Thu, Apr 25, 2024
Whatsapp

ਭਾਰਤੀ ਹਵਾਈ ਫੌਜ ਦੇ ਮੁਖੀ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ 51 ਸਕੁਐਰਡਨ ਯੂਨਿਟ ਸਨਮਾਨਿਤ

Written by  Jashan A -- October 06th 2019 11:29 AM -- Updated: October 06th 2019 02:25 PM
ਭਾਰਤੀ ਹਵਾਈ ਫੌਜ ਦੇ ਮੁਖੀ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ 51 ਸਕੁਐਰਡਨ ਯੂਨਿਟ ਸਨਮਾਨਿਤ

ਭਾਰਤੀ ਹਵਾਈ ਫੌਜ ਦੇ ਮੁਖੀ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ 51 ਸਕੁਐਰਡਨ ਯੂਨਿਟ ਸਨਮਾਨਿਤ

ਭਾਰਤੀ ਹਵਾਈ ਫੌਜ ਦੇ ਮੁਖੀ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ 51 ਸਕੁਐਰਡਨ ਯੂਨਿਟ ਸਨਮਾਨਿਤ,ਨਵੀਂ ਦਿੱਲੀ: ਹਵਾਈ ਫ਼ੌਜ ਮੁਖੀ ਆਰ.ਕੇ.ਐੱਸ ਭਦੌਰੀਆਂ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ 51 ਸਕੁਐਰਡਨ ਯੂਨਿਟ ਨੂੰ ਸਨਮਾਨਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਹਵਾਈ ਹਮਲੇ ਨੂੰ ਅਸਫਲ ਕਰਨ ਅਤੇ 27 ਫਰਵਰੀ ਨੂੰ ਇੱਕ ਪਾਕਿਸਤਾਨੀ ਐੱਫ-16 ਨੂੰ ਗੋਲੀ ਮਾਰਨ ਲਈ 51 ਸਕੂਐਰਡਨ ਨੂੰ ਯੂਨਿਟ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਹੋਰ ਪੜ੍ਹੋ: ਗੁਰਦਾਸਪੁਰ: ਪਿੰਡ ਪੁਕਰਾ ਵਿਖੇ ਨਿਜੀ ਸਕੂਲ ਵੈਨ ਨੂੰ ਲੱਗੀ ਅੱਗ, ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ https://twitter.com/ANI/status/1180695641061613568?s=20 ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਸਤੀਸ਼ ਪਵਾਰ ਨੇ ਇਹ ਸਨਮਾਨ ਲਿਆ।ਇਸ ਤੋਂ ਇਲਾਵਾ ਬਾਲਾਕੋਟ ਏਅਰਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ 9 ਸਕੁਐਰਡਨ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਇਸ ਸਕੁਐਰਡਨ ਦੇ ਹੀ ਮਿਰਾਜ 2000 ਲੜਾਕੂ ਜਹਾਜ਼ਾਂ ਨੇ 'ਆਪਰੇਸ਼ਨ ਬੰਦਰ' ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਸੀ। 9 ਸਕੁਐਰਡਨ ਨੂੰ ਵੀ ਯੂਨਿਟ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। -PTC News


Top News view more...

Latest News view more...