Fri, Apr 19, 2024
Whatsapp

ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ

Written by  Shanker Badra -- September 30th 2021 03:01 PM
ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ

ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ’ਤੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਸਿਹਤ ਗਰੰਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ 6 ਗਾਰੰਟੀਆਂ ਦੇਣਾ ਚਾਹੁੰਦਾ ਹੈ। ਇਹ ਸਾਰੀਆਂ ਸਿਹਤ ਨਾਲ ਸਬੰਧੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਤੇ ਚੰਗਾ ਇਲਾਜ ਦਿੱਤਾ ਜਾਵੇਗਾ। [caption id="attachment_538174" align="aligncenter" width="300"] ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ[/caption] ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਿਹਤ ਸਹੂਲਤਾਂ ਦੀ ਹਾਲਤ ਬਹੁਤ ਮਾੜੀ ਹੈ। ਸਰਕਾਰੀ ਹਸਪਤਾਲਾਂ ਵਿੱਚ ਨਾ ਡਾਕਟਰ ਹਨ, ਨਾ ਇਲਾਜ ਅਤੇ ਨਾ ਹੀ ਦਵਾਈਆਂ ਹਨ। ਲੋਕਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੇ ਨਾਮ 'ਤੇ ਲੁੱਟ ਹੁੰਦੀ ਹੈ। ਸਾਰੇ ਪੰਜਾਬੀਆਂ ਦੇ ਸਿਹਤ ਕਾਰਡ ਜਾਰੀ ਕੀਤੇ ਜਾਣਗੇ। [caption id="attachment_538176" align="aligncenter" width="300"] ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ[/caption] ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਹਰ ਦਵਾਈ ਸਰਕਾਰੀ ਹਸਪਤਾਲਾਂ ਵਿਚ ਮੁਫਤ ਮਿਲੇਗੀ। ਸਾਰੇ ਟੈਸਟ ਮੁਫ਼ਤ ਹੋਣਗੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਚੰਗੀ ਸਹੂਲਤ ਦਿੱਤੀ ਜਾਵੇਗੀ। ਸਰਕਾਰੀ ਹਸਪਤਾਲ ਵਿਚ ਸਾਰੇ ਆਪਰੇਸ਼ਨ ਮੁਫ਼ਤ ਕੀਤੇ ਜਾਣਗੇ। ਸਾਰਾ ਸਿਸਟਮ ਕੰਪਿਊਟਰਾਈਜ਼ਡ ਕੀਤਾ ਜਾਵੇਗਾ। [caption id="attachment_538172" align="aligncenter" width="300"] ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ[/caption] ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ਼ ’ਤੇ ਪੰਜਾਬ ਵਿਚ ਵੀ ਪਿੰਡ ਕਲੀਨਿਕ ਖੋਲ੍ਹੇ ਜਾਣਗੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰੀ ਜਾਵੇਗੀ। ਉਨ੍ਹਾਂ ਕਿਹਾ ਨਵੇਂ ਹਸਪਤਾਲ ਖੋਲ੍ਹੇ ਜਾਣਗੇ। ਸੜਕ ਹਾਦਸੇ ਵਿਚ ਜ਼ਖ਼ਮੀ ਨੂੰ ਕਿਸੇ ਵੀ ਹਸਪਤਾਲ ਵਿਚ ਦਾਖਲ ਕਰਾਉਣ ’ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਮੁਫ਼ਤ ਇਲਾਜ ਕਰਵਾਇਆ ਜਾਵੇਗਾ। [caption id="attachment_538175" align="aligncenter" width="300"] ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਲਈ 6 ਗਾਰੰਟੀਆਂ ਦਾ ਐਲਨ , AAP ਦੇਵੇਗੀ ਮੁਫ਼ਤ ਇਲਾਜ[/caption] ਇਸ ਦੌਰਾਨ ਮੁੱਖ ਮੰਤਰੀ ਦੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਨਵੇਂ ਚਿਹਰੇ ਦਾ ਐਲਾਨ ਸਹੀ ਸਮੇਂ 'ਤੇ ਕੀਤਾ ਜਾਵੇਗਾ। ਨਾਲ ਹੀ ਇੱਕ ਚੰਗੇ ਚਿਹਰੇ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਵੇਗਾ। ਭਗਵੰਤ ਮਾਨ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਵਾਂਗ ਹਨ। ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਭਗਵੰਤ ਮਾਨ ਨੇ ਮਨੋਰੰਜਨ ਜਗਤ ਵਿੱਚ ਆਪਣਾ ਚੰਗਾ ਕਰੀਅਰ ਛੱਡ ਦਿੱਤਾ ਅਤੇ ਰਾਜਨੀਤੀ ਨੂੰ ਅਪਣਾਇਆ। -PTCNews


Top News view more...

Latest News view more...