ਮੁੱਖ ਖਬਰਾਂ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਦਿਨ ਲਈ ਮੱਧ ਪ੍ਰਦੇਸ਼ ਦੀ ਗ੍ਰਹਿ ਮੰਤਰੀ ਬਣੀ ਮਹਿਲਾ ਕਾਂਸਟੇਬਲ  

By Shanker Badra -- March 08, 2021 4:56 pm

ਭੋਪਾਲ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਔਰਤਾਂ ਦੇ ਸਨਮਾਨ ਲਈ ਇਕ ਵਿਲੱਖਣ ਪਹਿਲਕਦਮੀ ਕੀਤੀ ਹੈ। ਮਹਿਲਾ ਸਿਪਾਹੀ ਮਿਨਾਕਸ਼ੀ ਵਰਮਾ ਨੂੰ ਮੱਧ ਪ੍ਰਦੇਸ਼ ਦੀ ਇਕ ਦਿਨ ਲਈ ਗ੍ਰਹਿ ਮੰਤਰੀ ਬਣਾਇਆ ਗਿਆ ਹੈ।ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਮਹਿਲਾ ਸਿਪਾਹੀ ਮਿਨਕਾਸ਼ੀ ਵਰਮਾ ਨੂੰ ਸਨਮਾਨਿਤ ਕੀਤਾ।

Woman constable Meenakshi Verma took charge as state home minister for a day today ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਦਿਨ ਲਈ ਮੱਧ ਪ੍ਰਦੇਸ਼ ਦੀਗ੍ਰਹਿ ਮੰਤਰੀ ਬਣੀ ਮਹਿਲਾ ਕਾਂਸਟੇਬਲ

ਪੜ੍ਹੋ ਹੋਰ ਖ਼ਬਰਾਂ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੁੜੀਆਂ 'ਤੇ ਕੀਤਾ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਸਦ

ਮਹਿਲਾ ਸਿਪਾਹੀ ਮਿਨਾਕਸ਼ੀ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਦੀ ਰਿਹਾਇਸ਼ 'ਤੇ ਸੁਰੱਖਿਆ ਵਿਵਸਥਾ 'ਚ ਤਾਇਨਾਤ ਹੈ। ਉਨ੍ਹਾਂ ਨੂੰ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਆਪਣੀ ਸੀਟ 'ਤੇ ਬਿਠਾਇਆ। ਮਿਨਾਕਸ਼ੀ ਨੇ ਨਰੋਤਮ ਮਿਸ਼ਰਾ ਦੀ ਤਰ੍ਹਾਂ ਜਨਤਾ ਦੀਆਂ ਸਮੱਸਿਆਵਾਂ ਸੁਣ ਕੇ ਓਐੱਸਡੀ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ।

Woman constable Meenakshi Verma took charge as state home minister for a day today ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਦਿਨ ਲਈ ਮੱਧ ਪ੍ਰਦੇਸ਼ ਦੀਗ੍ਰਹਿ ਮੰਤਰੀ ਬਣੀ ਮਹਿਲਾ ਕਾਂਸਟੇਬਲ

ਇਹ ਸਨਮਾਨ ਮਿਨਾਕਸ਼ੀ ਵਰਮਾ ਲਈ ਸਭ ਤੋਂ ਵੱਡਾ ਸੀ। ਕਿਉਂਕਿ ਮਹਿਲਾ ਦਿਵਸ ਉਨ੍ਹਾਂ ਲਈ ਇਸ ਤਰ੍ਹਾਂ ਯਾਦਗਾਰ ਬਣੇਗਾ, ਇਹ ਉਨ੍ਹਾਂ ਨੇ ਨਹੀਂ ਸੋਚਿਆ ਸੀ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਅੱਜ ਉਨ੍ਹਾਂ ਨੂੰ ਇਕ ਦਿਨ ਲਈ ਨਰੋਤਮ ਮਿਸ਼ਰਾ ਵਾਂਗ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਉਹ ਹੈਰਾਨ ਰਹਿ ਗਈ।

Woman constable Meenakshi Verma took charge as state home minister for a day today ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਦਿਨ ਲਈ ਮੱਧ ਪ੍ਰਦੇਸ਼ ਦੀਗ੍ਰਹਿ ਮੰਤਰੀ ਬਣੀ ਮਹਿਲਾ ਕਾਂਸਟੇਬਲ

ਇਸ ਤੋਂ ਬਾਅਦ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਮਿਨਾਕਸ਼ੀ ਨੂੰ ਦੱਸੀਆਂ। ਮਿਨਾਕਸ਼ੀ ਨੇ ਵੀ ਹੋਮ ਮਿਨੀਸਟਰ ਵਾਂਗ ਸ਼ਿਕਾਇਤਾਂ ਸੁਣੀਆਂ ਤੇ ਉਨ੍ਹਾਂ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਲਈ ਓਐੱਸਡੀ ਅਵਸਥੀ ਨੂੰ ਹਦਾਇਤਾਂ ਦਿੱਤੀਆਂ। ਇਸ ਦੌਰਾਨ ਨਰੋਤਮ ਮਿਸ਼ਰਾ ਆਮ ਲੋਕਾਂ ਵਾਂਗ ਕੁਰਸੀ 'ਤੇ ਬੈਠੇ ਹੋਏ ਸਨ। ਜਿਹੜੀਆਂ ਸ਼ਿਕਾਇਤਾਂ ਮਿਨਾਕਸ਼ੀ ਕੋਲੋਂ ਫਾਰਵਰਡ ਹੋ ਰਹੀਆਂ ਸਨ, ਉਨ੍ਹਾਂ ਨੂੰ ਦੇਖ ਵੀ ਰਹੇ ਸਨ।

Woman constable Meenakshi Verma took charge as state home minister for a day today ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਦਿਨ ਲਈ ਮੱਧ ਪ੍ਰਦੇਸ਼ ਦੀਗ੍ਰਹਿ ਮੰਤਰੀ ਬਣੀ ਮਹਿਲਾ ਕਾਂਸਟੇਬਲ

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਮਨਪ੍ਰੀਤ ਬਾਦਲ ਦੇ ਪਿਟਾਰੇ 'ਚੋਂ ਤੁਹਾਡੇ ਲਈ ਕੀ ਨਿਕਲਿਆ ? 

ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਉਨ੍ਹਾਂ ਦੇ ਘਰ ਦਫਤਰ ਵਿਖੇ ਔਰਤਾਂ ਦਾ ਸਨਮਾਨ ਕਰਦੇ ਹੋਏ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿਸ ਨੂੰ ਭਾਰਤ ਮਾਤਾ ਕਿਹਾ ਜਾਂਦਾ ਹੈ ਅਤੇ ਭਾਰਤ ਵਿਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਔਰਤਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਮਿਨਾਕਸ਼ੀ ਨੂੰ ਆਪਣਾ ਸਥਾਨ ਦੇ ਕੇ ਅੱਜ ਦਿਨ ਦੀ ਸ਼ੁਰੂਆਤ ਕੀਤੀ ਗਈ।
-PTCNews

  • Share