ਸ਼ਾਹੀ ਸ਼ਹਿਰ 'ਚ ਖੂਨੀ ਖੇਡ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਫ਼ੌਜੀ ਦੀ ਪਤਨੀ ਦਾ ਕਤਲ

By Jagroop Kaur - November 29, 2020 4:11 pm

ਪਟਿਆਲਾ: ਸੂਬੇ 'ਚ ਲਗਾਤਾਰ ਅਪਰਾਧਿਕ ਵਾਰਦਾਤਾਂ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਪਟਿਆਲਾ ਦੇ ਮਾਡਲ ਟਾਊਨ ਦੇ ਅਧੀਨ ਪੈਂਦੇ ਪ੍ਰਤਾਪ ਨਗਰ ਇਲਾਕੇ 'ਚ ਸਾਹਮਣੇ ਆਇਆ ਹੈ ਜਿਥੇ ਤੇਜ਼ਧਾਰ ਹਥਿਆਰਾਂ ਨਾਲ ਫ਼ੌਜੀ ਦੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਵਾਰਾਦਾਤ ਐਤਵਾਰ ਦੁਪਿਹਰ ਦੀ ਹੈ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ (42) ਦੇ ਤੌਰ 'ਤੇ ਕੀਤੀ ਗਈ ਹੈ।

Homosexual relationship leads to murder in Mumbai's Dombivli | Mumbai News  | Zee News

ਮ੍ਰਿਤਕਾ 'ਤੇ ਹਮਲੇ ਦੌਰਾਨ ਉਸ ਦਾ ਨਾਬਾਲਗ ਪੁੱਤਰ ਹਰਜੋਤ ਸਿੰਘ (13) ਵੀ ਜ਼ਖਮੀਂ ਹੋਇਆ ਹੈ, ਜੋ ਕਿ ਇਸ ਵੇਲੇ ਮਿਲਟਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕਾ ਦਾ ਪਤੀ ਫੌਜ ਵਿਚ ਹੈ ਅਤੇ ਇਸ ਵੇਲੇ ਉਹਨਾਂ ਦੀ ਪੋਸਟਿੰਗ ਹਿਮਾਚਲ ਪ੍ਰਦੇਸ਼ 'ਚ ਦੱਸੀ ਜਾ ਰਹੀ ਹੈ । ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।

Thai man arrested after rape and murder of German tourist - SE Asia - The  Jakarta Post

ਉਥੇ ਹੀ ਪੁਲਸੀ ਦਾ ਇਹ ਵੀ ਕਹਿਣਾ ਹੈ ਕਿ ਮੁਢਲੀ ਜਾਂਚ ਵਿਚ ਮਾਮਲਾ ਰੰਜਿਸ਼ ਤਹਿਤ ਕੀਤੇ ਕਤਲ ਦਾ ਹੈ ਪਰ ਫਿਲਹਾਲ ਹਮਲੇ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।Police Crack Jammu Lawyer's Murder Case, 2 Arrested | Kashmir Observer

adv-img
adv-img