Fri, Apr 19, 2024
Whatsapp

ਪੁਲਿਸ ਮੁਲਾਜ਼ਮ ਨੇ ਕੀਤੀ ਮਹਿਲਾ ਵਕੀਲ ਨਾਲ ਬਦਸਲੂਕੀ, ਜਾਂਚ ਜਾਰੀ

Written by  Jagroop Kaur -- March 21st 2021 12:07 PM -- Updated: March 21st 2021 12:21 PM
ਪੁਲਿਸ ਮੁਲਾਜ਼ਮ ਨੇ ਕੀਤੀ ਮਹਿਲਾ ਵਕੀਲ ਨਾਲ ਬਦਸਲੂਕੀ, ਜਾਂਚ ਜਾਰੀ

ਪੁਲਿਸ ਮੁਲਾਜ਼ਮ ਨੇ ਕੀਤੀ ਮਹਿਲਾ ਵਕੀਲ ਨਾਲ ਬਦਸਲੂਕੀ, ਜਾਂਚ ਜਾਰੀ

ਚੰਡੀਗੜ੍ਹ ਦੇ ਸੈਕਟਰ 26 ਦੇ ਨਾਈਟ ਕਲੱਬ ਦੇ ਬਾਹਰ ਇਕ ਪੁਲਿਸ ਮੁਲਾਜ਼ਮ ਵੱਲੋਂ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ 'ਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗਰਿਮਾ ਪਾਂਡੇ ਨਾਮ ਦੀ ਮਹਿਲਾ ਆਪਣੇ ਮਿੱਤਰ ਨਾਲ ਕਲੱਬ 'ਚ ਪਾਰਟੀ ਕਰਨ ਤੋਂ ਬਾਅਦ ਜਦ ਬਾਹਰ ਨਿਕਲੇ ਤਾਂ ਕਲੱਬ ਦੇ ਬਾਹਰ ਖੜ੍ਹੇ ਕਾਂਸਟੇਬਲ ਵੱਲੋਂ ਉਹਨਾਂ 'ਤੇ ਭੱਦੇ ਕਮੈਂਟ ਕੀਤੇ ਗਏ| Tamzaraa Reviews: Ratings of Tamzaraa, Sector 26, Chandigarh | nearbuy.comਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ ਜਿਸ ਦਾ ਵਿਰੋਧ ਮਹਿਲਾ ਵੱਲੋਂ ਕੀਤਾ ਗਿਆ ਤਾਂ ਕਾਂਸਟੇਬਲ ਨਹੀਂ ਹਟਿਆ ਤੇ ਉਸ ਵੱਲੋਂ ਪਿਸਟਲ ਤੱਕ ਦਿਖਾਈ ਗਈ। ਜਿਸ ਦੀ ਸ਼ਿਕਾਇਤ ਪੀੜਤ ਮਹਿਲਾ ਵੱਲੋਂ ਸੈਕਟਰ 26 ਦੇ ਥਾਣੇ 'ਚ ਕੀਤੀ ਗਈ ਹੈ।MeToo on campus: UK universities investigate sexual assaults themselves | Higher education | The Guardian ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   ਇਥੇ ਦੱਸਣਯੋਗ ਹੈ ਕਿ ਛੇੜਛਾੜ ਕਰਨ ਵਾਲਾ ਪੁਲਿਸ ਮੁਲਾਜ਼ਮ ਦੀਪਕ ਸੈਕਟਰ 19 ਦੇ ਐਸ ਐਚ ਓ ਦਾ ਗੰਨਮੈਨ ਹੈ। ਜਿਸ ਨੂੰ ਫਿਲਹਾਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਕਿਸੇ ਹੋਰ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਹੈ ਤੇ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ। ਹਾਲਾਂਕਿ ਮੁਲਾਜ਼ਮ ਦੀਪਕ ਆਪਣੇ 'ਤੇ ਲੱਗੇ ਆਰੋਪਾਂ ਨੂੰ ਝੂਠਾ ਦੱਸ ਰਿਹਾ ਹੈ। ਉਥੇ ਹੀ ਸ਼ਿਕਾਇਤਕਰਤਾ ਮਹਿਲਾ ਗਰਿਮਾ ਪਾਂਡੇ ਜੋ ਕਿ ਇੱਕ ਵਕੀਲ ਹੈ। ਉਹਨਾਂ ਵੱਲੋਂ ਮਾਮਲੇ 'ਚ ਸਖਤੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। The Times Of India on Twitter:

ਮਹਿਲਾ ਦਾ ਕਹਿਣਾ ਹੈ ਕਿ ਮੌਕੇ ’ਤੇ ਮੌਜੂਦ ਸਾਰੇ ਪੁਲਿਸ ਜਵਾਨ ਦੋਸ਼ੀ ਕਾਂਸਟੇਬਲ ਨੂੰ ਬਚਾਉਣ ’ਚ ਲੱਗੇ ਸਨ। ਐੱਸ.ਪੀ.ਸਿਟੀ ਕੇਤਨ ਬੰਸਲ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਅਤੇ ਪੀ.ਐੱਸ.ਓ. ਦੀਵਾ ਦੀ ਥਾਣਾ 19 ’ਚ ਚੌਕੀਦਾਰ ਦੀ ਡਿਊਟੀ ਲਗਾ ਦਿੱਤੀ ਹੈ। ਫਿਲਹਾਲ ਮਾਮਲੇ ਮਹਿਲਾ ਪੱਖ ਵੱਲੋਂ ਸੋਮਵਾਰ ਨੂੰ ਪੁਲਿਸ ਸਟੇਸ਼ਨ ’ਚ ਆ ਕੇ ਬਿਆਨ ਦਰਜ ਕਰਵਾਏ ਜਾਣਗੇ ।ਇਸ ਤੋਂ ਬਾਅਦ ਪੁਲਸ ਮਾਮਲੇ ਵਿਚ ਅਗਲੀ ਕਰਵਾਈ ਕਰੇਗੀ ।
ਖ਼ੈਰ ਇਸ ਮਾਮਲੇ 'ਚ ਕੌਣ ਸੱਚ ਕਹਿ ਰਿਹਾ ਹੈ ਅਤੇ ਕੌਣ ਝੂਠ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ , ਪਰ ਇਥੇ ਪੁਲਿਸ ਵਾਲਿਆਂ 'ਤੇ ਅਜਿਹੇ ਆਰੋਪ ਲੱਗਣ ਅਤੇ ਪੁਲਿਸ ਵੱਲੋਂ ਅਜਿਹੇ ਮਾਮਲੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ , ਅਕਸਰ ਹੀ ਪੁਲਿਸ ਵਾਲਿਆਂ 'ਤੇ ਅਜਿਹੇ ਗੰਭੀਰ ਦੋਸ਼ ਲਗਦੇ ਆਏ ਹਨ , ਅਤੇ ਕੁਝ ਅਧਿਕਾਰੀ ਵਰਦੀ ਨੂੰ ਦਾਗਦਾਰ ਕਰਦੇ ਵੀ ਪਾਏ ਗਏ ਹਨ।

Top News view more...

Latest News view more...