ਵਾਇਰਲ ਖਬਰਾਂ

ਸ਼ਰਮਨਾਕ : ਮਾਸੂਮ ਨੂੰ ਬੇਰਹਿਮੀ ਨਾਲ ਕੁੱਟ ਰਹੀ ਸੀ ਕਲਯੁੱਗੀ ਮਾਂ, ਪਿਓ ਬਣਾ ਰਿਹਾ ਸੀ ਵੀਡੀਓ !

By Jashan A -- November 17, 2019 6:15 pm

ਸ਼ਰਮਨਾਕ : ਮਾਸੂਮ ਨੂੰ ਬੇਰਹਿਮੀ ਨਾਲ ਕੁੱਟ ਰਹੀ ਸੀ ਕਲਯੁੱਗੀ ਮਾਂ, ਪਿਓ ਬਣਾ ਰਿਹਾ ਸੀ ਵੀਡੀਓ !,ਨਵੀਂ ਦਿੱਲੀ: ਆਏ ਦਿਨ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਸਭ ਹੈਰਾਨ ਹੋ ਜਾਂਦੇ ਹਨ। ਕੁਝ ਅਜਿਹੀਆਂ ਵੀਡੀਓਜ਼ ਵੀ ਹੁੰਦੀਆਂ ਹਨ, ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਕਲਯੁੱਗੀ ਮਾਂ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ।

ਹੋਰ ਪੜ੍ਹੋ: ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਨੂੰ ਦਰਸਾਉਂਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ

ਬੱਚੀ ਰੋਂਦੀ ਕੁਰਲਾਉਂਦੀ ਰਹੀ ਅਤੇ ਆਪਣੇ ਪਿਤਾ ਅੱਗੇ ਬਚਾਉਣ ਲਈ ਤਰਲੇ ਪਾ ਰਹੀ ਹੈ ਪਰ ਪਿਤਾ ਲੁਕ ਕੇ ਵੀਡੀਓ ਬਣਾ ਰਿਹਾ ਸੀ। ਡੀਓ ਵਿਚ ਲੜਕੀ ਦੀ ਮਾਂ ਉਸ ਨਾਲ ਬੁਰੀ ਤਰ੍ਹਾਂ ਨਾਲ ਖਿੱਚ-ਧੂਹ ਕਰਦੀ ਰਹੀ ਅਤੇ ਉਸ ਦੀ ਪਿੱਠ 'ਤੇ ਲਗਾਤਾਰ ਥੱਪੜ ਮਾਰਦੀ ਰਹੀ। ਫਿਲਹਾਲ ਪੁਲਿਸ ਨੇ ਮਾਂ ਅਤੇ ਪਿਉ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share