Fri, Apr 19, 2024
Whatsapp

"ਜੇ ਇਹ ਕੁੱਤੇ ਮੇਰੇ ਨਾਲ ਨਹੀਂ ਜਾਣਗੇ ਤਾਂ ਮੈਂ ਵੀ ਨਹੀਂ ਜਾਵਾਂਗੀ", ਕੇਰਲ 'ਚ ਔਰਤ ਦੇ ਬਚਾਵ ਲਈ ਆਈ ਰੈਸੀਕਿਊ ਟੀਮ ਨੂੰ ਔਰਤ ਨੇ ਦਿੱਤਾ ਜਵਾਬ, ਤੇ ਆਖਿਰ..

Written by  Joshi -- August 19th 2018 04:05 PM -- Updated: August 19th 2018 04:41 PM

"ਜੇ ਇਹ ਕੁੱਤੇ ਮੇਰੇ ਨਾਲ ਨਹੀਂ ਜਾਣਗੇ ਤਾਂ ਮੈਂ ਵੀ ਨਹੀਂ ਜਾਵਾਂਗੀ", ਕੇਰਲ 'ਚ ਔਰਤ ਦੇ ਬਚਾਵ ਲਈ ਆਈ ਰੈਸੀਕਿਊ ਟੀਮ ਨੂੰ ਔਰਤ ਨੇ ਦਿੱਤਾ ਜਵਾਬ, ਤੇ ਆਖਿਰ..

ਜਾਨ ਤਾਂ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ।ਜਾਨ ਤਾਂ ਜਾਨ ਹੈ ਚਾਹੇ ਇਨਸਾਨ ਦੀ ਹੋਵੇ ਜਾਂ ਜਾਨਵਰ ਦੀ। ਕੇਰਲ ਵਿੱਚ ਆਏ ਹੜ੍ਹ ਕਾਰਨ ਫਸੇ ਲੋਕਾਂ 'ਚ ਇੱਕ ਔਰਤ ਵੱਲੋਂ 25ਕੁੱਤਿਆਂ ਨੂੰ ਆਪਣੇ ਨਾਲ ਲੈ ਕੇ ਜਾਨ ਦੀ ਜ਼ਿਦ ਨੇ ਉਨ੍ਹਾਂ ਨੂੰ ਜ਼ਿੰਦਗੀ ਦੀ ਸੌਗਾਤ ਦਿੱਤੀ ਹੈ। ਦਰਅਸਲ ਕੇਰਲ ਵਿੱਚ ਆਈ ਬਾਰਿਸ਼ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਲੋਕਾਂ ਨੁੰ ਉਨ੍ਹਾਂ ਦੇ ਘਰਾਂ 'ਚੋਂ ਬਚਾਵ ਟੀਮਾਂ ਜ਼ਰੀਏ ਰਾਹਤ ਸ਼ਿਵਰਾਂ ਵਿੱਚ ਭਿਜਵਾਇਆ ਜਾ ਰਿਹਾ ਹੈ। ਕੇਰਲ ਦੇ ਓਚੀ ਵਿੱਚ ਸਥਿਤ ਆਪਣੇ ਘਰ ਵਿੱਚ ਫਸੀ ਇੱਕ ਔਰਤ ੨੫ ਪਾਲਤੂ ਕੁੱਤਿਆਂ ਨਾਲ ਰਾਹਤ ਟੀਮ ਦਾ ਇੰਤਜ਼ਾਰ ਕਰ ਰਹੀ ਸੀ। ਜਦ ਰਾਹਤ ਟੀਮ ਉੱਥੇ ਪਹੁੰਚੀ ਤਾਂ ਉਸਨੇ ਆਪਣੇ ਨਾਲ ਆਪਣੇ ਕੁੱਤਿਆਂ ਨੂੰ ਵੀ ਲੈ ਕੇ ਜਾਣ ਦੀ ਜ਼ਿਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਾਹਤ ਟੀਮ ਵੱਲੋਂ ਕੁੱਤਿਆਂ ਨੂੰ ਨਾਲ ਲੈ ਕੇ ਜਾਣ ਤੋਂ ਨਾਂਹ ਕਰ ਦਿੱਤੀ ਗਈ ਤਾਂ ਉਕਤ ਮਹਿਲਾ ਨੇ ਵੀ ਕਹਿ ਦਿੱਤਾ ਕਿ ਜੇਕਰ ਉਸਦੇ ਕੁੱਤੇ ਨਹੀਂ ਜਾਣਗੇ ਤਾਂ ਉਹ ਵੀ ਨਹੀਂ ਜਾਵੇਗੀ। ਜ਼ਿਕਰਯੋਗ ਹੈ ਕਿ ਮਹਿਲਾ ਦੀ ਇਸ ਜ਼ਿਦ ਨੂੰ ਵੇਖਦੇ ਹੋਏ ਰਾਹਤ ਟੀਮ ਦੇ ਕਰਮਚਾਰੀਆਂ ਨੇ ਕੁੱਤਿਆਂ ਨੂੰ ਨਾਲ ਲਿਜਾਉਣਾ ਫਿਆ। ਰੈਸਕਿਊ ਟੀਮ ਦੇ ਦੱਸੇ ਅਨੁਸਾਰ ਇਸ ਮਹਿਲਾ ਦਾ ਨਾਮ ਸੁਨੀਤਾ ਹੈ । ਜਦ ਉਹ ਉੱਥੇ ਪਹੁੰਚੇ ਤਾਂ ਕੁੱਤੇ ਬੈੱਡ ਉੱਤੇ ਬੈਠੇ ਹੋਏ ਸੀ । ਬੈੱਡ ਪਾਣੀ 'ਚ ਤੈਰ ਰਿਹਾ ਸੀ । ਬਚਾਵ ਟੀਮ ਵੱਲੋਂ ਬਚਾਏ ਗਏ ਕੁੱਤਿਆਂ ਨੂੰ ਜਾਨਵਰਾਂ ਦੇ ਲਈ ਬਣੇ ਹੋਏ ਸ਼ਿਵਰਾਂ 'ਚ ਭੇਜ ਦਿੱਤਾ ਗਿਆ । ਦੱਸ ਦੇਈਏ ਪਿਛਲੇ ੧੦ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਕੇਰਲ ਵਿੱਚ ਆਏ ਹੜ੍ਹ ਨੇ ਕੋਹਰਾਮ ਮਚਾਇਆ ਹੋਇਆ । ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਅਤੇ ਬਹੁਤ ਲੋਕ ਬੇਘਰ ਹੋ ਚੁੱਕੇ ਹਨ । ਰਾਹਤ ਸੈਨਾ, ਨੌਸੈਨਾ ਅਤੇ ਬਚਾਵ ਟੀਮਾਂ ਲੋਕਾਂ ਦੇ ਬਚਾਵ ਵਿੱਚ ਲੱਗੀਆਂ ਹੋਈਆਂ ਹਨ । —PTC News


  • Tags

Top News view more...

Latest News view more...