Advertisment

ICC Women T20 World Cup: ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਨੇ ਜਿੱਤਿਆ ਖਿਤਾਬ

author-image
PTC NEWS
Updated On
New Update
ICC Women T20 World Cup: ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਨੇ ਜਿੱਤਿਆ ਖਿਤਾਬ
Advertisment
ਮੈਲਬੋਰਨ: ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਖੇਡਿਆ ਗਿਆ। ਜਿਸ 'ਚ ਆਸਟ੍ਰੇਲੀਆ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ 85 ਦੌੜਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ।
Advertisment
ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਨਿਰਧਾਰਤ 20 ਓਵਰਾਂ ’ਚ 4 ਵਿਕਟਾਂ ਦੇ ਨੁਕਸਾਨ ’ਤੇ 184 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਨੂੰ ਜਿੱਤ ਲਈ 185 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟਰੇਲੀਆ ਵੱਲੋਂ ਮਿਲੇ 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ 99 ਦੌੜਾਂ 'ਤੇ ਭਾਰਤ ਦੀ ਸਾਰੀ ਟੀਮ ਸਿਮਟ ਗਈ। ਟੀਮਾਂ : ਭਾਰਤ (ਪਲੇਇੰਗ ਇਲੈਵਨ) : ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਤਾਨੀਆ ਭਾਟੀਆ (ਵਿਕਟਕੀਪਰ), ਜੇਮੀਮਾ ਰੋਡਰਿਗਸ, ਹਰਮਨਪ੍ਰੀਤ ਕੌਰ (ਕਪਤਾਨ), ਵੇਦਾ ਕ੍ਰਿਸ਼ਣਮੂਰਤੀ, ਦੀਪਤੀ ਸ਼ਰਮਾ, ਸ਼ਿਖਾ ਪਾਂਡੇ, ਰਾਧਾ ਯਾਦਵ, ਪੂਨਮ ਯਾਦਵ ਅਤੇ ਰਾਜੇਸ਼ਵਰੀ ਗਾਇਕਵਾੜ। ਆਸਟਰੇਲੀਆ (ਪਲੇਇੰਗ ਇਲੈਵਨ) : ਐਲੀਸਾ ਹੀਲੀ (ਵਿਕਟਕੀਪਰ), ਬੇਥ ਮੂਨੀ, ਮੇਗ ਲੈਨਿੰਗ (ਕਪਤਾਨ), ਜੇਸ ਜੋਨਾਸਨ, ਐਸ਼ਲੀਗ ਗਾਰਡਨਰ, ਰਾਚੇਲ ਹੇਨਸ, ਨਿਕੋਲਾ ਕੈਰੀ, ਸੋਫੀ ਮੋਲਿਨੀਕਸ, ਜਾਰਜੀਆ ਵੇਅਰਹਮ, ਡੇਲੀਸਾ ਕਿਮਿੰਸ ਅਤੇ ਮੇਗਾਨ ਸਕਟ। -PTC News -
punjabi-news latest-punjabi-news %e0%a8%86%e0%a8%b8%e0%a8%9f%e0%a9%8d%e0%a8%b0%e0%a9%87%e0%a8%b2%e0%a9%80%e0%a8%86-%e0%a8%a8%e0%a9%87-%e0%a8%9c%e0%a8%bf%e0%a9%b1%e0%a8%a4%e0%a8%bf%e0%a8%86-%e0%a8%9f%e0%a9%8020-%e0%a8%b5%e0%a8%bf %e0%a8%9f%e0%a9%8020-%e0%a8%b5%e0%a8%bf%e0%a8%b6%e0%a8%b5-%e0%a8%95%e0%a9%b1%e0%a8%aa
Advertisment

Stay updated with the latest news headlines.

Follow us:
Advertisment