ਪੰਜਾਬ

ਦਾਜ ਦੇ ਲੋਭੀਆਂ ਨੇ ਧੀ ਨਾਲ ਕੀਤੀ ਘਟੀਆ ਕਰਤੂਤ

By Jagroop Kaur -- October 08, 2020 4:16 pm -- Updated:October 08, 2020 4:44 pm

ਨਵਾਂਸ਼ਹਿਰ : ਉਂਝ ਤਾਂ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਅਰਿਆਂ ਨਾਲ ਦੇਸ਼ ਗੂੰਜਦਾ ਹੈ , ਪਰ ਜਿੰਨਾ ਲੋਕਾਂ ਨੇ ਆਪਣੀਆਂ ਧੀਆਂ ਨੂੰ ਇਸ ਦੁਨੀਆ 'ਚ ਲਿਆ ਕੇ ਉਨ੍ਹਾਂ ਨੂੰ ਫੁੱਲਾਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ ਹੈ ਉਹ ਊਨਾ ਲੋਕਾਂ ਨੂੰ ਅੱਜ ਦਾਜ ਦੇ ਲੋਭੀ ਜਿਉਂ ਨਹੀਂ ਦੇ ਰਹੇ। ਮਾਮਲਾ ਨਵਾਂਸ਼ਹਿਰ ਦਾ ਹੈ |Dowry thrives in modern India | Asia| An in-depth look at news from across the continent | DW | 10.09.2013ਜਿਥੇ ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਵਿਆਹੁਤਾ ਦੇ ਪਤੀ ਅਤੇ ਸੱਸ ਖ਼ਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਨੂੰ ਦਿੱਤੀ ਗਈ ਹੈ ਜਿਸ ਵਿਚ ਮਨੀਸ਼ਾ ਪੁੱਤਰੀ ਰਾਜਿੰਦਰ ਕੁਮਾਰ ਵਾਸੀ ਪਿੰਡ ਮਹਿਰਮਪੁਰ ਨੇ ਦੱਸਿਆ ਕਿ ਉਸ ਦਾ ਵਿਆਹ 21 ਮਈ 2013 ਨੂੰ ਗਗਨਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੁਧਿਆਣਾ ਨਾਲ ਹੋਇਆ ਸੀ।Dowry: a corroding system of the society - Daily Times

ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾ ਉਸ ਦੇ ਸਹੁਰਾ ਪਰਿਵਾਰ ਨੇ ਦਾਜ 'ਚ ਕੋਈ ਚੀਜ਼ ਲੈਣ ਤੋਂ ਸਾਫ਼ ਇਨਕਾਰੀ ਕੀਤੀ ਸੀ ਪਰ ਰਿਸ਼ਤਾ ਹੋਣ ਤੋਂ ਬਾਅਦ ਉਨ੍ਹਾਂ ਆਪਣੀਆਂ ਮੰਗਾ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਤੇ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਵਿਆਹ 'ਚ ਖਰਚਾ ਕੀਤਾ ਅਤੇ ਸਹੁਰਾ ਪਰਿਵਾਰ ਨੂੰ ਸੋਨੇ ਦੇ ਗਹਿਣੇ ਸਣੇ ਕੀਮਤੀ ਤੋਹਫੇ ਅਤੇ ਸਾਰਾ ਘਰੇਲੂ ਸਾਮਾਨ ਵੀ ਦਿੱਤਾ ਸੀ। The 'advantages of dowry,' according to a college's study material | India News - Times of Indiaਵਿਆਹ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਦਾ ਵਤੀਰਾ ਬਦਲ ਗਿਆ ਤਾਂ ਉਹ ਹੋਰ ਦਾਜ ਦੀ ਮੰਗ ਕਰਨ ਲੱਗ ਗਏ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਦੀ ਕੁੱਟਮਾਰ ਨੂੰ ਲੈ ਕੇ ਉਸ ਨੇ 2015 ਅਤੇ 2019 'ਚ ਪੁਲਸ ਸ਼ਿਕਾਇਤ ਕੀਤੀ ਸੀ, ਜਿਸ ਵਿਚ ਪਤੀ ਵੱਲੋਂ ਗਲਤੀ ਮੰਨਣ 'ਤੇ ਸਮਝੌਤਾ ਹੋ ਗਿਆ ਸੀ।What is wrong in the dowry system? - Quoraਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਐੱਸ. ਪੀ. (ਐੱਚ) ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਵਿਚ ਥਾਣਾ ਔੜ ਦੀ ਪੁਲਸ ਨੇ ਸ਼ਿਕਾਇਤਕਰਤਾ ਦੇ ਪਤੀ ਗਗਨਜੋਤ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਦੇ ਖ਼ਿਲਾਫ਼ ਦਾਜ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹੀ ਦਾਜ ਦੇ ਲੋਭੀਆਂ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਹਨ।

  • Share