ਹੁਣ ਕੋਰੋਨਾ ਮਹਾਂਮਾਰੀ ਵੀ ਬਣੀ ਮਾਤਾ , ਔਰਤਾਂ ਕਰ ਰਹੀਆਂ ਨੇ ਪੂਜਾ

Women seen worshipping coronavirus as goddess in Bihar
ਹੁਣ ਕੋਰੋਨਾ ਮਹਾਂਮਾਰੀ ਵੀ ਬਣੀ ਮਾਤਾ , ਔਰਤਾਂ ਕਰ ਰਹੀਆਂ ਨੇ ਪੂਜਾ   

ਹੁਣ ਕੋਰੋਨਾ ਮਹਾਂਮਾਰੀ ਵੀ ਬਣੀ ਮਾਤਾ , ਔਰਤਾਂ ਕਰ ਰਹੀਆਂ ਨੇ ਪੂਜਾ:ਬਿਹਾਰ : ਜਿਥੇ ਕੋਰੋਨਾ ਦੀ ਲਾਗ ਨੇ ਪੂਰੇ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਉਥੇ ਹੀ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇਸ ਨਾਲ ਜੁੜੇ ਅੰਧ-ਵਿਸ਼ਵਾਸ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਕੋਰੋਨਾ ਤੋਂ ਮੁਕਤੀ ਪਾਉਣ ਲਈ ਕਿਤੇ ਗੀਤ ਗਾ ਰਹੀਆਂ ਔਰਤਾਂ ਦੀ ਵੀਡੀਓ ਸਾਹਮਣੇ ਆ ਆਉਂਦੀ ਹੈ ਤੇ ਕਿਤੇ ਇਨਸਾਨ ਦੀ ਬਲੀ ਦੇ ਦਿੱਤੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕੋਰੋਨਾ ਦਾ ਡਰ ਇੰਨਾ ਹੈ ਕਿ ਲੋਕਾਂ ਨੇ ਇਸ ਨੂੰ ਅੰਧਵਿਸ਼ਵਾਸ ਦੇ ਨਾਮ ‘ਤੇ ਮਾਂ ਵਜੋਂ ਪੂਜਾ ਕਰਨਾ ਸ਼ੁਰੂ ਕਰ ਦਿੱਤਾ ਹੈ।ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਬਿਹਾਰ ਦੇ ਛਾਪਰਾ ਜ਼ਿਲੇ ਦੀ ਹੈ। ਜਿਥੇ ਕੁਝ ਔਰਤਾਂ ਕੋਰੋਨਾ ਨੂੰ ਭਗਵਾਨ ਮੰਨ ਕੇ ਪੂਜਾ ਕਰ ਰਹੀਆਂ ਹਨ। ਇੱਥੋਂ ਦੀਆਂ ਔਰਤਾਂ ਦਾ ਮੰਨਣਾ ਹੈ ਕਿ ਕੋਰੋਨਾ ਮਾਂ ਦੀ ਪੂਜਾ ਕਰਨ ਅਤੇ ਉਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਇਸ ਵਾਇਰਸ ਦਾ ਖਾਤਮਾ ਕੀਤਾ ਜਾ ਸਕਦਾ ਹੈ।

ਦੇਸ਼ ਵਿਚ ਲਾਕਡਾਉਨ 5 ਵਿਚ ਕੁਝ ਢਿੱਲ ਦਿੱਤੀ ਗਈ ਹੈ, ਜਿਸਦਾ ਫਾਇਦਾ ਉਠਾਉਂਦਿਆਂ ਇਹ ਔਰਤਾਂ ਆਪਣੇ ਘਰਾਂ ਤੋਂ ਬਾਹਰ ਗਈਆਂ ਅਤੇ ਇਕ ਮੰਦਰ ਵਿਚ ਪਹੁੰਚੀਆਂ। ਜਿਸ ਦਾ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬਿਹਾਰ ਦੀਆਂ ਕੁਝ ਔਰਤਾਂ ਕੋਰੋਨਾ ਨੂੰ ਚੇਚਕ ਮਾਤਾ ਵਾਂਗ ਦਰਜਾ ਦੇ ਕੇ ਉਸਦੀ ਪੂਜਾ ਕਰ ਰਹੀਆਂ ਹਨ। ਇਹ ਹੀ ਨਹੀਂ ਕੋਰੋਨਾ ਮਾਤਾ ਦੇ ਦਰਸ਼ਨ ਕੀਤੇ ਜਾਣ ਦਾ ਦਾਅਵਾ ਵੀ ਕਰ ਰਹੀਆਂ ਹਨ।

ਇਸ ਵੀਡੀਓ ਵਿਚ ਇਕ ਔਰਤ ਕਹਿ ਰਹੀ ਹੈ ਕਿ ਦੋ ਔਰਤਾਂ ਆਪਣੇ ਕੰਮਕਾਰ ਵਿਚ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਨੇੜੇ ਹੀ ਇਕ ਗਾਂ ਘਾਹ ਚਰ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੇਖਦੇ ਹੀ ਦੇਖਦੇ ਗਾਂ ਨੇ ਔਰਤ ਦਾ ਰੂਪ ਧਾਰ ਲਿਆ। ਜਦੋਂ ਕੰਮ ਕਰ ਰਹੀਆਂ ਔਰਤਾਂ ਡਰ ਕੇ ਭੱਜਣ ਲੱਗੀਆਂ। ਉਕਤ ਔਰਤ ਨੇ ਉਨ੍ਹਾਂ ਨੂੰ ਰੋਕ ਕੇ ਕਿਹਾ ਕਿ ਮੈ ਕੋਰੋਨਾ ਮਾਤਾ ਹਾਂ। ਹਫ਼ਤੇ ‘ਚ ਦੋ ਦਿਨ ਸੋਮਵਾਰ ‘ਤੇ ਸ਼ੁੱਕਰਵਾਰ ਪੂਜਾ ਸਮੱਗਰੀ ਚੜਾ ਕੇ ਮੇਰੀ ਪੂਜਾ ਕਰੋ, ਇਸ ਤਰ੍ਹਾਂ ਕਰਨ ਨਾਲ ਮੈਂ ਆਪਣੇ ਆਪ ਚਲੀ ਜਾਵਾਂਗੀ। ਬਸ ਫ਼ਿਰ ਇਸ ਤੋਂ ਬਾਅਦ ਔਰਤਾਂ ਨੇ ਇਸਦੀ ਪੂਜਾ ਤੱਕ ਕਰਨੀ ਸ਼ੁਰੂ ਕਰ ਦਿੱਤੀ ਹੈ।
-PTCNews