Fri, Apr 19, 2024
Whatsapp

ਖੇਤਾਂ 'ਚ ਆਪਣੇ ਪਤੀ ਨੂੰ ਚਾਹ ਦੇਣ ਜਾ ਰਹੀ ਔਰਤ ਨਾਲ ਵਾਪਰੀ ਇਹ ਘਟਨਾ

Written by  Shanker Badra -- September 08th 2018 12:47 PM -- Updated: September 08th 2018 12:58 PM
ਖੇਤਾਂ 'ਚ ਆਪਣੇ ਪਤੀ ਨੂੰ ਚਾਹ ਦੇਣ ਜਾ ਰਹੀ ਔਰਤ ਨਾਲ ਵਾਪਰੀ ਇਹ ਘਟਨਾ

ਖੇਤਾਂ 'ਚ ਆਪਣੇ ਪਤੀ ਨੂੰ ਚਾਹ ਦੇਣ ਜਾ ਰਹੀ ਔਰਤ ਨਾਲ ਵਾਪਰੀ ਇਹ ਘਟਨਾ

ਖੇਤਾਂ 'ਚ ਆਪਣੇ ਪਤੀ ਨੂੰ ਚਾਹ ਦੇਣ ਜਾ ਰਹੀ ਔਰਤ ਨਾਲ ਵਾਪਰੀ ਇਹ ਘਟਨਾ:ਮਾਛੀਵਾੜਾ ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ ਹੈ ਕਿ ਇੱਕ ਹੱਸਦਾ -ਖੇਡਦਾ ਘਰ ਤਬਾਹ ਹੋ ਗਿਆ ਹੈ।ਜਦੋਂ ਮਾਛੀਵਾੜਾ ਦੇ ਨੇੜਲੇ ਪਿੰਡ ਬੈਰਸਾਲ ਕਲਾਂ ਦੀ ਇੱਕ ਔਰਤ ਖੇਤਾਂ ਵਿਚ ਆਪਣੇ ਪਤੀ ਨੂੰ ਚਾਹ ਦੇਣ ਜਾ ਰਹੀ ਸੀ ਤਾਂ ਅਸਮਾਨੀ ਬਿਜਲੀ ਡਿੱਗ ਗਈ।ਜਿਸ ਕਾਰਨ ਉਸ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ 25 ਸਾਲਾ ਮਨਜਿੰਦਰ ਕੌਰ ਪਤਨੀ ਅਮਨਿੰਦਰ ਸਿੰਘ ਵਜੋਂ ਹੋਈ ਹੈ।ਜਦਕਿ ਇਸ ਦੌਰਾਨ ਉਸ ਦੀ ਸੱਸ ਵੀ ਉਸ ਦੇ ਨਾਲ ਸੀ ਪਰੰਤੂ ਉਹ ਵਾਲ-ਵਾਲ ਬੱਚ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦਾ ਵਿਆਹ ਅਜੇ ਕੁੱਝ ਸਾਲ ਪਹਿਲਾ ਹੀ ਹੋਇਆ ਸੀ।ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ ਦੋ ਮਾਸੂਮ ਬੱਚਿਆਂ ਦੀ ਮਾਂ ਸੀ। -PTCNews


Top News view more...

Latest News view more...