ਖੇਡ ਸੰਸਾਰ

ਇਸ ਖਿਡਾਰੀ ਦੇ ਘਰ ਗੂੰਜੀ ਨਨ੍ਹੀ ਪਰੀ ਦੀ ਕਿਲਕਾਰੀ

By Jagroop Kaur -- December 16, 2020 3:12 pm -- Updated:Feb 15, 2021

ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ , ਉਹ ਪਿਤਾ ਬਣ ਗਏ ਹਨ। ਵਿਲੀਅਮਸਨ ਦੀ ਪਤਨੀ ਸਾਰਾ ਰਹੀਮ ਨੇ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਕ੍ਰਿਕਟਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵਿਲੀਅਮਸਨ ਬੇਟੀ ਦੇ ਜਨਮ ਤੋਂ ਪਹਿਲਾਂ ਪੈਟਰਨਟੀ ਛੁੱਟੀ 'ਤੇ ਚਲੇ ਗਏ ਸਨ, ਜਿਸ ਕਾਰਨ ਵੈਸਟਇੰਡੀਜ਼ ਖ਼ਿਲਾਫ਼ ਦੂਜਾ ਟੈਸਟ ਮੈਚ ਨਹੀਂ ਖੇਡ ਸਕੇ ਸਨ|Kane Williamson and partner Sarah blessed with a baby girl [PHOTO] ਇੰਸਟਾਗਰਾਮ 'ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਆਪਣੇ ਪਰਿਵਾਰ ਵਿਚ ਇਕ ਸੁੰਦਰ ਬੱਚੀ ਦੇ ਸਵਾਗਤ ਲਈ ਬਹੁਤ ਖੁਸ਼ੀ ਹੋਈ।' ਇੰਸਟਾਗਰਾਮ 'ਤੇ ਕੁੱਝ ਮਿੰਟਾਂ ਪਹਿਲਾਂ ਸਾਂਝੀ ਕੀਤੀ ਗਈ ਤਸਵੀਰ ਨੂੰ 2 ਲੱਖ ਦੇ ਕਰੀਬ ਲੋਕਾਂ ਨੇ ਲਾਈਕ ਕੀਤਾ ਹੈ। ਉਥੇ ਹੀ ਵਿਲੀਅਮਸਨ ਨੂੰ ਪ੍ਰਸ਼ੰਸਕ ਉਨ੍ਹਾਂ ਨੂੰ ਧੀ ਦੇ ਜਨਮ 'ਤੇ ਵਧਾਈ ਵੀ ਦੇ ਰਹੇ ਹਨ।

 

View this post on Instagram

 

A post shared by Kane Williamson (@kane_s_w)

ਜ਼ਿਕਰਯੋਗ ਹੈ ਕਿ ਹੁਣ ਬਹੁਤ ਹੀ ਜਲਦ ਭਾਰਤੀ ਕ੍ਰਿਕਟ ਜਗਤ ਦੇ ਕਪਤਾਨ ਦੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ , ਵਿਰਾਟ ਕੋਹਲੀ ਅਤੇ ਸਨੁਸ਼੍ਕਾ ਸ਼ਰਮਾ ਦੇ ਘਰ ਵੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ।