ਮੁੱਖ ਖਬਰਾਂ

ਝੂਠੀਆਂ ਅਫ਼ਵਾਹਾਂ ਫੈਲਾ ਕੇ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼: ਗੁਰਨਾਮ ਸਿੰਘ ਚੜੂਨੀ

By Jagroop Kaur -- January 18, 2021 5:48 pm -- Updated:January 18, 2021 5:48 pm

ਖੇਤੀ ਕਾਨੂੰਨਾਂ ਖਿਲਾਫ ਦਿਲੀ ਬਾਰਡਰਾਂ 'ਤੇ ਡਟੇ ਹੋਏ ਹਨ ਜਿਥੇ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਸੋਮਵਾਰ ਨੂੰ 54ਵਾਂ ਦਿਨ ਹੈ। ਸਰਕਾਰ ਨਾਲ ਕਿਸਾਨਾਂ ਦੀ ਅਗਲੇ ਦੌਰ ਦੀ ਗੱਲਬਾਤ ਭਲਕੇ ਹੋਣੀ ਹੈ। ਕਿਸਾਨ ਅੰਦੋਲਨ ਨਾਲ ਵਿਰੋਧੀ ਧਿਰ ਦਾ ਸਾਥ ਨਾਲ ਲੈਣ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚਾ ’ਚ ਦਰਾਰ ਪੈਂਦੀ ਵੀ ਨਜ਼ਰ ਆ ਰਹੀ ਹੈ। ਇਸ ਵਿਵਾਦ ਦੀ ਸ਼ੁਰੂਆਤ ਹਰਿਆਣਾ ਦੇ ਵੱਡੇ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਹੋਈ। ਚੜੂਨੀ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਿਸਾਨ ਅੰਦੋਲਨ ’ਚ ਸਿਆਸੀ ਧਿਰਾਂ ਦਾ ਸਮਰਥਨ ਮੰਗਿਆ ਹੈ|

ਇਸ ਤੋਂ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਮੁਅੱਤਲ ਕੀਤਾ ਗਿਆ ,ਉਥੇ ਹੀ ਇਸ ਤੋਂ ਬਾਅਦ ਗੁਰਨਾਮ ਸਿੰਘ ਚੜੂਣੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਆਪਣਾ ਪੱਖ ਰੱਖਦੇ ਹੋਏ ਉਹਨਾਂ ਕਿਹਾ ਕਿ ਮੈਨੂੰ ਸਸਪੈਂਡ ਕਰਨ ਦੀ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਸੀ , ਤੇ ਮੀਡੀਆ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ , ਉਥੇ ਹੀ ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਅੰਦਰ ਦੀਆਂ ਗੱਲਾਂ ਬਾਹਰ ਆਉਣਾ ਗਲਤ ਹੈ , ਜੇਕਰ ਕਿਸਾਨ ਜਥੇਬੰਦੀਆਂ ਉਸ ਨੂੰ ਹੁਕਮ ਕਰਦੀਆਂ ਤਾਂ ਉਹ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਮਿਲਦੇ।

ਪ੍ਰੈੱਸ ਕਾਨਫਰੰਸ ਕਰ ਚੜੂਣੀ ਨੇ ਦਿੱਤਾ ਸਪਸ਼ਟੀਕਰਨ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਸੰਯੁਕਤ ਮੋਰਚੇ ਨੇ ਸੁਚੇਤ ਨਹੀਂ ਕੀਤਾ ਸੀ , ਜੇਕਰ ਕੀਤਾ ਹੁੰਦਾ ਤਾਂ ਉਹ ਕਿਸੇ ਆਗੂ ਨਾਲ ਮੁਲਾਕਾਤ ਨਾ ਕਰਦੇ , ਪਰ ਇਥੇ ਮੇਰੀ ਵਿਚਾਰ ਧਾਰਾ ਇਹ ਸੀ ਕਿ ਜੋ ਲੋਕ ਸਾਡੇ ਤੋਂ ਵੋਟਾਂ ਵਟੋਰਦੇ ਹਨ ਉਹਨਾਂ ਨੂੰ ਅੱਗੇ ਹੋਣ ਲਈ ਕਹਿਣਾ ਚਾਹੀਦਾ ਹੈ , ਤਾਂ ਜੋ ਮਸਲੇ ਦਾ ਹਲ ਜਲਦੀ ਹੋ ਸਕੇ। Farmers protest: Responding to reports that Shiv Kumar Kakka said Gurnam Singh Charuni has been suspended from the Samyukta Kisan Morcha, the Bharatiya Kisan Union chief replied. ਇਸ ਲਈ ਉਹਨਾਂ ਸਿਆਸੀ ਆਗੂਆਂ ਨਾਲ ਮੁਲਾਕਾਤ ਕੀਤੀ , ਮੀਡੀਆ 'ਚ ਗੱਲਾਂ ਫੈਲਾ ਕੇ ਮੇਨੂ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ।

  • Share