ਮਹਿਲਾ ਨੇ 3 ਬੱਚਿਆਂ ਸਣੇ ਨਿਗਕਲਿਆ ਜ਼ਹਿਰ, ਬੱਚੀ ਦੀ ਹੋਈ ਮੌਤ

ਫਗਵਾੜਾ ਦੇ ਪਿੰਡ ਮਲਕਪੁਰ ਵਿਖੇ ਇਕ ਪਰਿਵਾਰ ਦੇ 4 ਜਿਆਂ ਵੱਲੋਂ ਜ਼ਹਿਰ ਨਿਗਲਣ ਦੀ ਖਬਰ ਨਾਲ ਸਨਸਨੀ ਫੇਲ ਗਈ। ਮਿਲੀ ਜਾਣਕਾਰੀ ਮੁਤਾਬਿਕ ਜ਼ਹਿਰ ਨਾਲ ਇਹਨਾਂ ਚਾਰ ਮੈਂਬਰਾਂ ਚੋਂ 12 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਬਾਕੀ 3 ਮੈਂਬਰਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਉਣ ਮਗਰੋਂ ਨਾਜ਼ੁਕ ਹਾਲਤ ਦੇਖਦਿਆਂ ਡੀ. ਐੱਮ. ਸੀ. ਲੁਧਿਆਣਾ ਭੇਜ ਦਿੱਤਾ ਗਿਆ ਹੈ। ਮਾਮਲੇ ਦਿਸ ਸੂਚਨਾ ਮਿਲਦੇ ਹੀ ਪੁਲਿਸ ਅਹੜਿੱਕਰੀ ਮੁਏ ‘ਤੇ ਪਹੁੰਚੇ |

Harassed by moneylender, 3 girl students attempt suicide in Anantapur

ਜਿੰਨਾ ਵਿਚ ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਪਰਿਵਾਰ ਦਾ ਮੁਖੀ ਸਰਬਜੀਤ ਸਿੰਘ ਟਰੱਕ ਡਰਾਇਵਰ ਹੈ ਤੇ ਦੀਵਾਲੀ ਤੋਂ ਪਹਿਲਾ ਦਾ ਟਰੱਕ ਲੈ ਕੇ ਕਿਤੇ ਬਾਹਰਲੇ ਸੂਬੇ ਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਜ਼ਹਿਰ ਕਿਓਂ ਨਿਗਲਿਆ , ਇਸ ਦੀ ਪੁਲਸ ਜਾਂਚ ਕਰ ਰਹੀ ਹੈ। ਪਿੰਡ ਵਾਸੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਉਕਤ ਨੂੰ ਗੱਡੀਆਂ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ।

Suicides in India: 37% of women who committed suicide globally in 2016 were  Indians, says Lancet

ਐੱਸ. ਐੱਚ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਕਮਲਪ੍ਰੀਤ ਕੌਰ (12) ਨਿਰਮਲ ਕੌਰ (35), ਖੁਸ਼ਪ੍ਰੀਤ ਕੌਰ (10) ਤੇ ਲੜਕਾ ਗੁਰਫ਼ਤਿਹ ਸਿੰਘ (7) ਨੂੰ ਲੁਧਿਆਣਾ ਰੈੱਫ਼ਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਮੌਕੇ ‘ਤੇ ਪੁੱਜੇ ਤੇ ਇਲਾਜ ਅਧੀਨ ਵਿਅਕਤੀਆਂ ਦਾ ਹਾਲਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਪੀੜਤਾਂ ਨੂੰ ਬਣਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਤੁਰੰਤ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਲੁਧਿਆਣਾ ਭਿਜਵਾਇਆ ਗਿਆ ਹੈ ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਤਾਂ ਮਹਿਲਾ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਲਗ ਸਕੇਗਾ।