ਮੁੱਖ ਖਬਰਾਂ

ਕੀ ਯੂਕਰੇਨ-ਰੂਸ ਯੁੱਧ ਦਾ ਭਾਰਤ ਦੇ ਸ਼ਰਾਬ ਕਾਰੋਬਾਰ 'ਤੇ ਪਾਏਗਾ ਅਸਰ?

By Pardeep Singh -- February 25, 2022 12:57 pm

ਚੰਡੀਗੜ੍ਹ: ਅਫਗਾਨਿਸਤਾਨ ਤੇ ਤਾਲਿਬਾਨ ਵਿਚਾਲੇ ਵਿਵਾਦ ਮੌਕੇ ਤਾਬਾਕੂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਯੁੱਧ ਦਾ ਅਸਰ ਬਹੁਤ ਸਾਰੇ ਦੇਸ਼ਾਂ ਉੱਤੇ ਪੈਂਦਾ ਹੈ ਕਿਉਂਕਿ ਕਈ ਦੇਸ਼ ਵਪਾਰਿਕ ਮਸਲਿਆਂ ਵਿੱਚ ਇਕ-ਦੂਜੇ ਉੱਤੇ ਨਿਰਭਰ ਹੁੰਦੇ ਹਨ। ਹੁਣ ਯੂਕਰੇਨ ਅਤੇ ਰੂਸ ਯੁੱਧ ਦਾ ਅਸਰ ਬਹੁਤ ਮਾੜਾ ਹੋਵੇਗਾ। ਯੂਕਰੇਨ ਅਤੇ ਰੂਸ ਦੋਵਾਂ ਨਾਲ ਭਾਰਤ ਦੇ ਵਪਾਰਕ ਸੰਬੰਧ ਹਨ। ਇਸ ਕਰਕੇ ਭਾਰਤ ਵਿੱਚ ਕਈ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ।

ਰੂਸ- ਯੂਕਰੇਨ ਯੁੱਧ ਕਾਰਨ ਭਾਰਤ ਵਿੱਚ ਕਈ ਵਸਤੂਆਂ ਮਹਿੰਗੀਆਂ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਉੱਥੇ ਹੀ ਗੈਸ ਦੀਆਂ ਕੀਮਤਾਂ ਉੱਤੇ ਵੀ ਅਸਰ ਪਵੇਗਾ। ਇਸ ਯੁੱਧ ਕਾਰਨ ਹੋਰ ਕਈ ਵਸਤੂਆਂ ਦਾ ਮਹਿੰਗਾ ਹੋਣ ਤੈਅ ਹੈ। ਇਸ ਲਈ ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਿਰਮਲਾ ਸੀਤਾਰਮਨ ਅਤੇ ਹੋਰ ਕਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।

ਭਾਰਤ ਵਿੱਚ ਇਸ ਯੁੱਧ ਕਾਰਨ ਕਈ ਚੀਜ਼ਾਂ ਮਹਿੰਗੀਆਂ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਜਿਵੇ ਪੈਟਰੋਲ, ਗੈਸ, ਕੋਲਾ ਅਤੇ ਕਈ ਧਾਤਾਂ ਅਤੇ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਤੁਹਾਨੂੰ ਇਕ ਗੱਲ ਸਪੱਸ਼ਟ ਕਰ ਦਿੰਦੇ ਹਾਂ ਕਿ ਯੂਕਰੇਨ ਅਤੇ ਰੂਸ ਯੁੱਧ ਦਾ ਭਾਰਤ ਦੇ ਸ਼ਰਾਬ ਕਾਰੋਬਾਰ ਉੱਤੇ ਕੋਈ ਅਸਰ ਨਹੀਂ ਹੋਵੇਗਾ। ਸ਼ਰਾਬ ਦਾ ਕਾਰੋਬਾਰ ਹੋਰ ਵੱਖ ਵਸਤੂਆਂ ਨਾਲ ਜੁੜਿਆ ਹੋਇਆ ਹੈ।

ਯੂਕਰੇਨ ਅਤੇ ਰੂਸ ਯੁੱਧ ਦਾ ਕਈ ਦੇਸ਼ਾਂ ਦੇ ਵਾਪਰ ਉੱਤੇ ਅਸਰ ਪਾਵੇਗਾ। ਇਹ ਗੱਲ ਸਪੱਸ਼ਟ ਹੈ ਕਿ ਜੇਕਰ ਯੁੱਧ ਚੱਲਦਾ ਰਿਹਾ ਤਾਂ ਕਈ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ:ਚੰਨੀ ਦੇ ਭਾਣਜੇ ਹਨੀ ਦੀ ਹੋਈ ਸੁਣਵਾਈ, ਅਗਲੀ ਪੇਸ਼ੀ ਹੋਵੇਗੀ 10 ਮਾਰਚ ਨੂੰ

-PTC News

  • Share