ਹੋਰ ਖਬਰਾਂ

ਔਰਤ ਦਾ ਪਰਸ ਚੁੱਕ ਕੇ ਪੰਛੀ ਨੇ ਮਾਰੀ ਉਡਾਰੀ, ਵੇਖੋ Funny Video

By Riya Bawa -- November 09, 2021 3:11 pm -- Updated:Feb 15, 2021

Funny Video: ਦੇਸ਼ ਵਿਚ ਜਾਨਵਰਾਂ ਤੇ ਪੰਛੀਆਂ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਕਸਰ ਦੇਖਣ ਨੂੰ ਮਿਲਦੀਆਂ ਹਨ। ਇਕ ਪੰਛੀ ਦੀ ਅਜਿਹੀ ਹੀ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਔਰਤ ਆਪਣਾ ਪਰਸ ਤੇ ਮੋਬਾਈਲ ਇੱਕ ਕੰਧ ਉੱਤੇ ਰੱਖਦੀ ਹੈ। ਉਹ ਕੁਝ ਦੂਰ ਜਾਂਦੀ ਹੈ ਤਾਂ ਇੱਕ ਪੰਛੀ ਆ ਕੇ ਉਸ ਦਾ ਪਰਸ ਆਪਣੀ ਚੁੰਝ ਵਿੱਚ ਦਬਾ ਕੇ ਉੱਡ ਜਾਂਦਾ ਹੈ। ਹੁਣ ਤੱਕ ਇਸ ਨੂੰ 7 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ hepgul5 ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਕੰਧ 'ਤੇ ਆਪਣਾ ਪਰਸ ਤੇ ਮੋਬਾਈਲ ਰੱਖ ਕੇ ਘੁੰਮ ਰਹੀ ਹੈ, ਉਦੋਂ ਹੀ ਇੱਕ ਪੰਛੀ ਆ ਕੇ ਉਸ ਦਾ ਪਰਸ ਆਪਣੀ ਚੁੰਝ 'ਚ ਦਬਾ ਕੇ ਉੱਡ ਜਾਂਦਾ ਹੈ। ਫਿਰ ਔਰਤ ਉਸ ਦੇ ਪਿੱਛੇ ਭੱਜਦੀ ਦਿਖਾਈ ਦਿੰਦੀ ਹੈ। ਉਸ ਦੀ ਦੋਸਤ ਜੋ ਵੀਡੀਓ ਬਣਾ ਰਹੀ ਹੈ, ਉਸ ਦੀ ਇਹ ਹਾਲਤ ਦੇਖ ਕੇ ਹੱਸਣ ਲੱਗ ਪੈਂਦੀ ਹੈ।ਵੀਡੀਓ 'ਤੇ ਲੋਕ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।

View this post on Instagram

A post shared by hepgul5 (@hepgul5)

 

 

 

-PTC News

  • Share