Women T20 World Cup 2020: ਭਾਰਤੀ ਮਹਿਲਾ ਟੀਮ ਹੋਇਆ ਐਲਾਨ, ਹਰਮਨਪ੍ਰੀਤ ਕੌਰ ਕਰੇਗੀ ਕਪਤਾਨੀ

Women Cricket Team

Women T20 World Cup 2020: ਭਾਰਤੀ ਮਹਿਲਾ ਟੀਮ ਹੋਇਆ ਐਲਾਨ, ਹਰਮਨਪ੍ਰੀਤ ਕੌਰ ਕਰੇਗੀ ਕਪਤਾਨੀ,ਨਵੀਂ ਦਿੱਲੀ: ਮਹਿਲਾ ਟੀ-20 ਵਰਲਡ ਕੱਪ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਟੀਮ ਦਾ ਐਲਾਨ ਕਰ ਦਿੱਤਾ ਹੈ। ਬੋਰਡ ਨੇ 15 ਮੈਂਬਰੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪ ਦਿੱਤੀ ਹੈ। ਉਥੇ ਹੀ ਸਮ੍ਰਿਤੀ ਮੰਧਾਨਾ ਉਨ੍ਹਾਂ ਨਾਲ ਉਪਕਪਤਾਨ ਦੇ ਰੂਪ ‘ਚ ਜ਼ਿੰਮੇਵਾਰੀ ਸੰਭਾਲੇਗੀ।

ਤੁਹਾਨੂੰ ਦੱਸ ਦੇਈਏ ਕਿ ਮਹਿਲਾ ਟੀ-20 ਵਰਲਡ ਕੱਪ 21 ਫਰਵਰੀ ਤੋਂ 8 ਮਾਰਚ ਤੱਕ ਆਸਟਰੇਲੀਆ ਵਿੱਚ ਹੋਣ ਜਾ ਰਿਹਾ ਹੈ, ਇਹ ਆਈਸੀਸੀ ਦਾ ਮਹਿਲਾਵਾਂ ਦਾ ਟੀ -20 ਵਿਸ਼ਵ ਕੱਪ ਦਾ ਸੱਤਵਾਂ ਟੂਰਨਾਮੈਂਟ ਹੈ।

ਹੋਰ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ ਸਿੱਖਿਆ ਬੋਰਡ ਨੇ ਕੀਤਾ ਨਵਾਂ ਐਲਾਨ,ਜਾਣੋਂ

ਮਹਿਲਾ ਟੀ-20 ਵਰਲਡ ਕੱਪ ਲਈ ਭਾਰਤੀ ਟੀਮ :- ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਸ਼ੇਫਾਲੀ ਵਰਮਾ, ਜੇਮਿਮਾ ਰੋਡ੍ਰੀਗੇਜ, ਹਰਲੀਨ ਦਿਓਲ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਨਮੂਰਤੀ, ਰਿਚਾ ਘੋਸ਼, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾਕਾਰ, ਅਰੁੰਧਤੀ ਰੈੱਡੀ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News