ਮੁੱਖ ਖਬਰਾਂ

Zomato ਦਾ ਡਿਲੀਵਰੀ ਬੁਆਏ ਆਰਡਰ ਕੈਂਸਲ ਕਰਨ 'ਤੇ ਭੜਕਿਆ , ਲੜਕੀ ਦੇ ਮਾਰਿਆ ਮੁੱਕਾ

By Shanker Badra -- March 11, 2021 3:03 pm -- Updated:Feb 15, 2021

ਬੰਗਲੌਰ : Zomato ਦੇ ਡਿਲੀਵਰੀ ਬੁਆਏ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਨੇ ਮਾਡਲ ਅਤੇ ਮੇਕਅਪ ਆਰਟਿਸਟ ਹਿਤੇਸ਼ਾ ਚੰਦਰਾਨੀ ਨਾਮ ਦੀ ਕੁੜੀ 'ਤੇ ਆਰਡਰ ਨਾ ਲੈਣ 'ਤੇ ਹਮਲਾ ਕਰ ਦਿੱਤਾ ਸੀ। ਬੰਗਲੌਰ ਦੇ ਡੀਸੀਪੀ ਸ਼੍ਰੀਨਾਥ ਜੋਸ਼ੀ ਦੇ ਅਨੁਸਾਰ ਡਿਲਿਵਰੀ ਬੁਆਏ ਨੂੰ ਔਰਤ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

Woman Allegedly Attacked By Zomato Delivery Guy In Bangalore Zomato ਦਾ ਡਿਲੀਵਰੀ ਬੁਆਏ ਆਰਡਰ ਕੈਂਸਲ ਕਰਨ 'ਤੇ ਭੜਕਿਆ , ਲੜਕੀ ਦੇ ਮਾਰਿਆ ਮੁੱਕਾ

ਦਰਅਸਲ 'ਚ ਹਿਤੇਸ਼ਾ ਚੰਦਰਨੀ ਨੇ ਕੱਲ੍ਹ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ਵਿਚ ਉਸਨੇ ਦੱਸਿਆ ਕਿ ਕਿਵੇਂ Zomato ਡਿਲਿਵਰੀ ਬੁਆਏ ਨੇ ਆਦੇਸ਼ ਲੈਣ ਤੋਂ ਇਨਕਾਰ ਕਰਨ 'ਤੇ ਉਸ 'ਤੇ ਹਮਲਾ ਕੀਤਾ। ਫੂਡ ਡਿਲਿਵਰੀ ਸਟਾਰਟ-ਅਪ Zomato ਨੇ ਵੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਿਤੇਸ਼ਾ ਤੋਂ ਮੁਆਫੀ ਮੰਗੀ ਹੈ।

Woman Allegedly Attacked By Zomato Delivery Guy In Bangalore Zomato ਦਾ ਡਿਲੀਵਰੀ ਬੁਆਏ ਆਰਡਰ ਕੈਂਸਲ ਕਰਨ 'ਤੇ ਭੜਕਿਆ , ਲੜਕੀ ਦੇ ਮਾਰਿਆ ਮੁੱਕਾ

ਇੱਕ ਔਰਤ ਦਾ ਇੱਕ ਵੀਡੀਓ ਬੁੱਧਵਾਰ ਸ਼ਾਮ ਤੋਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇੱਕ ਲੜਕੀ ਜ਼ੋਮੈਟੋ ਦੇ ਡਿਲੀਵਰੀ ਬੁਆਏ 'ਤੇ ਨੱਕ ਤੋੜਨ ਦਾ ਦੋਸ਼ ਲਾ ਰਹੀ ਹੈ।ਇਸ ਵੀਡੀਓ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕੀਤਾ ਹੈ ,ਜਿਸ ਵਿੱਚ ਉਸ ਨੇ ਫ਼ੂਡ ਡਿਲਿਵਰੀ ਐਪ ਜ਼ੋਮੈਟੋ 'ਤੇ ਉਸ ਦਾ ਨੱਕ ਤੋੜਨ ਦਾ ਦੋਸ਼ ਲਾਇਆ ਹੈ।

Woman Allegedly Attacked By Zomato Delivery Guy In Bangalore Zomato ਦਾ ਡਿਲੀਵਰੀ ਬੁਆਏ ਆਰਡਰ ਕੈਂਸਲ ਕਰਨ 'ਤੇ ਭੜਕਿਆ , ਲੜਕੀ ਦੇ ਮਾਰਿਆ ਮੁੱਕਾ

ਉਸ ਨੇ ਕਿਹਾ ਕਿ ਉਸ ਨੇ ਖਾਣੇ ਦਾ ਆਰਡਰ ਦਿੱਤਾ ਸੀ ਪਰ ਸਮੇਂ ਸਿਰ ਨਾ ਆਉਣ 'ਤੇ ਆਰਡਰ ਕੈਂਸਲ ਕਰ ਦਿੱਤਾ। ਉਸ ਨੇ ਦੱਸਿਆ ਕਿ ਆਰਡਰ ਕੈਂਸਿਲ ਹੋਣ ਦੇ ਬਾਵਜੂਦ ਡਿਲਵਰੀ ਬੁਆਏ ਫ਼ੂਡ ਲੈ ਕੇ ਉਸ ਦੇ ਘਰ ਪਹੁੰਚਿਆ। ਜਦੋਂ ਉਸਨੇ ਆਰਡਰ ਲੈਣ ਤੋਂ ਇੰਨਕਾਰ ਕਰ ਦਿੱਤਾ ਤਾਂ ਡਿਲਿਵਰੀ ਬੁਆਏ ਨੇ ਗੁੱਸੇ ਨਾਲ ਉਸ ਦੇ ਨੱਕ 'ਤੇ ਮੁੱਕਾ ਮਾਰਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।

Woman Allegedly Attacked By Zomato Delivery Guy In Bangalore Zomato ਦਾ ਡਿਲੀਵਰੀ ਬੁਆਏ ਆਰਡਰ ਕੈਂਸਲ ਕਰਨ 'ਤੇ ਭੜਕਿਆ , ਲੜਕੀ ਦੇ ਮਾਰਿਆ ਮੁੱਕਾ

ਔਰਤ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹੀ ਜ਼ੋਮੈਟੋ ਕੰਪਨੀ ਦਾ ਇੱਕ ਬਿਆਨ ਆਇਆ ਹੈ। ਕੰਪਨੀ ਨੇ ਇਸ ਘਟਨਾ ਲਈ ਪੀੜਤ ਤੋਂ ਮੁਆਫੀ ਮੰਗੀ ਹੈ। ਇਸ ਦੇ ਨਾਲ ਹੀ ਔਰਤ ਨੂੰ ਪੁਲਿਸ ਜਾਂਚ ਤੋਂ ਲੈ ਕੇ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਹੈ।
-PTCNews