ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੇ ਅਕੈਡਮੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Will Smith resigns: ਐਕਟਰ ਵਿਲ ਸਮਿਥ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। 'ਦਿ ਮੈਨ ਇਨ ਬਲੈਕ' ਦਾ ਅਭਿਨੇਤਾ ਵਿਲ ਸਮਿਥ ਕਾਫੀ ਮਸ਼ਹੂਰ ਹੈ। ਵਿਲ ਸਮਿਥ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਲੋਕ ਉਸ ਦੀ ਦਮਦਾਰ ਅਦਾਕਾਰੀ ਅਤੇ ਫਿਲਮਾਂ ਦੇ ਪ੍ਰਸ਼ੰਸਕ ਹਨ ਪਰ ਇਨ੍ਹੀਂ ਦਿਨੀਂ ਉਹ ਆਪਣੀ ਅਦਾਕਾਰੀ ਲਈ ਨਹੀਂ ਸਗੋਂ ਆਸਕਰ ਨਾਲ ਜੁੜੇ ਵਿਵਾਦ ਕਾਰਨ ਸੁਰਖੀਆਂ 'ਚ ਹੈ। ਇਸ ਦੌਰਾਨ ਉਨ੍ਹਾਂ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਝਟਕਾ ਹੈ। ਅਮਰੀਕੀ ਅਭਿਨੇਤਾ ਵਿਲ ਸਮਿਥ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਤੋਂ ਅਸਤੀਫਾ ਦੇ ਦਿੱਤਾ ਹੈ, ਜਦੋਂ ਉਸਨੇ ਆਸਕਰ ਦੇ ਮੰਚ 'ਤੇ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰਿਆ ਸੀ। ਸਮਿਥ ਦੇ ਪ੍ਰਚਾਰਕ ਨੇ ਦੱਸਿਆ, "ਮੈਂ ਅਕੈਡਮੀ ਦੇ ਅਨੁਸ਼ਾਸਨੀ ਸੁਣਵਾਈ ਨੋਟਿਸ ਦਾ ਸਿੱਧਾ ਜਵਾਬ ਦਿੱਤਾ ਹੈ, ਅਤੇ ਮੈਂ ਆਪਣੇ ਆਚਰਣ ਲਈ ਕਿਸੇ ਵੀ ਅਤੇ ਸਾਰੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਾਂਗਾ। 94ਵੇਂ ਅਕੈਡਮੀ ਅਵਾਰਡ ਦੀ ਪੇਸ਼ਕਾਰੀ ਵਿੱਚ ਮੇਰੀਆਂ ਕਾਰਵਾਈਆਂ ਹੈਰਾਨ ਕਰਨ ਵਾਲੀਆਂ, ਦੁਖਦਾਈ ਅਤੇ ਮੁਆਫ਼ ਕਰਨ ਯੋਗ ਨਹੀਂ ਸਨ।"
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ, 1 ਅੱਤਵਾਦੀ ਢੇਰ ਦਰਅਸਲ, ਖਬਰ ਹੈ ਕਿ ਹਾਲੀਵੁੱਡ ਦੇ ਮਸ਼ਹੂਰ ਐਕਟਰ ਵਿਲ ਸਮਿਥ ਨੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਸਕਰ ਐਵਾਰਡ ਸ਼ੋਅ 'ਚ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਹੋਏ ਵਿਵਾਦ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਸ਼ੁੱਕਰਵਾਰ ਰਾਤ ਨੂੰ ਅਦਾਕਾਰ ਵਿਲ ਸਮਿਥ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ। ਇਸ 'ਚ ਉਸ ਨੇ ਆਪਣੀ ਹਰਕਤ ਲਈ ਸਾਰਿਆਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਲਿਖਿਆ, 94ਵੇਂ ਆਸਕਰ 'ਚ ਜੋ ਵੀ ਮੈਂ ਕੀਤਾ ਉਹ ਸ਼ਰਮਨਾਕ, ਹੈਰਾਨ ਕਰਨ ਵਾਲਾ ਸੀ। ਜਿਨ੍ਹਾਂ ਲੋਕਾਂ ਨੂੰ ਮੈਂ ਦੁਖੀ ਕੀਤਾ ਹੈ ਉਨ੍ਹਾਂ ਦੀ ਸੂਚੀ ਲੰਬੀ ਹੈ ਅਤੇ ਇਸ ਵਿੱਚ ਕ੍ਰਿਸ, ਉਸਦਾ ਪਰਿਵਾਰ, ਮੇਰੇ ਬਹੁਤ ਸਾਰੇ ਪਿਆਰੇ ਦੋਸਤ ਅਤੇ ਅਜ਼ੀਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਦੁਨੀਆ ਭਰ ਦੇ ਉਹ ਦਰਸ਼ਕ ਵੀ ਸ਼ਾਮਲ ਹਨ ਜੋ ਘਰ ਬੈਠੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਨ। ਇਹ ਕਹਿਣ ਤੋਂ ਬਾਅਦ ਉਨ੍ਹਾਂ ਨੇ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। -PTC NewsWill Smith resigns from the Academy for slapping Chris Rock at the Oscars "The list of those I have hurt is long and including Chris, his family, many of my dear friends and loved ones, all those in attendance and global audiences at home," he said in a statement pic.twitter.com/Cl1sNcYx9p — ANI (@ANI) April 2, 2022