Advertisment

ਟਰੰਪ ਦਾ ਬਿਆਨ ਲਿਆਇਆ ਭਾਰਤੀਆਂ ਲਈ ਵੱਡੀ ਰਾਹਤ

author-image
Ragini Joshi
New Update
ਟਰੰਪ ਦਾ ਬਿਆਨ ਲਿਆਇਆ ਭਾਰਤੀਆਂ ਲਈ ਵੱਡੀ ਰਾਹਤ
Advertisment
Working with countries like India, China is good: Donald Trump: ਰੂਸ ਨਾਲ ਸਬੰਧ ਸੁਧਾਰਨ ਦੀ ਆਪਣੀ ਇੱਛਾ ਨੂੰ ਲੈ ਕੇ ਹੋ ਰਹੀ ਆਲੋਚਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ  ਡੋਨਾਲਡ ਟਰੰਪ ਨੇ  ਕਿਹਾ ਕਿ ਭਾਰਤ, ਰੂਸ ਅਤੇ ਚੀਨ ਤਰ੍ਹਾਂ ਦੇ ਦੇਸ਼ਾਂ ਨਾਲ ਕੰਮ ਕਰਨਾ ਚੰਗੀ ਗੱਲ ਹੈ। ਉਨ੍ਹਾਂ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੂਸ, ਚੀਨ, ਭਾਰਤ ਜਾਂ ਕਿਸੇ ਵੀ ਹੋਰ ਦੇਸ਼ਾਂ ਨਾਲ ਕੰਮ ਕਰਨਾ ਬੁਰੀ ਗੱਲ ਨਹੀਂ ਹੈ ਸਗੋਂ ਚੰਗੀ ਗੱਲ ਹੈ। ਇਸ ਸੰਮੇਲਨ ਵਿੱਚ ਉਨ੍ਹਾਂ ਨਾਲ ਨੋਰਵੇ ਦੇ ਪ੍ਰਧਾਨ ਮੰਤਰੀ ਅਰਨਾ ਗਲੋਬਰਗ ਵੀ ਮੌਜੂਦ ਸਨ। Working with countries like India, China is good: Donald Trump: ਉਨ੍ਹਾਂ ਅਨੁਸਾਰ ਜੇਕਰ ਕੋਸ਼ਿਸ਼ ਕੀਤੀ ਜਾਂਦੀ ਤਾਂ ਉਤਰੀ ਕੋਰੀਆ ਨਾਲ ਸੰਬੰਧਾਂ ਨੂੰ ਸਾਂਭਿਆ ਜਾ ਸਕਦਾ ਸੀ ।ਜੇਕਰ ਐਸਾ ਹੁੰਦਾ ਤਾਂ ਅੱਜ ਇਹ ਮੇਰੀ ਪ੍ਰੇਸ਼ਾਨੀ ਨਾ ਹੁੰਦੀ ਤੇ ਇਸਦਾ ਹਲ ਹੁਣ ਤੱਕ ਕੱਢ ਲਿਆ ਜਾਂਦਾ ਪਰ ਅੱਜ ਇਹ ਸਮੱਸਿਆ ਖਤਰਨਾਕ ਬਣ ਚੁੱਕੀ ਹੈ। Working with countries like India, China is good: Donald Trumpਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਸ ਕਾਰਜ ਕਾਲ 'ਚ ਸੈਨਾ ਨੂੰ ਮਜ਼ਬੂਤ  ਬਣਾਇਆ ਨਹੀਂ ਗਿਆ। ਜ਼ਿਕਰਯੋਗ ਹੈ ਕਿ ਹਿਲੇਰੀ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੀ ਵਿਰੋਧੀ ਸੀ। ਟਰੰਪ ਦੇ ਮੁਤਾਬਿਕ ਸਭ ਦੇਸ਼ਾਂ ਨਾਲ ਕੰਮ ਕਰਨਾ ਇਕ ਚੰਗਾ ਅਨੁਭਵ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਉਤਰੀ ਕੋਰੀਆ ਦੀ ਤਾਂ ਉਹਨਾਂ ਕਿਹਾ ਕਿ ਇਸ ਮੁੱਦੇ 'ਤੇ ਅਸੀਂ ਚੀਨ ਅਤੇ ਕਈ ਹੋਰ ਦੇਸ਼ਾਂ ਨਾਲ ਮਿਲ ਕੇ ਮੁੱਦੇ ਦਾ ਹਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ  ਨਾਲ ਵੀ  ਅਸੀ ਇਸ ਮੁੱਦੇ ਤੇ ਗੱਲਬਾਤ ਕੀਤੀ ਤੇ ਉਮੀਦ ਹੈ ਕਿ ਅਸੀਂ  ਚੰਗਾ ਕਰ ਰਹੇ ਹਾਂ ਤੇ ਸਫਲ ਵੀ  ਹੋਵਾਂਗੇ। —PTC News-
donald-trump punjabi-news india china latest-news-in-punjabi news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment