ਮੁੱਖ ਖਬਰਾਂ

ਨਜਾਇਜ਼ ਸਬੰਧਾਂ ਦੀ ਭੇਂਟ ਚੜ੍ਹਿਆ ਇਕ ਹੋਰ ਰਿਸ਼ਤਾ,ਪਤੀ ਦਾ ਕਤਲ ਕਰਨ ਵਾਲੀ ਔਰਤ ਪ੍ਰੇਮੀਆਂ ਸਣੇ ਕਾਬੂ

By Jagroop Kaur -- April 24, 2021 6:55 pm -- Updated:April 24, 2021 6:55 pm

ਬੀਤੇ ਦਿਨੀਂ ਪਿੰਡ ਹਰਸ਼ਾ ਛੀਨਾ ਉੱਚਾ ਕਿਲ੍ਹਾ ਵਿਖੇ ਇੱਕ ਕਤਲ ਨੇ ਸਾਰੇ ਪਾਸੇ ਸਨਸਨੀ ਫੈਲਾ ਦਿੱਤੀ , ਜਦ ਇਕ ਵਿਕਤੀ ਦੀ ਲਾਸ਼ ਭੇਤਭਰੀ ਹਲਾਤਾਂ 'ਚ ਬਰਾਮਦ ਹੋਈ , ਉਥੇ ਹੀ ਪੁਲਿਸ ਵੱਲੋਂ ਮਾਮਲਾ ਧਿਆਨ 'ਚ ਆਉਂਦੇ ਹੀ ਜਦ ਇਸ 'ਤੇ ਕਾਰਵਾਈ ਕੀਤੀ ਗਈ ਤਾਂ ਬੇੱਹਦ ਹੈਰਾਨ ਕਰਨ ਵਾਲੇ ਖੁਲਾਸੇ ਹੋਏ , ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਕਲਯੁਗੀ ਪਤਨੀ ਨੂੰ ਦੋਹਾਂ ਦੋਸ਼ੀਆਂ ਸਮੇਤ 24 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ ।

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ

ਇਸ ਸਬੰਧ ਵਿੱਚ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਪੈ੍ੱਸ ਕਾਨਫਰੰਸ ਦੌਰਾਨ ਅਹਿਮ ਖੁਲਾਸੇ ਕਰਦਿਆਂ ਐੱਸ. ਪੀ. ਆਪਰੇਸ਼ਨ ਸ਼ੇਲਿੰਦਰ ਸਿੰਘ ਨੇ ਦੱਸਿਆ ਕਿ ਬੀਤੀ 19 ਅਪ੍ਰੈਲ ਦੀ ਰਾਤ ਨੂੰ ਹਰਦੇਵ ਸਿੰਘ ਉਰਫ਼ ਮੱਸੂ ਦਾ ਉਸਦੀ ਪਤਨੀ ਸ਼ਰਨਜੀਤ ਕੌਰ ਨੇ ਆਪਣੇ ਦੋ ਪ੍ਰੇਮੀਆਂ ਹਰਦੇਵ ਸਿੰਘ ਉਰਫ਼ ਦੇਬਾ ਪੁੱਤਰ ਜਗਤਾਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਟਹਿਲ ਸਿੰਘ ਵਾਸੀਅਨ ਖਿਆਲਾ ਨੇ ਗਲਾ ਘੁੱਟਕੇ ਹੱਤਿਆ ਕਰ ਦਿੱਤੀ ਸੀ।

Murder under Indian Penal Code: All you need to know about it

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ

ਮ੍ਰਿਤਕ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 62 , ਮਿਤੀ 20.4.2021 ਨੂੰ ਜ਼ੁਰਮ 302,34 ਭ: ਦ: ਦਰਜ ਕਰ ਲਿਆ ਸੀ। ਮੁੱਖ ਅਫਸਰ ਥਾਣਾ ਰਾਜਾਸਾਂਸੀ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਦਿਲਬਾਗ ਸਿੰਘ ਇੰਚਾਰਜ ਚੌਕੀ ਕੁੱਕੜਾਵਾਲਾ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਘਰੋਂ ਕਾਬੂ ਕਰ ਲਿਆ ਹੈ ।ਇਸ ਮੌਕੇ ’ਤੇ ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਹਰਸ਼ਾ ਛੀਨਾ ਉੱਚਾ ਕਿਲਾ ਦੀ ਇਕ ਜਨਾਨੀ ਨੇ ਆਪਣੇ ਪਤੀ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਵਾਸੀ ਉੱਚਾ ਕਿਲਾ ਹਰਸ਼ਾ ਛੀਨਾ ਨੇ ਦੱਸਿਆ ਕਿ ਉਸ ਦਾ ਮੁੰਡਾ ਹਰਦੇਵ ਸਿੰਘ ਉਰਫ ਮਸੂ ਉਮਰ 35 ਸਾਲ ਜੋ ਕਿ ਪੋਲਿਓ ਕਾਰਣ ਖੱਬੀ ਲੱਤ ਤੋਂ ਕਮਜ਼ੋਰ ਸੀ, ਜਿਸ ਦਾ ਵਿਆਹ ਸ਼ਰਨਜੀਤ ਕੌਰ ਵਾਸੀ ਛੇਹਰਟਾ ਨਾਲ 10 ਸਾਲ ਪਹਿਲਾਂ ਹੋਇਆ ਸੀ, ਜਿਸ ਦੇ 2 ਬੱਚੇ ਸਨ।Delhi Kisan Morache to Vapas aye Punjab Kisan Union de worker jagroop singh di death
ਜੋ ਕਿ ਉਸ ਤੋਂ ਵੱਖ ਰਹਿੰਦਾ ਸੀ ਪਰ ਮੇਰਾ ਮੁੰਡਾ ਹਰਦੇਵ ਸਿੰਘ ਤੇ ਨੂੰਹ ਸ਼ਰਨਜੀਤ ਕੌਰ ਦਾ ਰਾਜਾ ਵਾਸੀ ਗੁਰੂ ਕੀ ਵਡਾਲੀ ਕਰ ਕੇ ਆਪਸੀ ਝਗੜਾ ਰਹਿੰਦਾ ਸੀ। ਜਦੋਂ ਉਹ ਆਪਣੇ ਮੁੰਡੇ ਦੇ ਘਰ ਗਿਆ ਤਾਂ ਹਰਦੇਵ ਸਿੰਘ ਦੀ ਲਾਸ਼ ਪਈ ਸੀ ਤੇ ਉਸ ਦੀ ਨੂੰਹ ਸ਼ਰਨਜੀਤ ਕੌਰ ਘਰ ਤੋਂ ਫਰਾਰ ਸੀ
  • Share