ਖਰੜ ਵਿਖੇ ਵਿਆਹੁਤਾ ਔਰਤ ਦੀ ਗਲਾ ਘੁੱਟ ਕੇ ਹੱਤਿਆ, ਪੜ੍ਹੋ ਪੂਰੀ ਖ਼ਬਰ

woman Murder In Kharar , Deathbody found home
ਖਰੜ ਵਿਖੇ ਵਿਆਹੁਤਾ ਔਰਤ ਦੀ ਗਲਾ ਘੁੱਟ ਕੇ ਹੱਤਿਆ, ਪੜ੍ਹੋ ਪੂਰੀ ਖ਼ਬਰ 

ਖਰੜ ਵਿਖੇ ਵਿਆਹੁਤਾ ਔਰਤ ਦੀ ਗਲਾ ਘੁੱਟ ਕੇ ਹੱਤਿਆ, ਪੜ੍ਹੋ ਪੂਰੀ ਖ਼ਬਰ:ਖਰੜ : ਖਰੜ ਵਿਖੇ ਅਕਾਲੀ ਗੁਰਦੁਆਰਾ ਰੋੜ ‘ਤੇ ਅੱਜ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਘਰ ‘ਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਔਰਤ ਦੀ ਪਛਾਣ 25 ਸਾਲਾਂ ਸੁਖਵਿੰਦਰ ਕੌਰ  ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਸੋਲਖਿਆਜੋਂ ਹੋਈ ਹੈ। ਇਸ ਦੌਰਾਨ ਦੀ ਹੱਤਿਆ ਕਿਸੇ ਨੇ ਮੋਬਾਇਲ ਫੋਨ ਦੀ ਤਾਰ ਨਾਲ ਗਲਾ ਘੁੱਟ ਕੇ ਕੀਤੀ ਹੈ।

woman Murder In Kharar , Deathbody found home
ਖਰੜ ਵਿਖੇ ਵਿਆਹੁਤਾ ਔਰਤ ਦੀ ਗਲਾ ਘੁੱਟ ਕੇ ਹੱਤਿਆ, ਪੜ੍ਹੋ ਪੂਰੀ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਕੌਰ ਦਾ ਵਿਆਹ ਪਿੰਡ ਸੋਲਖਿਆ ਦੇ ਜਵਾਨ ਹਰਜਿੰਦਰ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦਾ ਇੱਕ ਪੁੱਤਰ ਵੀ ਹੈ। ਇਸ ਤੋਂ ਬਾਅਦ ਮ੍ਰਿਤਕ ਸੁਖਵਿੰਦਰ ਕੌਰ ਦੀ ਆਪਣੇ ਪਤੀ ਹਰਜਿੰਦਰ ਸਿੰਘ ਨਾਲ ਅਨਬਨ ਚੱਲ ਰਹੀ ਸੀ। ਇਸ ਕਲੇਸ਼ ਦੇ ਚਲਦਿਆਂ ਸੁਖਵਿੰਦਰ ਕੌਰ ਆਪਣੇ ਸਹੁਰੇ ਘਰ ਨੂੰ ਛੱਡ ਕਰ ਆਪਣੇ ਪ੍ਰੇਮੀ ਦਪਿੰਦਰ ਸਿੰਘ ਨਿਵਾਸੀ ਪਿੰਡ ਚੋਲਟਾ ਖੁਰਦ ਦੇ ਨਾਲ ਰਹਿ ਰਹੀ ਸੀ। ਦੋਵਾਂ ਨੇ 15 ਦਿਨ ਪਹਿਲਾਂ ਹੀ ਖਰੜ ਵਿਖੇ ਕਿਰਾਏ ‘ਤੇ ਮਕਾਨ ਲਿਆ ਸੀ।

woman Murder In Kharar , Deathbody found home
ਖਰੜ ਵਿਖੇ ਵਿਆਹੁਤਾ ਔਰਤ ਦੀ ਗਲਾ ਘੁੱਟ ਕੇ ਹੱਤਿਆ, ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਮ੍ਰਿਤਕਾ ਦੇ ਨਾਲ ਰਹਿ ਰਹੇ ਦਪਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਅੱਜ ਕਿਸੇ ਕੰਮ ਲਈ ਘਰੋਂ ਬਾਹਰ ਚਲਾ ਗਿਆ ਸੀ ਅਤੇ ਜਦੋਂ ਦੁਪਹਿਰ ਨੂੰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਸੁਖਵਿੰਦਰ ਕੌਰ ਦੀ ਕਿਸੇ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਉਸਦੇ ਗਲੇ ਵਿੱਚ ਮੋਬਾਇਲ ਚਾਰਜਰ ਦੀ ਤਾਰ ਚਿੰਮੜੀ ਹੋਈ ਸੀ ਅਤੇ ਉਸਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਇਸ ਤੋਂ ਬਾਅਦ ਦਪਿੰਦਰ ਸਿੰਘ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।

woman Murder In Kharar , Deathbody found home
ਖਰੜ ਵਿਖੇ ਵਿਆਹੁਤਾ ਔਰਤ ਦੀ ਗਲਾ ਘੁੱਟ ਕੇ ਹੱਤਿਆ, ਪੜ੍ਹੋ ਪੂਰੀ ਖ਼ਬਰ

ਜਿਸ ਤੋਂ ਬਾਅਦ ਪੁਲਿਸ ਨੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾ ਦੇ ਪ੍ਰੇਮੀ ਦਪਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਖਰੜ ਸਿਟੀ ਥਾਣਾ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਹੁਣੇ ਇਸ ਕਤਲ ਦੇ ਬਾਰੇ ਵਿੱਚ ਇਹ ਪਤਾ ਨਹੀਂ ਚੱਲ ਰਿਹਾ ਕਿ ਇਹ ਕਤਲ ਕਿਸਨੇ ਕੀਤਾ ਹੈ। ਪੁਲਿਸ ਮ੍ਰਤਕਾ ਦੇ ਪਤੀ ਹਰਜਿੰਦਰ ਸਿੰਘ ਕੋਲੋਂ ਵੀ ਇਸ ਬਾਰੇ ਵਿੱਚ ਪੁੱਛਗਿਛ ਕਰੇਗੀ।
-PTCNews