Tue, Apr 23, 2024
Whatsapp

ਆਖ਼ਿਰ ਕਿਓਂ ਕਰਵਾਚੌਥ ਦੇ ਦੋ ਦਿਨ ਬਾਅਦ ਵਪਾਰੀ ਦੀ ਪਤਨੀ ਨੇ ਜ਼ਿੰਦਗੀ ਤੋਂ ਕੀਤੀ ਤੌਬਾ

Written by  Jagroop Kaur -- November 06th 2020 07:19 PM
ਆਖ਼ਿਰ ਕਿਓਂ ਕਰਵਾਚੌਥ ਦੇ ਦੋ ਦਿਨ ਬਾਅਦ ਵਪਾਰੀ ਦੀ ਪਤਨੀ ਨੇ ਜ਼ਿੰਦਗੀ ਤੋਂ ਕੀਤੀ ਤੌਬਾ

ਆਖ਼ਿਰ ਕਿਓਂ ਕਰਵਾਚੌਥ ਦੇ ਦੋ ਦਿਨ ਬਾਅਦ ਵਪਾਰੀ ਦੀ ਪਤਨੀ ਨੇ ਜ਼ਿੰਦਗੀ ਤੋਂ ਕੀਤੀ ਤੌਬਾ

ਜਲੰਧਰ : ਗ੍ਰੀਨ ਮਾਡਲ ਟਾਊਨ ਦੇ ਸ਼ਿਵ ਵਿਹਾਰ 'ਚ ਰਹਿਣ ਵਾਲੇ ਕੰਪਿਊਟਰ ਵਪਾਰੀ ਦੀ ਪਤਨੀ ਰੇਣੂ ਸ਼ਰਮਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੌਕੇ 'ਤੇ ਪੁੱਜੀ। ਥਾਣਾ 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਰੁਪੇਸ਼ ਸ਼ਰਮਾ ਦੀ ਪਤਨੀ ਮ੍ਰਿਤਕਾ ਕੋਲ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਵਪਾਰੀ ਰੁਪੇਸ਼ ਸ਼ਰਮਾ ਦਾ ਇੱਕ ਬੇਟਾ ਅਤੇ ਬੇਟੀ ਹੈ ਜੋ ਕੈਨੇਡਾ 'ਚ ਰਹਿੰਦੇ ਹਨ। ਜਿੰਨਾ ਨੂੰ ਪਰਿਵਾਰ ਵੱਲੋਂ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕੰਪਿਊਟਰ ਵਪਾਰ ਨਾਲ ਸਬੰਧਤ ਕਾਰੋਬਾਰੀ ਦੇ ਮਾਲਕ ਰੁਪੇਸ਼ ਸ਼ਰਮਾ ਦੀ ਪਤਨੀ ਨੇ ਬਹੁਤ ਹੀ ਚਾਵਾਂ ਨਾਲ ਕਰਵਾ ਚੌਥ ਦਾ ਵਰਤ ਰੱਖਿਆ ਸੀ ਪਰ ਵਰਤ ਦੇ ਦੋ ਦਿਨ ਬਾਅਦ ਰੇਣੂ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਤੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਆਪਣੀ ਵਰਤ ਵਾਲੀ ਫੋਟੋ ਵੀ ਫੇਸਬੁੱਕ 'ਤੇ ਪਾਈ ਸੀ ਜਿਸ 'ਚ ਉਸ ਨੇ 'ਸੱਜਣਾ ਹੈ ਮੁਝੇ ਸੱਜਣਾ ਕੇ ਲੀਏ' ਗੀਤ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ। ਜਾਣਕਾਰੀ ਮੁਤਾਬਿਕ ਵੀਰਵਾਰ ਰਾਤ ਪਤੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਉਸ ਨੇ ਫੰਦਾ ਲਗਾ ਕੇ ਆਤਮਹੱਤਿਆ ਕਰ ਲਈ।ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਆਖਿਰ ਪਤੀ ਨਾਲ ਛੋਟੀ ਜਿਹੀ ਤਕਰਾਰ ਤੋਂ ਬਾਅਦ ਰੇਣੂ ਨੇ ਇਹ ਕਦਮ ਕਿਉਂ ਚੁੱਕਿਆ ਜਦੋਂ ਕਿ ਦੋ ਦਿਨ ਪਹਿਲਾਂ ਤਾਂ ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਆ ਰਹੀ ਸੀ। ਉਥੇ ਹੀ ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਰੁਪੇਸ਼ ਸ਼ਰਮਾ ਦੇ ਬਿਆਨਾਂ 'ਤੇ ਧਾਰਾ-174 ਤਹਿਤ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਖੁਦਕੁਸ਼ੀ ਦੇ ਕਾਰਨਾਂ ਦਾ ਵੀ ਪਤਾ ਲਗਾ ਲਿਆ ਜਾਵੇਗਾ।


Top News view more...

Latest News view more...