Advertisment

Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ

author-image
Jashan A
New Update
Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ
Advertisment
Women T20 World Cup: ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ,ਨਵੀਂ ਦਿੱਲੀ: ਭਾਰਤੀ ਟੀਮ ਦਾ ਸਾਹਮਣਾ ਆਈ.ਸੀ.ਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ 2009 ਦੀ ਚੈੰਪੀਅਨ ਇੰਗਲੈਂਡ ਨਾਲ ਹੋਵੇਗਾ, ਜਿਸ ਨੂੰ ਵੈਸਟ ਇੰਡੀਜ਼ ਨੇ ਆਖਰੀ ਗਰੁਪ ਮੈਚ 'ਚ ਚਾਰ ਵਿਕੇਟ ਨਾਲ ਹਰਾਇਆ ਸੀ। publive-image ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਗਰੁਪ ਪੜਾਅ 'ਚ ਤਿੰਨਾਂ ਮੈਚ ਜਿੱਤੇ ਹਨ ਅਤੇ ਹੁਣ ਉਹ ਇੰਗਲੈਂਡ ਤੋਂ ਪਿਛਲੇ ਸਾਲ 50 ਓਵਰਾਂ ਦੇ ਵਿਸ਼ਵ ਕੱਪ ਫਾਇਨਲ 'ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੁੰਣਗੇ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਆਖਰੀ ਪੂਲ ਮੈਚ ਵਿੱਚ ਤਿੰਨ ਵਾਰ ਦੀ ਚੈੰਪੀਅਨ ਆਸਟਰੇਲੀਆ ਨੂੰ ਹਰਾਇਆ। world cupਪਿਛਲੇ ਸਾਲ ਦੀ ਚੈੰਪੀਅਨ ਵੈਸਟ ਇੰਡੀਜ਼ ਗਰੁਪ ਏ ਵਿੱਚ ਅੱਠ ਅੰਕ ਲੈ ਕੇ ਚੋਟੀ ਉੱਤੇ ਰਹੀ। ਇੰਡੀਜ਼ ਟੀਮ ਨੇ ਆਖਰੀ ਲੀਗ ਮੈਚ ਵਿੱਚ ਇੰਗਲੈਂਡ ਨੂੰ ਆਖਰੀ ਓਵਰ ਵਿੱਚ ਹਰਾਇਆ। ਹੁਣ 22 ਨਵੰਬਰ ਨੂੰ ਪਹਿਲੇ ਸੈਮੀਫਾਇਨਲ 'ਚ ਉਸ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। —PTC News-
sports-news indian-women-cricket-team latest-sports-news sports-news-in-punjabi
Advertisment

Stay updated with the latest news headlines.

Follow us:
Advertisment