ ਦੇ ਕੌੜੇ ਸੱਚ ਨਾਲ ਭਰੀ ਇਹ ਸੱਚੀ ਕਹਾਣੀ ਅੱਗੇ ਕੀ ਕਰਵਟ ਲੈਂਦੀ ਹੈ।


  • Tags

Top News view more...

Latest News view more...