
World Cancer Day 2019 : “ਇਹ ਜ਼ਖ਼ਮਾਂ ਦੇ ਨਿਸ਼ਾਨ ਖੂਬਸੂਰਤ ਹਨ” ਲਿਖ ਕੇ ਆਯੁਸ਼ਮਾਨ ਨੇ ਸਾਂਝੀ ਕੀਤੀ ਪਤਨੀ ਦੀ ਤਸਵੀਰ!!,ਅੱਜ ਦਾ ਦਿਨ ਯਾਨੀ ਕਿ 4 ਫਰਵਰੀ ਵਿਸ਼ਵ ਕੈਂਸਰ ਦਿਵਸ (World Cancer Day) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕੈਂਸਰ ਭਾਰਤ ‘ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਬੀਮਾਰੀ ਬਣ ਗਿਆ ਹੈ, ਜਿਸ ਦੇ ਪਿੱਛੇ ਗਲਤ ਲਾਈਫਸਟਾਈਲ ਇਕ ਵੱਡਾ ਕਾਰਨ ਹੈ। ਹਾਲਾਂਕਿ ਸ਼ੁਰੂਆਤ ‘ਚ ਕੈਂਸਰ ਤੋਂ ਬਚਾਅ ਅਤੇ ਉਭਰਨਾ ਸੰਭਵ ਹੈ।

ਇਸ ਦਿਨ ਨੂੰ ਖਾਸ ਤੌਰ ‘ਤੇ ਕੈਂਸਰ ਪ੍ਰਤੀ ਲੋਕਾਂ ਦੀ ਜਾਗਰੂਕਤਾ ਨੂੰ ਵਧਾਉਣ ਅਤੇ ਸਮਾਜ ‘ਚ ਇਸ ਬੀਮਾਰੀ ਨਾਲ ਲੜ ਰਹੇ ਲੋਕਾਂ ਦਾ ਹੌਂਸਲਾ ਵਧਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ ਬਿਮਾਰੀ ਨਾਲ ਲੜ੍ਹ ਰਹੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਬਾਲੀਵੁਡ ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਹਿਰਾ ਕਸਯਪ ਨੇ ਹਾਲ ਹੀ ਵਿਚ ਛਾਤੀ ਦੇ ਕੈਂਸਰ ਨਾਲ ਲੜਾਈ ਲੜੀ ਹੈ। ਇਸ ਦੌਰਾਨ ਆਯੁਸ਼ਮਾਨ ਖੁਰਾਣਾ ਨੇ ਸੋਸ਼ਲ ਮੀਡੀਆ ‘ਚ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕੀਤੀ ਹੈ।
ਜਿਸ ਉਹਨਾਂ ਨੇ ਆਪਣੀ ਪਤਨੀ ਲਈ ਕੁਝ ਖੂਬਸੂਰਤ ਸ਼ਬਦ ਲਿਖੇ, “ਪਾ ਲੈ ਤੂੰ ਫਤਿਹ, ਸਮੰਦਰ ਤੇਰੀ ਪਿਆਸ ਸੇ ਡਰੇ” ਅੱਗੇ ਉਹਨਾਂ ਲਿਖਿਆ ਕਿ ਤੁਹਾਡੇ ਦਾਗ਼ ਸੁੰਦਰ ਹਨ। ਤੁਸੀਂ ਇੱਕ ਟ੍ਰੇਲ ਬਲੌਜ਼ਰ ਹੋ, ਉਹਨਾਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਰਹੋ ਜਿਹੜੇ ਉਦਾਸ ਹੋ ਜਾਂਦੇ ਹਨ ਜਦੋਂ ਉਹਨਾਂ ਨੂੰ ਕੈਂਸਰ ਬਾਰੇ ਪਤਾ ਲੱਗਦਾ ਹੈ।
ਜ਼ਿਕਰ ਏ ਖਾਸ ਹੈ ਕਿ ਤਾਹਿਰਾ ਨੇ ਸਤੰਬਰ 2018 ‘ਚ ਪਹਿਲੇ ਪੜਾਅ ਦੇ ਛਾਤੀ ਦੇ ਕੈਂਸਰ ਦੀ ਪਛਾਣ ਕੀਤੀ ਗਈ ਸੀ, ਅਤੇ ਹੁਣ ਉਹਨਾਂ ਨੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਲਈ ਹੈ ਤੇ ਉਹ ਇਸ ਬਿਮਾਰੀ ਨਾਲ ਲੜ੍ਹ ਰਹੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
-PTC News