Fri, Apr 19, 2024
Whatsapp

ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡ ਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ

Written by  Shanker Badra -- January 11th 2020 06:38 PM
ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡ ਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ

ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡ ਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ

ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ:ਅੰਮ੍ਰਿਤਸਰ : ਅੱਜ ਦੇ ਸਮੇਂ ਵਿੱਚ ਪੰਜਾਬ ਦੀਆਂ ਕੁੜੀਆਂ ਕਿਸੇ ਵੀ ਖੇਤਰ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸੇ ਗੱਲ ਦਾ ਸਬੂਤ ਅੱਜ ਪੰਜਾਬ ਦੀ ਹਰਿੰਦਰ ਕੌਰ ਨੇ ਦਿੱਤਾ ਹੈ। ਮਾਝੇ ਦੀ ਕਿਸਾਨ ਧੀ ਹਰਿੰਦਰ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕ੍ਰਿਸ਼ੀ ਕਰਮਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਦੇ ਇਲਾਵਾ ਇੱਕ ਹੋਰ ਕਿਸਾਨ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। 2 ਜਨਵਰੀ ਨੂੰ ਕਰਨਾਟਕ ਦੇ ਤੁਮਕੁਰ ਸ਼ਹਿਰ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਦਿਵਸ ਮੌਕੇ ਇੱਕ ਰਾਸ਼ਟਰੀ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। [caption id="attachment_378828" align="aligncenter" width="300"]Woman Farmer Harinder Kaur And Surjeet Singh Krishi Karman Award from PM Narendra Modi ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ[/caption] ਇਸ ਦੌਰਾਨ ਅੰਮ੍ਰਿਤਸਰ ਦੀ ਹਰਿੰਦਰ ਕੌਰ ਨੂੰ ਜਿਸਨੇ ਮਾੜੇ ਮੌਸਮ 'ਚ 1 ਏਕੜ ਜ਼ਮੀਨ ਵਿੱਚ 19 ਕੁਇੰਟਲ ਬਾਸਮਤੀ ਦੀ ਫਸਲ ਦੀ ਪੈਦਾਵਾਰ ਕਰਕੇ ਇੱਕ ਰਿਕਾਰਡ ਦਰਜ ਕੀਤਾ ਹੈ। ਉੱਥੇ ਹੀ ਸੂਬਾ ਪੰਜਾਬ ਦੇ ਜਿਲ੍ਹਾ ਫਤਿਹਗੜ ਸਾਹਿਬ ਦੇ ਸੁਰਜੀਤ ਸਿੰਘ, ਜੋ ਕਿ ਪਿਛਲੇ 20 ਸਾਲਾਂ ਤੋਂ ਪਰਾਲੀ ਸਾੜੇ ਬਿਨਾਂ ਜੈਵਿਕ ਖੇਤੀ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡ ਤੋਂ ਸਨਮਾਨਿਤ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਉਨ੍ਹਾਂ ਦੀ ਚੰਗੀ ਪਹਿਲ ਲਈ 2 ਲੱਖ ਰੁਪਏ ਦੀ ਇਨਾਮ ਰਾਸ਼ੀ ਤੋਂ ਵੀ ਸਨਮਾਨਿਤ ਕੀਤਾ ਹੈ। [caption id="attachment_378830" align="aligncenter" width="300"]Woman Farmer Harinder Kaur And Surjeet Singh Krishi Karman Award from PM Narendra Modi ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ[/caption] ਇਸ ਸਮਾਗਮ ਤੋਂ ਪਰਤਣ ਤੋਂ ਬਾਅਦ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸਾਧੂਗੜ ਦੇ ਪ੍ਰਮੁੱਖ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ, ਜੋ 45 ਏਕੜ ਜ਼ਮੀਨ ਦੇ ਮਾਲਕ ਹੈ , ਨੇ ਦੱਸਿਆ ਕਿ ਸਾਲ 2001 ਵਿੱਚ 20 ਸਾਲ ਪਹਿਲਾਂ ਉਸਨੇ ਆਪਣੇ ਖੇਤਾਂ ਵਿੱਚ ਪਰਾਲੀ ਸਾੜੇ ਬਿਨਾਂ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ, 2006 'ਚ, ਸਾਰੀ ਜ਼ਮੀਨ ਰੇਨਗਨ (ਫੁਹਾਰਾ ਪ੍ਰਣਾਲੀ) ਨਾਲ ਸਿੰਜਾਈ ਸ਼ੁਰੂ ਹੋਈ, ਜਿਸ ਨਾਲ ਪਾਣੀ ਦੀ ਬਚਤ ਸ਼ੁਰੂ ਹੋ ਗਈ। [caption id="attachment_378829" align="aligncenter" width="300"]Woman Farmer Harinder Kaur And Surjeet Singh Krishi Karman Award from PM Narendra Modi ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ[/caption] ਇਸ ਬਾਰੇ ਸੁਰਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ 'ਚ ਮਿਲਾਉਣ ਨਾਲ ਵਧੀਆ ਖੇਤੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਜ਼ਮੀਨ ਦੀ ਉਪਜਾ ਸ਼ਕਤੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੱਕ 45 ਕੁਇੰਟਲ ਵੱਧ ਫਸਲ ਪੈਦਾ ਕਰਨ ਦਾ ਟੀਚਾ ਹੈ ਅਤੇ ਇਸ ਤੋਂ ਹੋਰ ਕਿਸਾਨਾਂ ਨੂੰ ਵੀ ਸੇਧ ਮਿਲੇਗੀ। ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਕਰਨ ਤੋਂ ਖਰਚਾ ਵੀ ਘੱਟ ਆਉਂਦਾ ਹੈ ਤੇ ਫਸਲ ਵੀ ਵਧੀਆ ਹੁੰਦੀ ਹੈ। [caption id="attachment_378827" align="aligncenter" width="300"]Woman Farmer Harinder Kaur And Surjeet Singh Krishi Karman Award from PM Narendra Modi ਪੰਜਾਬ ਦੀ ਧੀ ਹਰਿੰਦਰ ਕੌਰ ਨੂੰ PM ਮੋਦੀ ਨੇ ਕ੍ਰਿਸ਼ੀ ਕਰਮਨ ਐਵਾਰਡਨਾਲ ਕੀਤਾ ਸਮਾਨਿਤ , ਕਿਸਾਨ ਬੀਬੀ ਵੱਡੇ-ਵੱਡੇ ਕਿਸਾਨਾਂ ਨੂੰ ਪਾਉਂਦੀ ਹੈ ਮਾਤ[/caption] ਦੂਜੇ ਪਾਸੇ ਅੰਮ੍ਰਿਤਸਰ ਦੇ ਵੇਰਕਾ ਖੇਤਰ ਵਿੱਚ ਬਲਬੀਰਪੁਰਾ ਦੀ ਕਿਸਾਨ ਹਰਿੰਦਰ ਕੌਰ ਕੋਲ 33 ਏਕੜ ਜ਼ਮੀਨ ਹੈ। ਉਸਦਾ ਵਿਆਹ 1998 ਵਿੱਚ ਹੋਇਆ ਸੀ ਅਤੇ ਫਿਰ 2000 ਵਿੱਚ ਇਹ ਪਰਿਵਾਰ ਪਿੰਡ ਬਲਬੀਰਪੁਰਾ ਚਲਾ ਗਿਆ ਸੀ। 2007 ਵਿੱਚ ਪਤੀ ਦੇ ਦੇਹਾਂਤ ਤੋਂ ਬਾਅਦ ਹਰਿੰਦਰ ਕੌਰ ਨੇ 3 ਬੱਚਿਆਂ ਦੀ ਪੂਰੀ ਤਰ੍ਹਾਂ ਆਪਣੇ ਮੋਢਿਆਂ 'ਤੇ ਸੰਭਾਲ ਕਰਨ ਦੀ ਜ਼ਿੰਮੇਵਾਰੀ ਲਈ ਸਾਲ 2017-18 ਦੇ ਸੀਜ਼ਨ ਵਿੱਚ ਹਰਿੰਦਰ ਨੇ ਆਪਣੇ ਖੇਤ ਵਿੱਚ ਝੋਨੇ ਦੀ ਬਿਜਾਈ ਕੀਤੀ ਸੀ। ਮਾੜੇ ਮੌਸਮ ਦੀ ਮਾਰ ਝਲਦਿਆਂ ਹਰਿੰਦਰ ਕੌਰ ਨੇ ਇੱਕ ਏਕੜ ਜ਼ਮੀਨ ਵਿੱਚ 1509 ਦੀ 19 ਕੁਇੰਟਲ ਬਾਸਮਤੀ ਦੀ ਫਸਲ ਦੀ ਪੈਦਾਵਾਰ ਕੀਤੀ ਸੀ। -PTCNews


Top News view more...

Latest News view more...