Sat, Apr 20, 2024
Whatsapp

ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ  

Written by  Shanker Badra -- May 17th 2021 12:29 PM
ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ  

ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ  

ਨਵੀਂ ਦਿੱਲੀ : ਇਹ ਖ਼ਬਰ ਤੁਹਾਡੀ ਸਿਹਤ ਨਾਲ ਜੁੜੀ ਹੈ ,ਜਿਨ੍ਹਾਂ ਨੂੰ ਦੇਰ ਤੱਕ ਕੰਮ ਕਰਨ ਦੀ ਆਦਤ ਹੈ। ਜੇ ਤੁਸੀਂ ਵੀ ਦਫਤਰ ਵਿਚ ਜਾਂ ਘਰ ਵਿਚ ਲੰਬਾ ਸਮਾਂ ਦਫਤਰੀ ਕੰਮ ਕਰ ਰਹੇ ਹੋ ਤਾਂ ਸਾਵਧਾਨ ਰਹੋ। ਇਸ ਨਾਲ ਜਾਨ ਵੀ ਜਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ( WHO ) ਨੇ ਇਕ ਰਿਪੋਰਟ ਵਿਚ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਲੰਬੇ ਘੰਟੇ ਤੱਕ ਕੰਮ ਕਰਨ ਦੀ ਵਜ੍ਹਾ ਕਰਕੇ ਲੋਕ ਮਰ ਰਹੇ ਹਨ। [caption id="attachment_497968" align="aligncenter" width="273"]Working long hours is killing hundreds of thousands , WHO Study Shows ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ 'ਚ ਦੇਵੇਗੀ ਕੋਰੋਨਾ ਦੀ ਰਿਪੋਰਟ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਗਈ ਹੈ। ਖਾਣ ਪੀਣ ਤੋਂ ਲੈ ਕੇ ਪਾਰਟੀ ਕਰਨ, ਦੋਸਤਾਂ ਨੂੰ ਮਿਲਣ, ਬਾਹਰ ਜਾਣ ਅਤੇ ਦਫਤਰ ਦਾ ਕੰਮ ਕਰਨ ਤੱਕ ਸਾਰੇ ਤਰੀਕੇ ਬਦਲ ਗਏ ਹਨ। ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ 'ਚ ਲੰਬੇ ਘੰਟੇ ਕੰਮ ਕਰਨ ਦੀ ਪ੍ਰਵਿਰਤੀ ਵਧੀ ਹੈ।WHO ਨੇ ਸੋਮਵਾਰ ਨੂੰ ਕਿਹਾ ਕਿ ਲੰਬੇ ਘੰਟੇ ਕੰਮ ਕਰਨ ਨਾਲ ਹਰ ਸਾਲ ਸੈਂਕੜੇ ਜਾਨਾਂ ਚਲੀਆਂ ਜਾਂਦੀਆਂ ਹਨ। [caption id="attachment_497966" align="aligncenter" width="300"]Working long hours is killing hundreds of thousands , WHO Study Shows ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ[/caption] ਲੰਬੇ ਘੰਟੇ ਕੰਮ ਕਰਨ ਵਾਲੇ ਜੀਵਨ' 'ਤੇ ਪ੍ਰਭਾਵ 'ਬਾਰੇ ਵਾਤਾਵਰਣ ਇੰਟਰਨੈਸ਼ਨਲ ਜਰਨਲ ਵਿਚ ਦੁਨੀਆ ਦਾ ਪਹਿਲਾ ਅਧਿਐਨ ਪ੍ਰਕਾਸ਼ਤ ਹੋਇਆ ਹੈ। WHO ਨੇ ਕਿਹਾ ਕਿ ਇਹ ਆਦਤ ਹੁਣ ਬਦਲਨ ਦੀ ਜ਼ਰੂਰਤ ਹੈ, ਕਿਉਂਕਿ ਇਸ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। WHOਦੇ ਮੁਤਾਬਿਕ 2016 ਵਿਚ ਲੰਬੇ ਸਮੇਂ ਤੱਕ ਕੰਮ ਕਰਨ ਦੇ ਚਲਦੇ 745, 000 ਲੋਕਾਂ ਦੀ ਸਟਰੋਕ ਅਤੇ ਦਿਲ ਸਬੰਧੀ ਬੀਮਾਰੀਆਂ ਨਾਲ ਮੌਤ ਹੋਈ ਸੀ। ਇਹ ਗਿਣਤੀ 2000 ਦੇ ਮੁਕਾਬਲੇ ਲਗਭਗ 30 ਫੀਸਦ ਵੱਧ ਸੀ। [caption id="attachment_497965" align="aligncenter" width="300"]Working long hours is killing hundreds of thousands , WHO Study Shows ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ[/caption] WHO ਦੇ ਤਕਨੀਕੀ ਅਧਿਕਾਰੀ Frank Pega ਨੇ ਦੱਸਿਆ ਕਿ ਦੇਰ ਤੱਕ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਅੰਕੜੇ ਇਸਦੇ ਗਵਾਹੀ ਦੇ ਰਹੇ ਹਨ। ਉਨ੍ਹਾਂਨੇ ਕਿਹਾ 2000 ਤੋਂ 2016 ਤੱਕ ਦਿਲ ਸਬੰਧੀ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਵਿਚ ਅਨੁਮਾਨਿਤ 42 ਫ਼ੀਸਦੀ ਦੀ ਵਾਧਾ ਦਰਜ ਕੀਤਾ ਗਿਆ ਸੀ। ਜਦੋਂਕਿ ਸਟਰੋਕ ਦੇ ਮਾਮਲਿਆਂ ਵਿਚ 19 ਫੀਸਦੀ ਵਾਧਾ ਹੋਇਆ ਸੀ। ਜੋ ਦੱਸਦਾ ਹੈ ਕਿ ਹਾਲਾਤ ਚੰਗੇ ਨਹੀਂ ਹਨ। [caption id="attachment_497964" align="aligncenter" width="297"]Working long hours is killing hundreds of thousands , WHO Study Shows ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ[/caption] WHO ਦੁਆਰਾ ਕੀਤੇ ਗਏ ਸੰਯੁਕਤ ਇਸ ਸੱਟਡੀ ਤੋਂ ਪਤਾ ਚਲਿਆ ਹੈ ਕਿ ਸਾਰੇ ਪੀੜਤਾਂ ਵਿਚੋ (72% ) ਆਦਮੀ ਸਨ ਅਤੇ ਮੱਧ ਉਮਰ ਵਰਗ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਸਨ। ਸੱਟਡੀ ਵਿਚ ਇਹ ਵੀ ਪਤਾ ਲੱਗਾ ਕਿ ਲੰਬੇ ਕਾਮਕਾਜੀ ਘੰਟਿਆਂ ਦਾ ਪ੍ਰਭਾਵ ਕਾਫ਼ੀ ਸਮਾਂ ਬਾਅਦ ਨਜ਼ਰ ਆਉਂਦਾ ਹੈ। ਲੰਮੀ ਸ਼ਿਫਟ ਵਿਚ ਕੰਮ ਕਰਨ ਵਾਲਿਆਂ ਦੇ ਸਰੀਰ ਉੱਤੇ ਵਿਪਰੀਤ ਪ੍ਰਭਾਵ ਹੁੰਦੇ ਰਹਿੰਦੇ ਹਨ, ਜੋ ਸਾਲਾਂ ਬਾਅਦ ਵੱਡੇ ਖਤਰੇ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ। [caption id="attachment_497963" align="aligncenter" width="275"]Working long hours is killing hundreds of thousands , WHO Study Shows ਲੰਬੇ ਸਮੇਂ ਤੱਕ ਕੰਮ ਕਰਕੇ ਇਸ ਗੰਭੀਰ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ ,WHO ਨੇ ਦਿੱਤੀ ਚੇਤਾਵਨੀ[/caption] ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਖੁੱਲ੍ਹੀਆਂ ਰਹਿਣ ,ਗਰੀਬਾਂ ਨੂੰ ਮਿਲ ਸਕੇ ਮੁਫ਼ਤ ਰਾਸ਼ਨ : ਕੇਂਦਰ  WHO ਦੇ ਅਨੁਸਾਰ ਦੱਖਣ ਪੂਰਵ ਏਸ਼ੀਆ ਅਤੇ ਪੱਛਮ ਵਾਲੇ ਪ੍ਰਸ਼ਾਂਤ ਖੇਤਰ ਵਿਚ ਰਹਿਣ ਵਾਲੇ ਲੋਕ ਜਿਸ ਵਿਚ ਚੀਨ, ਜਾਪਾਨ ਅਤੇ ਆਸਟਰੇਲੀਆ ਸ਼ਾਮਿਲ ਹਨ , ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ। ਸੱਟਡੀ ਵਿਚ ਕਿਹਾ ਗਿਆ ਹੈ ਕਿ ਹਫ਼ਤੇ ਵਿਚ 55 ਘੰਟੇ ਜਾਂ ਉਸ ਤੋਂ ਜ਼ਿਆਦਾ ਕੰਮ ਕਰਨ ਵਿਚ ਸਟਰੋਕ ਦਾ ਖ਼ਤਰਾ 35% ਅਤੇ ਦਿਲ ਸਬੰਧੀ ਬਿਮਾਰੀਆਂ ਦਾ 17 % ਜ਼ਿਆਦਾ ਹੋ ਜਾਂਦਾ ਹੈ। ਹਾਲਾਂਕਿ, WHO ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੋਰੋਨਾ ਮੱਦੇਨਜਰ ਕਿੰਨੇ ਘੰਟੇ ਕੰਮ ਕਰਨਾ ਠੀਕ ਹੈ ਪਰ ਇੰਨਾ ਜ਼ਰੂਰ ਕਿਹਾ ਕਿ ਦੇਰ ਤੱਕ ਕੰਮ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। -PTCNews


Top News view more...

Latest News view more...