ਖੇਡ ਸੰਸਾਰ

World Badminton Championships: ਟੋਕੀਓ 'ਚ ਮੈਡਲ ਲਈ ਇਹ ਖਿਡਾਰੀ ਦਿਖਾਉਣਗੇ ਆਪਣਾ ਦਮ, ਪੀਵੀ ਸਿੰਧੂ ਨਹੀਂ ਸ਼ਾਮਿਲ

By Pardeep Singh -- August 18, 2022 3:46 pm -- Updated:August 18, 2022 4:05 pm

BWF World Championships 2022: ਰਾਸ਼ਟਰ ਮੰਡਲ ਖੇਡਾਂ ਤੋਂ ਬਾਅਦ ਹੁਣ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 21 ਤੋਂ 28 ਅਗਸਤ ਤੱਕ ਹੋਵੇਗਾ। ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ-2022 ਇਸ ਵਾਰ ਜਾਪਾਨ ਵਿੱਚ ਕਰਵਾਇਆ ਜਾ ਰਿਹਾ ਹੈ। ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਇਸ ਵੱਡੇ ਮੁਕਾਬਲੇ 'ਚ ਨਜ਼ਰ ਨਹੀਂ ਆਵੇਗੀ ਕਿਉਂਕਿ ਉਸ ਦੇ ਸੱਟ ਲੱਗੀ ਹੋਈ ਹੈ।

 ਖਿਡਾਰੀਆਂ ਦੇ ਨਾਂਅ
ਸਟਾਰ ਸ਼ਟਲਰ ਪੀਵੀ ਸਿੰਧੂ ਦੀ ਗੈਰ-ਮੌਜੂਦਗੀ ਵਿੱਚ ਭਾਰਤ ਵੱਲੋਂ ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ, ਐਸਐਸ ਪ੍ਰਣਯ, ਸਾਈ ਪੁਰਸ਼ ਸਿੰਗਲਜ਼ ਇਸ ਮਹਾਮੁਕਾਬਲੇ ਵਿੱਚ ਹਿੱਸਾ ਲੈਣਗੇ। ਮਹਿਲਾ ਸਿੰਗਲਜ਼ ਵਿੱਚ ਸਾਇਨਾ ਨੇਹਵਾਲ ਤੇ ਮਾਲਵਿਕਾ ਬੰਸੌਦ ਭਾਰਤ ਦੀ ਨੁਮਾਇੰਦਗੀ ਕਰਨਗੀਆਂ। ਇਸ ਵਾਰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਤੋਂ ਘੱਟੋ-ਘੱਟ 6 ਸਿੰਗਲ ਖਿਡਾਰੀ ਤੇ 10 ਡਬਲਜ਼ ਜੋੜੇ ਸ਼ਾਮਿਲ ਹੋਣਗੇ।

ਤਿੰਨ ਪੁਰਸ਼ਾਂ ਵਿੱਚੋਂ ਸਿਰਫ਼ ਇਕ ਹੀ ਸੈਮੀਫਾਈਨਲ ਵਿੱਚ ਥਾਂ ਬਣਾ ਸਕੇਗਾ
ਇਸ ਟੂਰਨਾਮੈਂਟ ਵਿੱਚ ਭਾਰਤ ਦੇ ਤਿੰਨ ਵੱਡੇ ਪੁਰਸ਼ ਸਿੰਗਲਜ਼ ਖਿਡਾਰੀ ਸ੍ਰੀਕਾਂਤ, ਲਕਸ਼ੈ ਅਤੇ ਐਚਐਸ ਪ੍ਰਣਯ ਇਸ ਵਾਰ ਇੱਕੋ ਜਿਹੇ ਡਰਾਅ ਵਿੱਚ ਹਨ। ਇਹੀ ਕਾਰਨ ਹੈ ਕਿ ਇਸ ਵਾਰ ਭਾਰਤ ਦਾ ਈਵੈਂਟ 'ਚ ਰਸਤਾ ਕੁਝ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਤਿੰਨਾਂ 'ਚੋਂ ਸਿਰਫ ਇਕ ਹੀ ਸੈਮੀਫਾਈਨਲ 'ਚ ਜਗ੍ਹਾ ਬਣਾ ਸਕੇਗਾ।

ਪੁਰਸ਼ ਡਬਲਜ਼ ਜੋੜੀ ਲਈ ਰਾਹ ਆਸਾਨ
ਤਜਰਬੇਕਾਰ ਸਾਇਨਾ ਨੇਹਵਾਲ ਵੀ ਇਸ ਟੂਰਨਾਮੈਂਟ 'ਚ ਆਪਣੀ ਖੇਡ ਦਾ ਜੌਹਰ ਵਿਖਾਉਣਗੇ ਅਤੇ ਦੂਜੇ ਦੌਰ 'ਚ ਉਸ ਦਾ ਸਾਹਮਣਾ ਸਾਬਕਾ ਵਿਸ਼ਵ ਚੈਂਪੀਅਨ ਨੋਜੋਮੀ ਓਕੁਹਾਰਾ ਨਾਲ ਹੋ ਸਕਦਾ ਹੈ। ਹਾਲਾਂਕਿ, ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਲਈ ਥੋੜ੍ਹਾ ਆਸਾਨ ਹੋਣ ਦੀ ਉਮੀਦ ਹੈ।

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ: ਸਮਾਂ ਸੂਚੀ ਕੀ ਹੈ
22-23 ਅਗਸਤ - ਪਹਿਲਾ ਦੌਰ
24 ਅਗਸਤ - ਦੂਜਾ ਦੌਰ
25 ਅਗਸਤ - ਤੀਜਾ ਦੌਰ
26 ਅਗਸਤ - ਕੁਆਰਟਰ ਫਾਈਨਲ
27 ਅਗਸਤ - ਸੈਮੀਫਾਈਨਲ
28 ਅਗਸਤ - ਫਾਈਨਲ

ਭਾਰਤ ਨੇ ਹੁਣ ਤੱਕ 12 ਤਗਮੇ ਜਿੱਤੇ 
ਭਾਰਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਹੁਣ ਤੱਕ 12 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚ 1 ਸੋਨ, 4 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ।

ਇਹ ਵੀ ਪੜ੍ਹੋ:ਮਹਿੰਗਾਈ ਦੀ ਵੱਡੀ ਮਾਰ, ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

-PTC News

  • Share