ਠੰਢ ਦੇ ਮੌਸਮ ‘ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ, ਇੰਝ ਵਰਤੋ ਸਾਵਧਾਨੀ!!

heart
ਠੰਢ ਦੇ ਮੌਸਮ 'ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ, ਇੰਝ ਵਰਤੋ ਸਾਵਧਾਨੀ!!

ਠੰਢ ਦੇ ਮੌਸਮ ‘ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ, ਇੰਝ ਵਰਤੋ ਸਾਵਧਾਨੀ!!,ਠੰਡ ਦੇ ਮੌਸਮ ‘ਚ ਦਿਲ ਸੰਬਧੀ ਬਿਮਾਰੀਆਂ ‘ਚ ਵਾਧਾ ਹੋਣਾ ਸੁਭਾਵਕ ਹੁੰਦਾ ਹੈ। ਇਹਨਾਂ ਦਿਨਾਂ ‘ਚ ਹਸਪਤਾਲ ‘ਚ ਭਰਤੀ ਹੋਣ ਦੀ ਦਰ ਅਤੇ ਹਾਰਟ ਅਟੈਕ ਨਾਲ ਮਰੀਜ਼ਾਂ ਦੀ ਮੌਤ ਦਰ ‘ਚ ਵਾਧਾ ਦੇਖਿਆ ਜਾਂਦਾ ਹੈ।

heart
ਠੰਢ ਦੇ ਮੌਸਮ ‘ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ, ਇੰਝ ਵਰਤੋ ਸਾਵਧਾਨੀ!!

ਸਰਦੀਆਂ ‘ਚ ਖੂਨ ਦੀਆਂ ਨਾੜੀਆਂ ਦੀ ਪ੍ਰਤੀਕਿਰਿਆ ਘੱਟ ਹੋਣ ਦੇ ਖਤਰਾ ਹੁੰਦਾ ਹੈ ਅਤੇ ਧੜਕਣ ਦੇ ਅਚਾਨਕ ਵਾਧਾ ਹੋਣ ਕਾਰਨ ਹਾਈ ਬਲੱਡ ਪ੍ਰੈੱਸ਼ਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਕਾਰਨ ਦਿਲ ‘ਤੇ ਕੰਮ ਦਾ ਭਾਰ ਵੱਧਦਾ ਹੈ ਜੋ ਬਾਅਦ ਵਿੱਚ ਹਾਰਟ ਫੇਲੀਅਰ ਮਰੀਜ਼ਾਂ ਨੂੰ ਹਸਤਪਾਲ ‘ਚ ਭਰਤੀ ਕਰਵਾਉਣਾ ਪੈ ਸਕਦਾ ਹੈ।

heart
ਠੰਢ ਦੇ ਮੌਸਮ ‘ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ, ਇੰਝ ਵਰਤੋ ਸਾਵਧਾਨੀ!!

ਸਰਦੀਆਂ ‘ਚ ਧੁੰਦ ਨਾਲ ਪ੍ਰਦੂਸ਼ਣ ਮਿਲ ਕੇ ਵੀ ਹਵਾ ਪ੍ਰਦੂਸ਼ਣ ‘ਚ ਵਾਧੇ ਦਾ ਕਾਰਨ ਬਣਦੇ ਹਨ। ਪ੍ਰਦੂਸ਼ਣ ਛਾਤੀ ‘ਚ ਇਨਫੈਕਸ਼ਨ ਦਾ ਖਤਰਾ ਵਧਾਉਂਦਾ ਹੈ, ਜਿਸ ਤੋਂ ਬਾਅਦ ਸਾਹ ਲੈਣ ‘ਚ ਤਕਲੀਫ ਅਤੇ ਹੋਰ ਸੰਬੰਧਤ ਪ੍ਰੇਸ਼ਾਨੀਆਂ ‘ਚ ਵਾਧਾ ਹੋ ਜਾਂਦਾ ਹੈ।

ਬਿਮਾਰੀਆਂ ਤੋਂ ਬਚਣ ਦੇ ਉਪਾਅ:

ਦੱਸ ਦੇਈਏ ਕਿ ਹਾਰਟ ਫੇਲੀਅਰ ਮਰੀਜ਼ ਤੇ ਉਨ੍ਹਾਂ ਮਰੀਜ਼ਾਂ ‘ਚ ਜਿਨ੍ਹਾਂ ‘ਚੋਂ ਪਹਿਲਾਂ ਤੋਂ ਹੀ ਦਿਲ ਸਬੰਧੀ ਪ੍ਰੇਸ਼ਾਨੀਆਂ ਹਨ, ਉਨ੍ਹਾਂ ਨੂੰ ਖਾਸ ਤੌਰ ‘ਤੇ ਠੰਡ ਦੇ ਮੌਸਮ ‘ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਨਾਲ ਹੀ ਆਪਣੇ ਦਿਲ ਦੀ ਦੇਖਭਾਲ ਲਈ ਜੀਵਨਸ਼ੈਲੀ ‘ਚ ਹੇਠ ਲਿਖਤ ਬਦਲਾਅ ਕਰਨਾ ਚਾਹੀਦਾ ਹੈ।

heart
ਠੰਢ ਦੇ ਮੌਸਮ ‘ਚ ਦਿਲ ਦੀਆਂ ਬਿਮਾਰੀਆਂ ਦਾ ਵੱਧ ਜਾਂਦਾ ਹੈ ਖ਼ਤਰਾ, ਇੰਝ ਵਰਤੋ ਸਾਵਧਾਨੀ!!

ਦਿਲ ਦੇ ਰੋਗਾਂ ਤੋਂ ਬਚਣ ਲਈ ਡਾਕਟਰ ਤੋਂ ਸਲਾਹ ਲੈ ਕੇ ਘਰ ਦੇ ਅੰਦਰ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਕਸਰਤ ਕਰੋ। ਇਸ ਤੋਂ ਇਲਾਵਾ ਨਮਕ ਅਤੇ ਪਾਣੀ ਦੀ ਮਾਤਰਾ ਘੱਟ ਕਰ ਦਿਓ, ਕਿਉਂਕਿ ਪਸੀਨੇ ‘ਚ ਇਹ ਨਹੀਂ ਨਿਕਲਦਾ ਹੈ।

ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਜ਼ਰੂਰੀ ਹੁੰਦਾ ਹੈ, ਠੰਡ ਦੀਆਂ ਪ੍ਰੇਸ਼ਾਨੀਆਂ ਜਿਵੇਂ ਕੱਫ, ਕੋਲਡ, ਫਲੂ ਆਦਿ ਤੋਂ ਖੁਦ ਨੂੰ ਬਚਾ ਕੇ ਰੱਖੋ ਅਤੇ ਜਦੋਂ ਤੁਸੀਂ ਘਰ ਹੋਵੋ ਤਾਂ ਧੁੱਪ ਲੈ ਕੇ ਜਾਂ ਫਿਰ ਗਰਮ ਪਾਣੀ ਦੀ ਬੋਤਲ ਨਾਲ ਖੁਦ ਨੂੰ ਗਰਮ ਰੱਖੋ।

-PTC News