Wed, Apr 24, 2024
Whatsapp

ਫੋਨ 'ਚ ਰੁੱਝੀ ਸੀ ਮਹਿਲਾ, ਡਿੱਗੀ ਲਿਫਟ 'ਚ, ਹੋਇਆ ਇਹ ਹਾਲ, ਦੇਖੋ ਵੀਡੀਓ

Written by  Joshi -- January 03rd 2018 02:41 PM -- Updated: January 03rd 2018 02:47 PM
ਫੋਨ 'ਚ ਰੁੱਝੀ ਸੀ ਮਹਿਲਾ, ਡਿੱਗੀ ਲਿਫਟ 'ਚ, ਹੋਇਆ ਇਹ ਹਾਲ, ਦੇਖੋ ਵੀਡੀਓ

ਫੋਨ 'ਚ ਰੁੱਝੀ ਸੀ ਮਹਿਲਾ, ਡਿੱਗੀ ਲਿਫਟ 'ਚ, ਹੋਇਆ ਇਹ ਹਾਲ, ਦੇਖੋ ਵੀਡੀਓ

Woman busy in phone falls in lift, lost leg in the accident, watch video: ਤਕਨਾਲੌਜੀ ਦੇ ਯੁੱਗ ਵਿੱਚ ਲੋਕ ਵੀ ਕਾਫੀ ਅਡਵਾਂਸ ਹੋ ਗਏ ਹਨ ਅਤੇ ਮੋਬਾਈਲ ਫੋਨ ਅਤੇ ਇੰਟਰਨੈਟ ਇਸ ਤਕਨਾਲੌਜੀ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਕਾਢ ਮੰਨੀ ਜਾ ਰਹੀ ਹੈ, ਜੋ ਕਿ ਮਨੁੱਖਾਂ ਨੂੰ ਕਈ ਖੇਤਰਾਂ 'ਚ ਮਦਦ ਕਰ ਰਹੀ ਹੈ। ਪਰ ਫੋਨਾਂ ਦਾ ਨਸ਼ਾ ਲੋਕਾਂ 'ਤੇ ਕੁਝ ਇਸ ਤਰ੍ਹਾਂ ਛਾਇਆ ਹੋਇਆ ਹੈ ਕਿ ਲੋਕਾਂ ਲਈ ਇੱਕ ਪਲ ਵੀ ਇਸ ਤੋਂ ਬਿਨ੍ਹਾਂ ਗੁਜ਼ਾਰਨਾ ਪਸੰਦ ਨਹੀਂ ਕਰਦੇ। ਅਜਿਹੀ ਲਤ ਕਾਰਨ ਕਈ ਵਾਰ ਲੋਕ ਆਪਣਾ ਨੁਕਸਾਨ ਕਰਵਾ ਲੈਂਦੇ ਹਨ, ਜਿਸ 'ਚ ਬਾਅਦ 'ਚ ਸਿਵਾਏ ਪਛਤਾਵੇ ਦੇ ਹੋਰ ਕੁਝ ਨਹੀਂ ਬੱਚਦਾ। Woman busy in phone falls in lift, lost leg in the accident, watch video: ਅਜਿਹੀ ਹੀ ਕੁਝ ਹੋਇਆ ਹੈ ਚੀਨ ਵਿੱਚ ਇੱਕ ਔਰਤ ਨਾਲ ਵਾਪਰੀ ਘਟਨਾ 'ਚ, ਜਿਸ 'ਚ ਉਹ ਮੋਬਾਇਲ ਫੋਨ ਵਿੱਚ ਰੁੱਝੀ ਹੋਣ ਕਰਕੇ ਲਿਫਟ ਵਿੱਚ ਡਿੱਗ ਗਈ। ਇਸ ਤੋਂ ਬਾਅਦ ਲਿਫਟ ਚੱਲ ਗਈ ਅਤੇ ਉਸਨੂੰ ਆਪਣੀ ਲੱਤ ਗਵਾਉਣੀ ਪਈ। ਇਹ ਘਟਨਾ ਲਿਫਟ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਕੈਮਰੇ ਵਿੱਚ ਸਾਫ ਨਜ਼ਰ ਆ ਰਿਹਾ ਹੈ  ਔਰਤ ਮੋਬਾਈਲ ਵਿੱਚ ਰੁੱਝੀ ਹੋਣ ਕਾਰਨ ਲਿਫਟ ਵਿੱਚ ਦਾਖਲ ਹੋਣ 'ਤੇ ਹੀ ਡਿੱਗ ਗਈ ਜਿਸ ਕਾਰਨ ਮਹਿਲਾ ਦੀ ਲੱਤ ਦਰਵਾਜੇ ਵਿੱਚ ਹੀ ਫਸੀ ਰਹਿ ਗਈ। ਮਹਿਲਾ ਆਪਣੇ ਆਪ ਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼  ਕਰ ਰਹੀ ਸੀ ਪਰ ਫਿਰ ਵੀ  ਉਸਦੀ ਸੱਜੀ ਲੱਤ ਕੱਟ ਗਈ। ਦੱਸਿਆ ਜਾ ਰਿਹਾ ਕਿ ਇਹ ਘਟਨਾ ਪਿਛਲੇ ਸਾਲ ਜੂਨ 2017 ਦੀ ਹੈ ਪਰ ਇਸ ਫੁਟੇਜ ਨੂੰ ਹੁਣ ਹੀ ਵਾਇਰਲ ਕੀਤਾ ਗਿਆ ਹੈ। —PTC News


  • Tags

Top News view more...

Latest News view more...