Advertisment

ਪਹਿਲੀ ਡੇਟ 'ਤੇ ਰਿਸ਼ਤੇਦਾਰਾਂ ਨਾਲ ਪਹੁੰਚੀ ਕੁੜੀ, ਬਿੱਲ ਦੇਖ ਭੱਜਿਆ ਪ੍ਰੇਮੀ

author-image
Jagroop Kaur
New Update
ਪਹਿਲੀ ਡੇਟ 'ਤੇ ਰਿਸ਼ਤੇਦਾਰਾਂ ਨਾਲ ਪਹੁੰਚੀ ਕੁੜੀ, ਬਿੱਲ ਦੇਖ ਭੱਜਿਆ ਪ੍ਰੇਮੀ
Advertisment
ਅੱਜ ਦੇ ਜ਼ਮਾਨੇ 'ਚ ਲੋਕ ਆਪਣੇ ਸਾਥੀ ਭਾਲਣ ਲਈ ਆਨਲਾਈਨ ਚਿੱਟ ਚੈਟ ਦਾ ਸਹਾਰਾ ਲੈਂਦੇ ਹਨ , ਅਤੇ ਅਜਿਹੇ 'ਚ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਚੰਗੇ ਮਾੜੇ ਅਤੇ ਕੁਝ ਹੈਰਾਨੀਜਨਕ ਤਜੁਰਬੇ ਵੀ ਹੋ ਜਾਂਦੇ ਹਨ , ਅਜਿਹਾ ਹੀ ਇਕ ਹੈਰਾਨੀਜਨਕ ਅਤੇ ਦਿਲਚਸਪ ਜਿਹਾ ਮਾਮਲਾ ਸਾਹਮਣੇ ਆਇਆ ਹੈ ਚੀਨ ਵਿਚ। ਜਿਥੇ ਇਕ ਪ੍ਰੇਮਿਕਾ ਆਪਣੇ ਪ੍ਰੇਮੀ ਨਾਲ ਬਲਾਇੰਡ ਡੇਟ 'ਤੇ ਗਈ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਇਸ ਡੇਟ 'ਤੇ ਉਹ ਇਕੱਲੀ ਨਹੀਂ ਗਈ ਬਲਕਿ ਆਪਣੇ 23 ਦੋਸਤਾਂ ਦੇ ਨਾਲ ਪਹੁੰਚੀ ।Man bails on restaurant bill after woman brings 23 friends to blind date - Global Timesਜਿਸ ਨੂੰ ਦੇਖ ਕੇ ਪਹਿਲਾਂ ਤਾਂ ਸ਼ੁਰੂ ਵਿਚ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਦੋਂ ਪ੍ਰੇਮਿਕਾ ਦੇ ਦੋਸਤਾਂ ਨੇ ਆਪਣੇ ਆਰਡਰ ਦੇਣੇ ਸ਼ੁਰੂ ਕੀਤੇ ਤਾਂ ਲੜਕੀ ਦੇ ਪ੍ਰੇਮੀ ਨੇ ਉੱਥੋਂ ਭੱਜਣ ਵਿਚ ਹੀ ਭਲਾਈ ਸਮਝੀ। ਅਸਲ ਵਿਚ ਡਿਨਰ ਦਾ ਬਿੱਲ ਲੱਖਾਂ ਵਿਚ ਪਹੁੰਚ ਗਿਆ ਸੀ, ਜਿਸ ਨੂੰ ਬਿਨਾਂ ਚੁਕਾਏ ਕੁੜੀ ਦਾ ਪ੍ਰੇਮੀ ਉੱਥੋਂ ਭੱਜ ਗਿਆ। ਦਰਅਸਲ ਰੈਸਟੋਰੈਂਟ ਦਾ ਬਿੱਲ 20,000 ਯੂਆਨ ਸੀ - 3000 ਡਾਲਰ ਦੇ ਨੇੜੇ ਸੀ ਜਿਸਨੇ ਲੜਕੇ ਨੂੰ ਹੀ ਮੌਕੇ ਤੋਂ ਭਜਨ 'ਤੇ ਮਜਬੂਰ ਕਰ ਦਿੱਤਾ। ਹਾਲਾਂਕਿ ਲੜਕੀ ਦਾ ਕਹਿਣਾ ਸੀ ਕਿ ਉਸਨੇ ਮਹਿਜ਼ ਮੁੰਡੇ ਦੀ ਦਰਿਆਦਿਲੀ ਦੇਖਣ ਲਈ ਇਹ ਸਭ ਕੀਤਾ ਸੀ।
Advertisment
First date gone wrong: Chinese woman brings along 23 relatives to test her companion's generosity | Daily Mail Onlineਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਇਹ ਮਾਮਲਾ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦਾ ਹੈ। ਜਿੱਥੇ 29 ਸਾਲਾ ਲਿਊ ਨਾਮ ਦਾ ਇਕ ਨੌਜਵਾਨ ਆਪਣੀ ਮਾਂ ਵੱਲੋਂ ਤੈਅ ਕੀਤੀ ਗਈ ਇਕ ਬਲਾਈਂਡ ਡੇਟ 'ਤੇ ਗਿਆ। ਉਹ ਉਸ ਕੁੜੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਬਸ ਫੋਨ ਤੇ ਹੀ ਚੈਟ ਕਰਦੇ ਸਨ , ਆਪਣੀ ਮਾਂ ਵੱਲੋਂ ਪਲਾਨ ਕੀਤੀ ਇਸ ਡੇਟ 'ਚ ਕੁੜੀ ਵੀ ਆਪਣੇ ਪ੍ਰੇਮੀ ਦੀ ਦਰਿਆਦਿਲੀ ਚੈੱਕ ਕਰਨ ਲਈ ਆਪਣੇ 23 ਦੋਸਤਾਂ ਅਤੇ ਰਿਸ਼ਤੇਦਾਰਾਂ ਸਮੇਤ ਪਹੁੰਚੀ ਸੀ। ਜਿਸ ਦਾ ਨਤੀਜਾ ਫਿਰ ਸੋਸ਼ਲ ਮੀਡੀਆ 'ਤੇ ਹੁਣ ਸਭ ਤੱਕ ਪਹੁੰਚ ਰਿਹਾ ਹੈ।ETIQUETTE: What should you order on a dinner date? | Duluth News Tribuneਕਥਿਤ ਤੌਰ 'ਤੇ ਲੜਕੀ ਨੇ ਬਿੱਲ ਦਾ ਭੁਗਤਾਨ ਕਰਨ ਵਿਚ ਸਹਾਇਤਾ ਲਈ ਆਪਣੇ ਰਿਸ਼ਤੇਦਾਰਾਂ ਕੋਲ ਗਈ। ਕੁਝ ਸਮੂਹ ਮੈਂਬਰਾਂ ਨੇ ਉੱਚ ਬਿੱਲ ਵਿਚ ਹਿੱਸਾ ਲੈਣ ਦੀ ਇੱਛਾ ਨਾ ਦਿਖਾਉਂਦੇ ਹੋਏ ਕਿਹਾ ਸੀ ਕਿ ਉਹ ਸਿਗਰਟ ਨਹੀਂ ਪੀਂਦੇ ਅਤੇ ਨਾ ਹੀ ਪੀਂਦੇ ਸਨ ਅਤੇ ਖਾਣ ਦੇ ਵਿਚ ਵੀ ਉਨ੍ਹਾਂ ਵਲੋਂ ਮਹਿਜ਼ ਇਕ ਅੱਧਾ ਹਿਸਾ ਹੀ ਪਾਇਆ ਸੀ ਇਸ ਲਈ ਉਹ ਬਿੱਲ ਦਾ ਭੂਗਤਾਨ ਨਹੀਂ ਕਰ ਸਕਦੇ। ਦਸਦੀਏ ਕਿ ਇਹ ਕਹਾਣੀ ਸਥਾਨਕ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਸੀ, ਲੋਕਾਂ ਨੂੰ ਇਹ ਸੋਚਣ ਲਈ ਉਕਸਾਉਂਦੀ ਹੈ ਕਿ ਸ਼ਾਇਦ ਇਹ ਸਿਰਫ ਕਲਿੱਕ ਬਿੱਟ ਦੇ ਤੌਰ ਤੇ ਪੋਸਟ ਕੀਤੀ ਗਈ ਸੀ। "ਇੱਥੋਂ ਤੱਕ ਕਿ ਇੱਕ ਮੂਰਖ ਕਦੇ ਵੀ 23 ਲੋਕਾਂ ਨੂੰ ਤਾਰੀਖ 'ਤੇ ਨਹੀਂ ਲਿਆਉਂਦਾ |ਜ਼ਿਕਰਯੋਗ ਹੈ ਕਿ ਰੈਸਟੋਰੈਂਟ ਦਾ ਬਿੱਲ 19,800 ਦੇਖ ਕੇ ਪ੍ਰੇਮੀ ਜਦ ਉਥੋਂ ਭੱਜ ਗਿਆ ਤਾਂ ਡਿਨਰ ਖਤਮ ਕਰਨ ਦੇ ਬਾਅਦ ਪ੍ਰੇਮਿਕਾ ਨੇ ਲਿਊ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਤੇ ਨਹੀਂ ਮਿਲਿਆ। ਜਿਸ ਦੇ ਬਾਅਦ ਅਖੀਰ ਪ੍ਰੇਮਿਕਾ ਨੂੰ ਹੀ ਬਿੱਲ ਦਾ ਭੁਗਤਾਨ ਕਰਨਾ ਪਿਆ। ਮਾਮਲਾ ਜਦੋਂ ਪੁਲਸ ਕੋਲ ਪਹੁੰਚਿਆ ਤਾਂ ਲਿਊ ਦੀ ਖੋਜ ਕੀਤੀ ਗਈ। ਫੜੇ ਜਾਣ ਦੇ ਬਾਅਦ ਲਿਊ ਨੇ ਸਿਰਫ ਦੋ ਟੇਬਲ ਦੇ ਬਿੱਲ ਦਾ ਭੁਗਤਾਨ ਕਰਨ ਦੀ ਗੱਲ ਕਹੀ। ਉਸ ਦੇ ਬਾਅਦ ਪ੍ਰੇਮਿਕਾ ਨੂੰ ਆਪਣੇ ਕੋਲੋਂ 15,402 ਯੁਆਨ (169444 ਰੁਪਏ) ਦਾ ਭੁਗਤਾਨ ਕਰਨਾ ਪਿਆ।Man bails on restaurant bill after woman brings 23 friends to blind date |  ब्लाइंड डेटसाठी ती २३ जणांना घेऊन आली; दोन लाखांचं बिल पाहून प्रियकर फरार |  Loksattaਇਸ ਪੋਸਟ ਨੂੰ ਪੜ੍ਹਨ ਤੋਂ ਬਾਅਦ ਹਰ ਕੋਈ ਲੜਕੀ ਦੀ ਆਲੋਚਨਾ ਕਰਦਾ ਨਜ਼ਰ ਆਇਆ। ਅਤੇ ਉਸ ਨੂੰ ਮੂਰਖ ਦੱਸਿਆ ਕਿ ਕੌਣ ਪਹਿਲੀ ਡੇਟ 'ਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਆਉਂਦਾ ਹੈ।-
china-news blind-date dinner-bill chinese-women boyfriend-ran-away blind-date-with-brought-23-relatives
Advertisment

Stay updated with the latest news headlines.

Follow us:
Advertisment